ਹੜ੍ਹਾਂ ਦੌਰਾਨ ਪੰਜਾਬ 'ਚ ਅਨੋਖਾ ਵਿਆਹ, ਲਾੜੇ ਨੂੰ ਵੇਖਦੇ ਰਹਿ ਗਏ ਲੋਕ
Thursday, Sep 04, 2025 - 04:19 PM (IST)

ਹੁਸ਼ਿਆਰਪੁਰ (ਭਾਸ਼ਾ)-ਹੜ੍ਹਾਂ ਦੀ ਮਾਰ ਝਲ ਰਹੇ ਪੰਜਾਬ ਦੇ ਹੁਸ਼ਿਆਰਪੁਰ ਵਿਚ ਹੜ੍ਹਾਂ ਵਿਚਾਲੇ ਇਕ ਨੌਜਵਾਨ ਦਾ ਅਨੋਖਾ ਵਿਆਹ ਵੇਖਣ ਨੂੰ ਮਿਲਿਆ। ਬੁੱਧਵਾਰ ਨੂੰ ਖਨੌਰਾ ਪਿੰਡ ਦਾ ਰਹਿਣ ਵਾਲਾ ਮੁੰਡਾ ਲਗਭਗ 20 ਬਰਾਤੀਆਂ ਨਾਲ 1.5 ਕਿਲੋਮੀਟਰ ਤੱਕ ਡੁੱਬੀ ਸੜਕ 'ਤੇ ਟਰੈਕਟਰ-ਟਰਾਲੀ 'ਤੇ ਸਵਾਰ ਹੋ ਕੇ ਨਿਕਲਿਆ ਅਤੇ ਫਿਰ ਕਾਰਾਂ ਵਿੱਚ ਤਿੰਨ ਕਿਲੋਮੀਟਰ ਦੀ ਦੂਰੀ ਤੈਅ ਕਰਕੇ ਜਲੰਧਰ ਜ਼ਿਲ੍ਹੇ ਵਿੱਚ ਲਾੜੀ ਦੇ ਪਿੰਡ ਪਹੁੰਚਿਆ।
ਇਹ ਵੀ ਪੜ੍ਹੋ: ਡੇਰਾ ਬਿਆਸ ਦੀ ਸੰਗਤ ਲਈ ਵੱਡੀ ਖ਼ਬਰ! ਹੜ੍ਹਾਂ ਵਿਚਾਲੇ ਲਿਆ ਵੱਡਾ ਫ਼ੈਸਲਾ, ਨੋਟੀਫਿਕੇਸ਼ਨ ਜਾਰੀ
ਹੁਸ਼ਿਆਰਪੁਰ ਜ਼ਿਲ੍ਹੇ ਦੇ 100 ਤੋਂ ਵੱਧ ਪਿੰਡ ਹੜ੍ਹਾਂ ਤੋਂ ਪ੍ਰਭਾਵਿਤ ਹਨ। ਆਪਣੇ ਪਰਿਵਾਰ ਅਤੇ ਦੋਸਤਾਂ ਨਾਲ ਜਾਣ ਤੋਂ ਪਹਿਲਾਂ ਲਾੜਾ ਬਾਬਾ ਸ਼ਾਹ ਦੂਤ ਦੀ ਦਰਗਾਹ 'ਤੇ ਵੀ ਆਸ਼ੀਰਵਾਦ ਲੈਣ ਲਈ ਰੁਕਿਆ। ਸਥਾਨਕ ਲੋਕਾਂ ਨੇ ਦੱਸਿਆ ਕਿ ਖਨੌਰਾ ਪਿੰਡ ਅਜੇ ਵੀ ਗੋਡੇ-ਗੋਡੇ ਪਾਣੀ ਵਿੱਚ ਡੁੱਬਿਆ ਹੋਇਆ ਹੈ, ਜਿਸ ਕਾਰਨ ਆਮ ਵਾਹਨ ਦਾਖ਼ਲ ਨਹੀਂ ਹੋ ਸਕਦੇ। ਲਾੜੇ ਦੇ ਚਾਚਾ ਕੇਵਲ ਸਿੰਘ ਨੇ ਕਿਹਾ ਕਿ ਸਾਨੂੰ ਲਾੜੇ ਅਤੇ ਬਰਾਤੀਆਂ ਨੂੰ ਟਰੈਕਟਰ-ਟਰਾਲੀ 'ਤੇ ਬਿਠਾਉਣਾ ਪਿਆ ਕਿਉਂਕਿ ਕਾਰਾਂ ਪਿੰਡ ਵਿੱਚ ਦਾਖ਼ਲ ਨਹੀਂ ਹੋ ਸਕੀਆਂ।
ਇਹ ਵੀ ਪੜ੍ਹੋ: ਵਧੀਆਂ ਮੁਸ਼ਕਿਲਾਂ, ਮੁੜ ਗ੍ਰਿਫ਼ਤਾਰ ਹੋਏ MLA ਰਮਨ ਅਰੋੜਾ, ਜਾਣੋ ਕਾਰਨ
