ਹਾਥਰਸ ਗੈਂਗਰੇਪ ਘਟਨਾ ਤੋਂ ਪ੍ਰੇਸ਼ਾਨ ਅਨੁਸ਼ਕਾ ਸ਼ਰਮਾ, ਬੱਚੇ ਦੇ ਜੈਂਡਰ ਨੂੰ ਲੈ ਕੇ ਆਖ ਦਿੱਤੀ ਇਹ ਗੱਲ

Saturday, Oct 03, 2020 - 04:13 PM (IST)

ਹਾਥਰਸ ਗੈਂਗਰੇਪ ਘਟਨਾ ਤੋਂ ਪ੍ਰੇਸ਼ਾਨ ਅਨੁਸ਼ਕਾ ਸ਼ਰਮਾ, ਬੱਚੇ ਦੇ ਜੈਂਡਰ ਨੂੰ ਲੈ ਕੇ ਆਖ ਦਿੱਤੀ ਇਹ ਗੱਲ

ਮੁੰਬਈ (ਬਿਊਰੋ) - ਉੱਤਰ ਪ੍ਰਦੇਸ਼ ਦੇ ਹਾਥਰਸ ਵਿਚ ਸਮੂਹਿਕ ਜਬਰ ਜ਼ਿਨਾਹ ਅਤੇ ਬਰਬਾਤਾ ਦੀ ਘਟਨਾ ਇਕ ਵਾਰ ਫਿਰ ਦੇਸ਼ ਭਰ ਵਿਚ ਨਾਰਾਜ਼ਗੀ ਭਰੀ ਹੈ। ਅਜਿਹੀ ਸਥਿਤੀ 'ਚ ਬਾਲੀਵੁੱਡ ਦੇ ਮਸ਼ਹੂਰ ਲੋਕ ਵੀ ਇਸ ਮੁੱਦੇ 'ਤੇ ਆਪਣੀ ਪ੍ਰਤੀਕ੍ਰਿਆ ਸੋਸ਼ਲ ਮੀਡੀਆ ਰਾਹੀਂ ਸਾਂਝਾ ਕਰ ਰਹੇ ਹਨ। ਇਸ ਘਟਨਾ ਉੱਤੇ ਹੁਣ ਅਦਾਕਾਰਾ ਅਨੁਸ਼ਕਾ ਸ਼ਰਮਾ ਦੁਆਰਾ ਇੰਸਟਾਗ੍ਰਾਮ 'ਤੇ ਇਕ ਲੰਬੀ ਪੋਸਟ ਲਿਖੀ ਗਈ ਹੈ, ਜੋ ਕਾਫ਼ੀ ਸੁਰਖੀਆਂ ਵਿਚ ਹੈ। ਆਪਣੀ ਪੋਸਟ ਵਿਚ ਅਨੁਸ਼ਕਾ ਸ਼ਰਮਾ ਨੇ ਇਨ੍ਹਾਂ ਮਾਮਲਿਆਂ ਵਿਚ ਔਰਤਾਂ ਦੀ ਅਸੁਰੱਖਿਆ ਬਾਰੇ ਇੱਕ ਪੋਸਟ ਸਾਂਝੀ ਕੀਤੀ ਹੈ। ਇਸ ਦੇ ਨਾਲ, ਉਸ ਨੇ ਆਪਣੇ ਆਉਣ ਵਾਲੇ ਬੱਚੇ ਦੇ ਜੈਂਡਰ ਬਾਰੇ ਵੀ ਆਪਣੀ ਰਾਏ ਦਿੱਤੀ ਹੈ।
PunjabKesari
ਅਨੁਸ਼ਕਾ ਨੇ ਡਾਂਕੇ ਦੀ ਸੱਟ 'ਤੇ ਕਿਹਾ ਕਿ ਲੜਕਾ ਹੋਣਾ ਸਮਾਜ ਦਾ ਮਾਣ ਜਾਂ ਸਨਮਾਨ ਮੰਨਣਾ ਗਲਤ ਹੈ। ਉਸ ਨੇ ਲਿਖਿਆ, 'ਬੇਸ਼ਕ, ਲੜਕੀ ਹੋਣ ਤੋਂ ਜ਼ਿਆਦਾ ਮਾਨ ਹੋਰ ਕਿਸੇ ਵਿਚ ਨਹੀਂ ਹੈ ਪਰ ਤੱਥ ਇਹ ਹਨ ਕਿ ਇਸ ਅਖੌਤੀ ਅਧਿਕਾਰ ਨੂੰ ਅਣਉਚਿੱਤ ਅਤੇ ਬਹੁਤ ਪੁਰਾਣੇ ਜ਼ਮਾਨੇ ਦੇ ਨਜ਼ਰੀਏ ਨਾਲ ਦੇਖਿਆ ਗਿਆ ਹੈ। ਜਿਹੜੀ ਚੀਜ਼ ਮਾਣ ਵਾਲੀ ਹੈ ਉਹ ਇਹ ਹੈ ਕਿ ਤੁਸੀਂ ਆਪਣੇ ਮੁੰਡੇ ਦੀ ਸਹੀ ਦੇਖਭਾਲ ਕਰੋ ਤਾਂ ਜੋ ਉਹ ਲੜਕੀਆਂ ਦਾ ਆਦਰ ਕਰਨ। ਸਮਾਜ ਪ੍ਰਤੀ ਮਾਪਿਆਂ ਵਜੋਂ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ।  ਇਸ ਲਈ ਇਸ ਨੂੰ ਵਿਸ਼ੇਸ਼ ਅਧਿਕਾਰ ਨਾ ਸਮਝੋ।'

ਅੱਗੇ ਅਨੁਸ਼ਕਾ ਨੇ ਲਿਖਿਆ- 'ਬੱਚੇ ਦਾ ਜੈਂਡਰ ਤੁਹਾਨੂੰ ਵਿਸ਼ੇਸ਼ ਅਧਿਕਾਰ ਜਾਂ ਸਤਿਕਾਰ ਨਹੀਂ ਦਿੰਦਾ ਪਰ ਸਮਾਜ ਪ੍ਰਤੀ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਤੁਸੀਂ ਆਪਣੇ ਬੇਟੇ ਨੂੰ ਅਜਿਹੀ ਪਰਵਰਿਸ਼ (ਪਾਲਣ-ਪੋਸ਼ਣ) ਦਿਓ ਕਿ ਇਕ ਔਰਤ ਇੱਥੇ ਸੁਰੱਖਿਅਤ ਮਹਿਸੂਸ ਕਰੇ।'


author

sunita

Content Editor

Related News