ਹਸਪਤਾਲ ''ਚ ਦਾਖ਼ਲ ਗਰਭਵਤੀ ਨੁਸਰਤ ਜਹਾਂ, ਸਾਂਸਦ ਦੇ ਘਰ ਜਲਦ ਗੂੰਜੇਗੀ ਬੱਚੇ ਦੀ ਕਿਲਕਾਰੀ

08/26/2021 10:31:24 AM

ਮੁੰਬਈ : ਬੰਗਾਲੀ ਫ਼ਿਲਮਾਂ ਦੀ ਅਦਾਕਾਰਾ ਅਤੇ ਤ੍ਰਿਣਮੂਲ ਕਾਂਗਰਸ ਸਾਂਸਦ ਨੁਸਰਤ ਜਹਾਂ ਜਲਦੀ ਹੀ ਮਾਂ ਬਣਨ ਵਾਲੀ ਹੈ। ਉਨ੍ਹਾਂ ਨੂੰ ਬੁੱਧਵਾਰ ਦੀ ਸਵੇਰ ਕੋਲਕਾਤਾ ਦੇ ਇਕ ਨਿੱਜੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਖ਼ਬਰ ਹੈ ਕਿ ਡਾਕਟਰਾਂ ਨੇ ਨੁਸਰਤ ਦੀ ਡਿਲੀਵਰੀ ਦਾ ਸਮਾਂ ਅਗਸਤ ਦੇ ਆਖ਼ਰੀ ਹਫ਼ਤੇ ਜਾਂ ਫਿਰ ਸਤੰਬਰ ਦੇ ਪਹਿਲੇ ਹਫ਼ਤੇ ਦਿੱਤਾ ਸੀ। ਅੱਜ ਜਦੋਂ ਉਹ ਜਾਂਚ ਲਈ ਹਸਪਤਾਲ ਪੁੱਜੀ ਤਾਂ ਉਨ੍ਹਾਂ ਨੂੰ ਡਾਕਟਰ ਨੇ ਭਰਤੀ ਹੋਣ ਦੀ ਸਲਾਹ ਦਿੱਤੀ। ਇਸ ਤੋਂ ਬਾਅਦ ਉਹ ਭਰਤੀ ਹੋ ਗਈ। ਨੁਸਰਤ ਦਾ ਨਾਂ ਇਨ੍ਹੀਂ ਦਿਨੀਂ ਬੰਗਲੀ ਫ਼ਿਲਮ ਅਭਿਨੇਤਾ ਯਸ਼ ਦਾਸਗੁਪਤਾ ਨਾਲ ਜੁੜ ਰਿਹਾ ਹੈ।

PunjabKesari
ਤੁਹਾਨੂੰ ਦੱਸ ਦਈਏ ਕਿ ਨੁਸਰਤ ਨੇ ਕਦੀ ਆਪਣੀ ਪ੍ਰੈਗਨੈਂਸੀ ਦੇ ਬਾਰੇ ਵਿਚ ਖੁੱਲ੍ਹ ਕੇ ਗੱਲ ਨਹੀਂ ਕੀਤੀ ਪਰ ਕੁਝ ਦਿਨ ਪਹਿਲਾਂ ਉਨ੍ਹਾਂ ਦੀਆਂ ਬੇਬੀ ਬੰਪ ਨਾਲ ਤਸਵੀਰਾਂ ਸਾਹਮਣੇ ਆਈਆਂ ਸਨ ਜਿਸ ਤੋਂ ਇਹ ਅੰਦਾਜ਼ੇ ਲੱਗਣੇ ਬੰਦ ਹੋ ਗਏ ਸਨ ਕਿ ਉਹ ਪ੍ਰੈਗਨੈਂਟ ਹੈ ਜਾਂ ਨਹੀਂ। ਇਨ੍ਹਾਂ ਤਸਵੀਰਾਂ ਨਾਲ ਨੁਸਰਤ ਨੇ ਲਿਖਿਆ ਸੀ, ‘‘ਦਿਆਲੂਤਾ ਸਭ ਕੁਝ ਬਦਲ ਦਿੰਦੀ ਹੈ।’’

PunjabKesari
ਤੁਹਾਨੂੰ ਦੱਸ ਦਈਏ ਕਿ ਨੁਸਰਤ ਕੁਝ ਮਹੀਨੇ ਪਹਿਲੇ ਆਪਣਾ ਵਿਆਹ ਟੁੱਟਣ ਦੀ ਵਜ੍ਹਾ ਨਾਲ ਸੁਰਖੀਆਂ ਵਿਚ ਰਹੀ ਸੀ। ਕੋਲਕਾਤਾ ਦੇ ਬਿਜ਼ਨੈਸਮੈਨ ਨਿਖਿਲ ਜੈਨ ਨਾਲ ਹੋਇਆ ਉਨ੍ਹਾਂ ਦਾ ਵਿਆਹ ਉਦੋਂ ਵਿਵਾਦਾਂ ਵਿਚ ਆ ਗਿਆ ਜਦੋਂ ਉਨ੍ਹਾਂ ਨੇ ਆਪਣੇ ਵਿਆਹ ਨੂੰ ਨਾ ਮੰਨਣਯੋਗ ਕਰਾਰ ਦੇ ਦਿੱਤਾ ਸੀ। ਦੋਵੇਂ ਪਿਛਲੇ ਸਾਲ ਨਵੰਬਰ ਤੋਂ ਵੱਖਰੇ ਰਹਿ ਰਹੇ ਸਨ।


Aarti dhillon

Content Editor

Related News