ਗਿੱਪੀ ਗਰੇਵਾਲ ਦੇ ਵਰਕਰ ਨਾਲ ਹੋਈ ਧੱਕਾ-ਮੁੱਕੀ ’ਤੇ ਬੋਲੇ ਪ੍ਰਿੰਸ ਕੰਵਲਜੀਤ ਸਿੰਘ (ਵੀਡੀਓ)

Monday, May 03, 2021 - 05:27 PM (IST)

ਚੰਡੀਗੜ੍ਹ (ਬਿਊਰੋ)– ਬੀਤੇ ਦਿਨੀਂ ਗਿੱਪੀ ਗਰੇਵਾਲ ਵਲੋਂ ਬਿਨਾਂ ਇਜਾਜ਼ਤ ਤਾਲਾਬੰਦੀ ’ਚ ਸ਼ੂਟਿੰਗ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ। ਇਸ ਦੌਰਾਨ ਗਿੱਪੀ ਗਰੇਵਾਲ ’ਤੇ ਪੁਲਸ ਵਲੋਂ ਮਾਮਲਾ ਵੀ ਦਰਜ ਕੀਤਾ ਗਿਆ। ਉਥੇ ਜਦੋਂ ਗਿੱਪੀ ਗਰੇਵਾਲ ਸ਼ੂਟਿੰਗ ਵਾਲੀ ਜਗ੍ਹਾ ਤੋਂ ਨਿਕਲ ਰਹੇ ਸਨ ਤਾਂ ਪੱਤਰਕਾਰਾਂ ਤੇ ਗਿੱਪੀ ਦੇ ਵਰਕਰਾਂ ’ਚ ਧੱਕਾ-ਮੁੱਕੀ ਹੋ ਗਈ।

ਜੋ ਵੀਡੀਓ ਵਾਇਰਲ ਹੋ ਰਹੀ ਹੈ, ਉਸ ’ਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਇਕ ਪੱਤਰਕਾਰ ਡਿੱਗ ਜਾਂਦਾ ਹੈ ਤੇ ਗੁੱਸੇ ’ਚ ਉਕਤ ਪੱਤਰਕਾਰ ਗਿੱਪੀ ਗਰੇਵਾਲ ਦੇ ਵਰਕਰ ਨਾਲ ਧੁੱਕਾ-ਮੁੱਕੀ ਕਰਦਾ ਹੈ। ਇਸ ਦੌਰਾਨ ਉਕਤ ਪੱਤਰਕਾਰ ਗਾਲ੍ਹਾਂ ਕੱਢਦਾ ਵੀ ਨਜ਼ਰ ਆ ਰਿਹਾ ਹੈ।

 
 
 
 
 
 
 
 
 
 
 
 
 
 
 
 

A post shared by Prince Kanwal Jit Singh (@princekanwaljitsingh)

ਇਸ ’ਤੇ ਪੰਜਾਬੀ ਅਦਾਕਾਰ ਪ੍ਰਿੰਸ ਕੰਵਲਜੀਤ ਸਿੰਘ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਪ੍ਰਿੰਸ ਕੰਵਲਜੀਤ ਸਿੰਘ ਨੇ ਕਿਹਾ ਕਿ ਗਿੱਪੀ ਗਰੇਵਾਲ ਨੇ ਕੋਈ ਕਤਲ ਨਹੀਂ ਕੀਤਾ ਹੈ। 100 ਬੰਦਿਆਂ ਦਾ ਚੁੱਲ੍ਹਾ ਉਨ੍ਹਾਂ ਕਰਕੇ ਬਲਦਾ ਹੈ।

ਇਹ ਖ਼ਬਰ ਵੀ ਪੜ੍ਹੋ : ਗਿੱਪੀ ਦੀ ਟੀਮ ਦੇ ਜਿਸ ਮੈਂਬਰ ਨਾਲ ਪੱਤਰਕਾਰਾਂ ਨੇ ਕੀਤੀ ਸੀ ਧੱਕਾ-ਮੁੱਕੀ, ਉਹ ਨਿਕਲਿਆ ਕੋਰੋਨਾ ਪਾਜ਼ੇਟਿਵ

ਪ੍ਰਿੰਸ ਨੇ ਅੱਗੇ ਕਿਹਾ ਕਿ ਜੇ ਗਿੱਪੀ ਕੋਲੋਂ ਅਣਜਾਣੇ ’ਚ ਅਜਿਹਾ ਹੋ ਗਿਆ ਹੈ ਤਾਂ ਉਹ ਆਪਣੀ ਗਲਤੀ ਵੀ ਮੰਨ ਰਹੇ ਹਨ ਤੇ ਕਾਰਵਾਈ ’ਚ ਸਾਥ ਵੀ ਦੇ ਰਹੇ ਹਨ, ਫਿਰ ਪੱਤਰਕਾਰਾਂ ਵਲੋਂ ਅਜਿਹਾ ਕਰਨਾ ਕਿਥੋਂ ਤਕ ਸਹੀ ਹੈ।

ਉਨ੍ਹਾਂ ਪੰਜਾਬ ਦੇ ਪੱਤਰਕਾਰਾਂ ਨੂੰ ਸਲਾਹ ਦਿੰਦਿਆਂ ਕਿਹਾ ਕਿ ਕਿਰਪਾ ਕਰਕੇ ਨੈਸ਼ਨਲ ਮੀਡੀਆ ਵਰਗਾ ਵਤੀਰਾ ਉਹ ਨਾ ਅਪਣਾਉਣ, ਨਹੀਂ ਤਾਂ ਉਨ੍ਹਾਂ ’ਚ ਤੇ ਸਾਡੇ ’ਚ ਕੀ ਫਰਕ ਰਹਿ ਜਾਵੇਗਾ।

ਨੋਟ– ਇਸ ਖ਼ਬਰ ’ਤੇ ਤੁਹਾਡੀ ਕੀ ਰਾਏ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।


Rahul Singh

Content Editor

Related News