ਪੰਜਾਬ ਦੇ ਇਸ ਸਿਵਲ ਹਸਪਤਾਲ ਦੀ ਵੱਡੀ ਲਾਪਰਵਾਹੀ! 25 ਯੂਨਿਟ ਖੂਨ ਹੋ ਗਿਆ ਖਰਾਬ, ਫਿਰ...

Friday, Jul 10, 2026 - 06:41 PM (IST)

ਪੰਜਾਬ ਦੇ ਇਸ ਸਿਵਲ ਹਸਪਤਾਲ ਦੀ ਵੱਡੀ ਲਾਪਰਵਾਹੀ! 25 ਯੂਨਿਟ ਖੂਨ ਹੋ ਗਿਆ ਖਰਾਬ, ਫਿਰ...

ਗੁਰਦਾਸਪੁਰ (ਗੋਰਾਇਆ)- ਸਿਵਲ ਹਸਪਤਾਲ ਗੁਰਦਾਸਪੁਰ ਦੇ ਬਲੱਡ ਬੈਂਕ 'ਚ ਵੱਡੀ ਲਾਪਰਵਾਹੀ ਦਾ ਮਾਮਲਾ ਸਾਹਮਣੇ ਆਇਆ ਹੈ। ਫ੍ਰੀਜ਼ਰ 'ਚ ਤਕਨੀਕੀ ਖਰਾਬੀ ਕਾਰਨ ਸਟੋਰ ਕੀਤੇ 25 ਯੂਨਿਟ ਖੂਨ ਖਰਾਬ ਹੋ ਗਿਆ। ਜਾਣਕਾਰੀ ਅਨੁਸਾਰ ਬਲੱਡ ਬੈਂਕ ਲਈ ਨਵਾਂ ਫ੍ਰੀਜ਼ਰ ਮੰਗਵਾਇਆ ਗਿਆ ਸੀ। ਰਾਤ ਨੂੰ ਫ੍ਰੀਜ਼ਰ 'ਚ ਤਕਨੀਕੀ ਖਰਾਬੀ ਆ ਗਈ ਪਰ ਕਿਸੇ ਤਰ੍ਹਾਂ ਦਾ ਕੋਈ ਅਲਾਰਮ ਜਾਂ ਸੰਕੇਤ ਨਹੀਂ ਮਿਲਿਆ, ਜਿਸ ਕਾਰਨ ਸਮੇਂ ਸਿਰ ਪਤਾ ਨਹੀਂ ਲੱਗ ਸਕਿਆ। ਹਸਪਤਾਲ ਪ੍ਰਸ਼ਾਸਨ ਨੇ ਇਸ ਸਬੰਧੀ ਕੰਪਨੀ ਨੂੰ ਨੋਟਿਸ ਭੇਜ ਦਿੱਤਾ ਹੈ।

ਇਹ ਵੀ ਪੜ੍ਹੋ-ਪੰਜਾਬ 'ਚ ਵੱਡਾ ਐਨਕਾਊਂਟਰ, ਪੁਲਸ ਤੇ ਮੁਲਜ਼ਮ ਵਿਚਾਲੇ ਚੱਲੀਆਂ ਤਾਬੜਤੋੜ ਗੋਲੀਆਂ

 ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲੱਡ ਬੈਂਕ ਇੰਚਾਰਜ ਡਾ. ਪੂਜਾ ਖੋਸਲਾ ਨੇ ਦੱਸਿਆ ਕਿ ਖਰਾਬ ਹੋਏ 25 ਯੂਨਿਟ ਖੂਨ ਨੂੰ ਬਾਇਓਮੈਡੀਕਲ ਵੇਸਟ ਪ੍ਰੋਟੋਕੋਲ ਤਹਿਤ ਤੁਰੰਤ ਨਸ਼ਟ ਕਰ ਦਿੱਤਾ ਗਿਆ ਹੈ ਤਾਂ ਜੋ ਕਿਸੇ ਮਰੀਜ਼ ਨੂੰ ਗਲਤੀ ਨਾਲ ਇਹ ਖੂਨ ਨਾ ਚੜ੍ਹੇ ਅਤੇ ਕਿਸੇ ਤਰ੍ਹਾਂ ਦੇ ਇਨਫੈਕਸ਼ਨ ਦਾ ਖ਼ਤਰਾ ਨਾ ਬਣੇ। ਉਨ੍ਹਾਂ ਕਿਹਾ ਕਿ ਸਿਵਲ ਸਰਜਨ ਵੱਲੋਂ ਫ੍ਰੀਜ਼ਰ ਸਪਲਾਈ ਕਰਨ ਵਾਲੀ ਕੰਪਨੀ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਗਿਆ ਹੈ। ਡਾ. ਖੋਸਲਾ ਨੇ ਅੱਗੇ ਦੱਸਿਆ ਕਿ ਘਬਰਾਉਣ ਦੀ ਕੋਈ ਲੋੜ ਨਹੀਂ ਹੈ। ਹਾਲ ਹੀ 'ਚ ਲੱਗੇ ਖੂਨਦਾਨ ਕੈਂਪਾਂ ਕਾਰਨ ਬਲੱਡ ਬੈਂਕ 'ਚ ਇਸ ਸਮੇਂ ਲਗਭਗ 50 ਯੂਨਿਟ ਖੂਨ ਉਪਲਬਧ ਹੈ। ਲੋੜਵੰਦ ਮਰੀਜ਼ ਨਿਯਮਾਂ ਅਨੁਸਾਰ ਬੈਂਕ ਤੋਂ ਖੂਨ ਲੈ ਸਕਦੇ ਹਨ।

ਇਹ ਵੀ ਪੜ੍ਹੋ- ਪੰਜਾਬ ‘ਚ ਪ੍ਰਸ਼ਾਸਨਿਕ ਫੇਰਬਦਲ, ਵੱਡੇ ਪੱਧਰ 'ਤੇ ਪਟਵਾਰੀਆਂ ਦੇ ਤਬਾਦਲੇ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e


author

Shivani Bassan

Content Editor

Related News