ਉਨ੍ਹਾਂ ਦੱਸਿਆ ਕਿ ਭਾਰੀ ਬਾਰਿਸ਼ ਅਤੇ ਪਾਣੀ ਭਰਨ ਕਾਰਨ ਨੇੜਲੇ ਕਈ ਪਿੰਡਾਂ ਤੋਂ ਰਿਸ਼ਤੇਦਾਰ ਵਿਆਹ ਵਿੱਚ ਸ਼ਾਮਲ ਨਹੀਂ ਹੋ ਸਕੇ। ਵਿਆਹ ਤੋਂ ਬਾਅਦ ਲਾੜਾ-ਲਾੜੀ ਟਰਾਲੀ ਵਿੱਚ ਉਸੇ ਰਸਤੇ 'ਤੇ ਹੜ੍ਹ ਦੇ ਪਾਣੀ ਨੂੰ ਪਾਰ ਕਰਕੇ ਵਾਪਸ ਆਏ। ਇਸ ਦੌਰਾਨ ਅਧਿਕਾਰੀਆਂ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਹੜ੍ਹ ਦੀ ਸਥਿਤੀ ਕਾਬੂ ਵਿੱਚ ਹੈ। ਹਾਲਾਂਕਿ ਹਿਮਾਚਲ ਪ੍ਰਦੇਸ਼ ਦੇ ਕੈਚਮੈਂਟ ਖੇਤਰਾਂ ਵਿੱਚ ਭਾਰੀ ਬਾਰਿਸ਼ ਕਾਰਨ ਪੌਂਗ ਡੈਮ ਵਿੱਚ ਬੁੱਧਵਾਰ ਨੂੰ ਪਾਣੀ ਦਾ ਪੱਧਰ ਹੋਰ ਵਧ ਗਿਆ।
ਇਹ ਵੀ ਪੜ੍ਹੋ: ਕਰ ਦਿਓ ਪਿੰਡਾਂ ਨੂੰ ਖਾਲੀ, DC ਵੱਲੋਂ ਹੁਕਮ ਜਾਰੀ, ਡਰਾਉਣ ਲੱਗਾ ਭਾਖੜਾ ਡੈਮ
ਬੁੱਧਵਾਰ ਸ਼ਾਮ ਨੂੰ ਇਸ ਡੈਮ ਵਿੱਚ ਪਾਣੀ ਦਾ ਪੱਧਰ 1394.32 ਫੁੱਟ ਤੱਕ ਪਹੁੰਚ ਗਿਆ, ਜੋਕਿ 1390 ਫੁੱਟ ਦੇ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਹੈ। ਡੈਮ ਵਿੱਚ ਪਾਣੀ ਦਾ ਵਹਾਅ 1,40,196 ਕਿਊਸਿਕ ਰਿਕਾਰਡ ਕੀਤਾ ਗਿਆ ਜਦਕਿ ਸ਼ਾਹ ਨਹਿਰ ਬੈਰਾਜ ਵਿੱਚ ਪਾਣੀ ਦਾ ਨਿਕਾਸ ਲਗਭਗ 80,000 ਕਿਊਸਿਕ ਸੀ। ਟਾਂਡਾ ਅਤੇ ਮੁਕੇਰੀਆਂ ਸਬ-ਡਿਵੀਜ਼ਨਾਂ ਦੇ ਕਈ ਪਿੰਡਾਂ ਵਿੱਚ ਖੇਤ ਪਾਣੀ ਨਾਲ ਭਰੇ ਹੋਏ ਹਨ, ਜਿਸ ਨਾਲ ਝੋਨਾ, ਗੰਨਾ ਅਤੇ ਹੋਰ ਫਸਲਾਂ ਨੂੰ ਨੁਕਸਾਨ ਪਹੁੰਚਿਆ ਹੈ। ਟਾਂਡਾ ਸਬ-ਡਵੀਜ਼ਨ ਗੰਢੋਵਾਲ, ਰਾੜਾ ਮੰਡ, ਤਾਲ੍ਹੀ, ਸਲੇਮਪੁਰ, ਅਬਦੁੱਲਾਪੁਰ, ਮੇਵਾ ਮਿਆਣੀ ਅਤੇ ਫੱਤਾ ਕੁੱਲਾ ਦੇ ਪਿੰਡ ਅਤੇ ਮੁਕੇਰੀਆਂ ਸਬ-ਡਿਵੀਜ਼ਨ ਦੇ ਮੋਤਾਲਾ, ਹਲੇਰ ਜਨਾਰਦਨ, ਸਾਨਿਆਲ, ਕੋਲੀਆਂ, ਨੌਸ਼ਹਿਰਾ ਅਤੇ ਮਹਿਤਾਬਪੁਰ ਸਭ ਤੋਂ ਵੱਧ ਪ੍ਰਭਾਵਿਤ ਪਿੰਡਾਂ ਵਿੱਚੋਂ ਹਨ।
ਇਹ ਵੀ ਪੜ੍ਹੋ: ਹੜ੍ਹਾਂ ਦੀ ਮਾਰ ਝਲ ਰਿਹਾ ਪੰਜਾਬ! ਕਰੀਬ 20 ਹਜ਼ਾਰ ਲੋਕ ਰੈਸਕਿਊ, ਹੁਣ ਤੱਕ 30 ਲੋਕਾਂ ਦੀ ਗਈ ਜਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e