ਦੋ ਰਿਵਾਜਾਂ ਅਨੁਸਾਰ ਹੋਵੇਗਾ ਬਾਲੀਵੁੱਡ ਅਦਾਕਾਰਾ ਪ੍ਰਿਟੀ ਜ਼ਿੰਟਾ ਦਾ ਵਿਆਹ

Saturday, Feb 20, 2016 - 03:10 PM (IST)

 ਦੋ ਰਿਵਾਜਾਂ ਅਨੁਸਾਰ ਹੋਵੇਗਾ ਬਾਲੀਵੁੱਡ ਅਦਾਕਾਰਾ ਪ੍ਰਿਟੀ ਜ਼ਿੰਟਾ ਦਾ ਵਿਆਹ

ਮੁੰਬਈ : ਬਾਲੀਵੁੱਡ ਅਦਾਕਾਰਾ ਪ੍ਰਿਟੀ ਜ਼ਿੰਟਾ ਆਪਣੇ ਤੋਂ 10 ਸਾਲ ਛੋਟੇ ਅਮਰੀਕੀ ਬੁਆਏਫ੍ਰੈਂਡ ਜੀਨ ਗੁਡਇਨਫ ਨਾਲ ਅਪ੍ਰੈਲ ''ਚ ਵਿਆਹ ਕਰਨ ਵਾਲੀ ਹੈ। ਕਿਹਾ ਜਾ ਰਿਹਾ ਹੈ ਕਿ ਅਸਿਨ ਵਾਂਗ ਹੀ ਇਹ ਵਿਆਹ  ਵੀ ਦੋ ਰਸਮਾਂ ਅਨੁਸਾਰ ਹੋਵੇਗਾ। ਪਹਿਲਾਂ ਉਹ ਅਤੇ ਜੀਨ ਗੁਡਇਨਫ (31) ਲਾਸ ਏਂਜਲਸ ''ਚ ਈਸਾਈ ਰਸਮਾਂ ਅਨੁਸਾਰ ਚਰਚ ''ਚ ਵਿਆਹ ਕਰਨਗੇ, ਜਿਸ ''ਚ ਦੋਹਾਂ ਦੇ ਪਰਿਵਾਰਕ ਮੈਂਬਰ ਹੀ ਸ਼ਾਮਲ ਹੋਣਗੇ। ਇਸ ੋਤਂ ਬਾਅਦ ਮੁੰਬਈ ''ਚ ਰਾਜਪੂਤ ਅੰਦਾਜ਼ ''ਚ ਦੋਹਾਂ ਦਾ ਵਿਆਹ ਹੋਵੇਗਾ।
ਜਾਣਕਾਰੀ ਅਨੁਸਾਰ ਪ੍ਰਿਟੀ ਲੱਗਭਗ ਇਕ ਸਾਲ ਤੋਂ ਜੀਨ ਗੁਡਇਨਫ ਨੂੰ ਡੇਟ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਜੀਨ ਕਿੱਤੇ ਵਜੋਂ ਫਾਈਨਾਂਸ਼ੀਅਲ ਐਨਾਲਿਸਟ ਹਨ। ਇਸ ਤੋਂ ਪਹਿਲਾਂ ਵੀ ਦੋਹਾਂ ਦੇ ਵਿਆਹ ਬਾਰੇ ਖ਼ਬਰਾਂ ਆ ਚੁੱਕੀਆਂ ਹਨ ਪਰ ਪ੍ਰਿਟੀ ਉਨ੍ਹਾਂ ਖ਼ਬਰਾਂ ਦਾ ਖੰਡਨ ਕਰ ਚੁੱਕੀ ਹੈ।
ਜ਼ਿਕਰਯੋਗ ਹੈ ਕਿ ਪ੍ਰਿਟੀ ਅਤੇ ਜੀਨ ਦੀ ਮੁਲਾਕਾਤ ਕੁਝ ਸਾਲ ਪਹਿਲਾਂ ਅਮਰੀਕਾ ਦੇ ਇਕ ਟਰਿੱਪ ਦੌਰਾਨ ਹੋਈ ਸੀ। 2015 ''ਚ ਆਈ.ਪੀ.ਐੱਲ. ਫਾਈਨਲ ਦੌਰਾਨ ਵੀ ਉਹ ਪ੍ਰਿਟੀ ਦੇ ਨਾਲ ਸੀ। ਹੁਣ ਤੱਕ ਪ੍ਰਿਟੀ ਦਾ ਨਾਂ ਕਈਆਂ ਨਾਲ ਜੁੜ ਚੁੱਕਾ ਹੈ। ਇਨ੍ਹਾਂ ''ਚ ਬਿਜ਼ਨੈੱਸਮੈਨ ਨੇਸ ਵਾਡੀਆ ਦਾ ਨਾਂ ਵੀ ਸ਼ਾਮਲ ਹੈ। ਦੋਵੇਂ ਕਾਫੀ ਸਮੇਂ ਤੋਂ ਇਕ-ਦੂਜੇ ਨੂੰ ਡੇਟ ਕਰ ਰਹੇ ਸਨ। ਹਾਲਾਂਕਿ 2014 ''ਚ ਇਕ ਆਈ.ਪੀ.ਐੱਲ. ਮੈਚ ਦੌਰਾਨ ਉਨ੍ਹਾਂ ਵਿਚਾਲੇ ਵਿਵਾਦ ਹੋਇਆ ਅਤੇ ਦੋਵੇਂ ਵੱਖ ਹੋ ਗਏ। ਇਹ ਮਾਮਲਾ ਕਾਫੀ ਸਮੇਂ ਤੱਕ ਸੁਰਖੀਆਂ ''ਚ ਰਿਹਾ ਸੀ।
ਪ੍ਰਿਟੀ ਦਾ ਅਫੇਅਰ ਮਾਡਲ ਤੋਂ ਕੋਰੀਓਗ੍ਰਾਫਰ ਬਣੇ ਮਾਰਕ ਰਾਬਿਨਸਨ ਨਾਲ ਵੀ ਰਹਿ ਚੁੱਕਾ ਹੈ। ਮਾਰਕ ਨਾਲੋਂ ਬ੍ਰੇਕਅੱਪ ਤੋਂ ਬਾਅਦ ਪ੍ਰਿਟੀ ਦੀ ਜ਼ਿੰਦਗੀ ''ਚ ਡੈਨਮਾਰਕ ਦੇ ਲਾਰਸ ਜੇਲਡਸਨ ਆਏ। ਇਸ ਪਿੱਛੋਂ ਪ੍ਰਿਟੀ ਦਾ ਨਾਂ ਆਸਟ੍ਰੇਲੀਅਨ ਕ੍ਰਿਕਟਰ ਬ੍ਰੇਟਲੀ ਨਾਲ ਵੀ ਜੁੜ ਚੁੱਕਾ ਹੈ।


Related News