ਪੰਜਾਬ ਪਹੁੰਚਿਆ ਬਾਲੀਵੁੱਡ ਦਾ ਨਾਮੀ ਅਦਾਕਾਰ, ਹੜ੍ਹ ਪੀੜਤਾਂ ਦੀ ਕੀਤੀ ਮਦਦ, ਸੁਣੀਆਂ ਸਮੱਸਿਆਵਾਂ

Thursday, Sep 04, 2025 - 12:23 PM (IST)

ਪੰਜਾਬ ਪਹੁੰਚਿਆ ਬਾਲੀਵੁੱਡ ਦਾ ਨਾਮੀ ਅਦਾਕਾਰ, ਹੜ੍ਹ ਪੀੜਤਾਂ ਦੀ ਕੀਤੀ ਮਦਦ, ਸੁਣੀਆਂ ਸਮੱਸਿਆਵਾਂ

ਐਂਟਰਟੇਨਮੈਂਟ ਡੈਸਕ- ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਹੜ੍ਹਾਂ ਨੇ ਤਬਾਹੀ ਮਚਾਈ ਹੈ। ਇਸ ਨੇ ਹਜ਼ਾਰਾਂ ਪਰਿਵਾਰਾਂ ਦੀ ਜ਼ਿੰਦਗੀ ਨੂੰ ਉਜਾੜ ਦਿੱਤਾ ਹੈ। ਇਸ ਮੁਸ਼ਕਲ ਸਮੇਂ ਵਿੱਚ, ਆਮ ਜਨਤਾ, ਕਈ ਸੰਗਠਨਾਂ ਅਤੇ ਪੰਜਾਬੀ ਕਲਾਕਾਰਾਂ ਸਮੇਤ ਬਾਲੀਵੁੱਡ ਕਲਾਕਾਰ ਵੀ ਮਦਦ ਦਾ ਹੱਥ ਵਧਾ ਰਹੇ ਹਨ। ਇਸ ਦੌਰਾਨ ਮਸ਼ਹੂਰ ਬਾਲੀਵੁੱਡ ਅਦਾਕਾਰ ਰਣਦੀਪ ਹੁੱਡਾ ਵੀ ਗੁਰਦਾਸਪੁਰ ਪਹੁੰਚੇ।

PunjabKesari
ਇਸ ਦੌਰਾਨ ਅਦਾਕਾਰ ਰਣਦੀਪ ਹੁੱਡਾ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਪਹੁੰਚੇ ਅਤੇ ਸਥਾਨਕ ਪ੍ਰਸ਼ਾਸਨ ਦੇ ਨਾਲ ਮਿਲ ਕੇ ਪੀੜਤਾਂ ਨੂੰ ਰਾਹਤ ਸਮੱਗਰੀ ਵੰਡੀ, ਜਿਸ ਵਿੱਚ ਕੱਪੜੇ, ਭੋਜਨ ਅਤੇ ਹੋਰ ਜ਼ਰੂਰੀ ਚੀਜ਼ਾਂ ਸ਼ਾਮਲ ਸਨ। ਰਣਦੀਪ ਹੁੱਡਾ ਨੇ ਪੀੜਤਾਂ ਦਾ ਹਾਲ-ਚਾਲ ਵੀ ਪੁੱਛਿਆ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ।

PunjabKesari

ਉਨ੍ਹਾਂ ਨੇ ਪੀੜਤਾਂ ਨੂੰ ਕਿਹਾ ਕਿ ਉਹ ਇਸ ਮੁਸ਼ਕਲ ਸਮੇਂ ਵਿੱਚ ਉਨ੍ਹਾਂ ਦੇ ਨਾਲ ਹਨ ਅਤੇ ਹਰ ਸੰਭਵ ਤਰੀਕੇ ਨਾਲ ਮਦਦ ਕਰਨਗੇ। ਇਸ ਦੌਰਾਨ ਸਥਾਨਕ ਲੋਕਾਂ ਨੇ ਰਣਦੀਪ ਹੁੱਡਾ ਦੇ ਸਮਰਥਨ ਲਈ ਧੰਨਵਾਦ ਪ੍ਰਗਟ ਕੀਤਾ।

 

ਤੁਹਾਨੂੰ ਦੱਸ ਦੇਈਏ ਕਿ ਪੰਜਾਬ ਵਿੱਚ ਲਗਾਤਾਰ ਮੀਂਹ ਅਤੇ ਬੰਨ੍ਹ ਟੁੱਟਣ ਕਾਰਨ ਆਏ ਹੜ੍ਹਾਂ ਨੇ ਤਬਾਹੀ ਮਚਾ ਦਿੱਤੀ ਹੈ। ਇਸ ਤੋਂ ਪਹਿਲਾਂ ਕਾਮੇਡੀਅਨ ਕਪਿਲ ਸ਼ਰਮਾ, ਪੰਜਾਬੀ ਗਾਇਕ ਅਤੇ ਬਾਲੀਵੁੱਡ ਅਦਾਕਾਰ ਦਿਲਜੀਤ ਦੋਸਾਂਝ, ਐਮੀ ਵਿਰਕ, ਸੁਨੰਦਾ ਸ਼ਰਮਾ, ਸ਼ਹਿਨਾਜ਼ ਗਿੱਲ, ਗੁਰਦਾਸਮਾਨ ਅਤੇ ਹੋਰ ਕਲਾਕਾਰਾਂ ਵੱਲੋਂ ਮਦਦ ਭੇਜੀ ਜਾ ਚੁੱਕੀ ਹੈ।

PunjabKesari

 

 


author

Aarti dhillon

Content Editor

Related News