‘ਸਿਟਾਡੇਲ’ ਦੁਨੀਆ ਭਰ ਦੇ 240 ਦੇਸ਼ਾਂ ਤੇ ਖੇਤਰਾਂ ’ਚ ਕਰੇਗੀ ਦਰਸ਼ਕਾਂ ਦਾ ਮਨੋਰੰਜਨ

Wednesday, Mar 01, 2023 - 11:26 AM (IST)

‘ਸਿਟਾਡੇਲ’ ਦੁਨੀਆ ਭਰ ਦੇ 240 ਦੇਸ਼ਾਂ ਤੇ ਖੇਤਰਾਂ ’ਚ ਕਰੇਗੀ ਦਰਸ਼ਕਾਂ ਦਾ ਮਨੋਰੰਜਨ

ਨਵੀਂ ਦਿੱਲੀ : ਪ੍ਰਾਈਮ ਵੀਡੀਓ ਨੇ ਅੱਜ ਐਕਸ਼ਨ ਭਰਪੂਰ ਸਪਾਈ ਥ੍ਰਿਲਰ ‘ਸਿਟਾਡੇਲ’ ਦੀ ਪਹਿਲੀ ਝਲਕ ਦੀਆਂ ਤਸਵੀਰਾਂ ਜਾਰੀ ਕੀਤੀਆਂ। ਇਸ ਦੇ ਨਾਲ, ਇਹ ਵੀ ਘੋਸ਼ਣਾ ਕੀਤੀ ਗਈ ਸੀ ਕਿ ਸੀਰੀਜ਼ ਦਾ ਪ੍ਰੀਮੀਅਰ 28 ਅਪ੍ਰੈਲ ਨੂੰ ਪ੍ਰਾਈਮ ਵੀਡੀਓ ’ਤੇ ਵਿਸ਼ੇਸ਼ ਤੌਰ ’ਤੇ ਕੀਤਾ ਜਾਵੇਗਾ, ਜਿਸ ’ਚ ਜ਼ਬਰਦਸਤ ਰੋਮਾਂਚ ਤੇ ਉਤਸ਼ਾਹ ਨਾਲ ਭਰੇ ਦੋ ਐਪੀਸੋਡ ਸ਼ਾਮਲ ਹੋਣਗੇ।

ਇਸ ਤੋਂ ਬਾਅਦ 26 ਮਈ ਤੱਕ ਹਰ ਹਫ਼ਤੇ ਸ਼ੁੱਕਰਵਾਰ ਨੂੰ ਇਕ ਨਵਾਂ ਐਪੀਸੋਡ ਰਿਲੀਜ਼ ਕੀਤਾ ਜਾਵੇਗਾ। ਰੂਸੋ ਬ੍ਰਦਰਜ਼ ਏ. ਜੀ. ਬੀ. ਓ. ਤੇ ਸ਼ੋਅਰਨਰ ਡੇਵਿਡ ਵੇਲ ਇਸ ਲੈਂਡਮਾਰਕ ਹਾਈ-ਸਟੇਕ ਡਰਾਮੇ ਦਾ ਕਾਰਜਕਾਰੀ ਨਿਰਮਾਤਾ ਹੈ, ਜਿਸ ’ਚ ਸਟੈਨਲੇ ਟੂਕੀ ਤੇ ਲੈਸਲੀ ਮੈਨਵਿਲ ਦੇ ਨਾਲ ਰਿਚਰਡ ਮੈਡਨ ਤੇ ਪ੍ਰਿਯੰਕਾ ਚੋਪੜਾ ਜੋਨਸ ਹਨ। ‘ਸਿਟਾਡੇਲ’ ਦੁਨੀਆ ਭਰ ਦੇ 240 ਦੇਸ਼ਾਂ ਤੇ ਖੇਤਰਾਂ ’ਚ ਦਰਸ਼ਕਾਂ ਦੇ ਮਨੋਰੰਜਨ ਲਈ ਉਪਲਬਧ ਹੋਵੇਗਾ।

ਦੱਸਣਯੋਗ ਹੈ ਕਿ ਪ੍ਰਿਯੰਕਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਸ ਸੀਰੀਜ਼ ਦੇ ਪਹਿਲੇ ਲੁੱਕ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਉਸ ਦੀ ਇਹ ਵੈੱਬ ਸੀਰੀਜ਼ ਪ੍ਰਾਈਮ ਵੀਡੀਓ 'ਤੇ ਆਉਣ ਵਾਲੀ ਹੈ। ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਪ੍ਰਿਯੰਕਾ ਚੋਪੜਾ ਨੇ ਲਿਖਿਆ, "#CitadelOnPrime ਦੁਆਰਾ ਪਹਿਲੀ ਵਾਰ @citadelonprime @vanityfair।" 

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News