BB 15 : ਪ੍ਰਤੀਕ ਸਹਿਜਪਾਲ ’ਤੇ ਭੜਕੀ ਤੇਜਸਵੀ, ਕਰਨ ਕੁੰਦਰਾ ਨਾਲ ਹੋਈ ਸੀ ਲੜਾਈ

Wednesday, Oct 20, 2021 - 03:02 PM (IST)

BB 15 : ਪ੍ਰਤੀਕ ਸਹਿਜਪਾਲ ’ਤੇ ਭੜਕੀ ਤੇਜਸਵੀ, ਕਰਨ ਕੁੰਦਰਾ ਨਾਲ ਹੋਈ ਸੀ ਲੜਾਈ

ਮੁੰਬਈ (ਬਿਊਰੋ)– ਸਲਮਾਨ ਖ਼ਾਨ ਦੇ ਰਿਐਲਿਟੀ ਸ਼ੋਅ ‘ਬਿੱਗ ਬੌਸ 15’ ’ਚ ਮੁਕਾਬਲੇਬਾਜ਼ਾਂ ਦੇ ਵਿਚਕਾਰ ਹਰ ਰੋਜ਼ ਬਹੁਤ ਹੰਗਾਮਾ ਹੁੰਦਾ ਹੈ। ਹੁਣ ਤਕ ਬਹੁਤ ਸਾਰੇ ਮੁਕਾਬਲੇਬਾਜ਼ ਸ਼ੋਅ ਦੇ ਅੰਦਰ ਇਕ-ਦੂਜੇ ਨਾਲ ਲੜਦੇ ਤੇ ਗਾਲ੍ਹਾਂ ਕੱਢਦੇ ਦੇਖੇ ਗਏ ਹਨ। ਹੁਣ ਇਕ ਵਾਰ ਫਿਰ ‘ਬਿੱਗ ਬੌਸ 15’ ਦੇ ਘਰ ’ਚ ਸਾਰੇ ਮੁਕਾਬਲੇਬਾਜ਼ਾਂ ’ਚ ਬਹੁਤ ਹੰਗਾਮਾ ਹੋਇਆ, ਜਿਸ ’ਚ ਪ੍ਰਤੀਕ ਸਹਿਜਪਾਲ ਤੇ ਕਰਨ ਕੁੰਦਰਾ ਦੀ ਟੱਕਰ ਹੋ ਗਈ ਹੈ।

ਦਰਅਸਲ ‘ਬਿੱਗ ਬੌਸ 15’ ਦੇ ਘਰ ’ਚ ਜਲਦ ਹੀ ਇਕ ਟਾਸਕ ਹੋਣ ਜਾ ਰਿਹਾ ਹੈ। ਇਸ ਕਾਰਜ ’ਚ ਸਾਰੇ ਘਰ ਵਾਲੇ 5 ਲੱਖ ਰੁਪਏ ਦੀ ਇਨਾਮੀ ਰਾਸ਼ੀ ਲਈ ਇਕ-ਦੂਜੇ ਨਾਲ ਮੁਕਾਬਲਾ ਕਰਦੇ ਦਿਖਾਈ ਦੇਣਗੇ। ਇੰਨਾ ਹੀ ਨਹੀਂ ‘ਬਿੱਗ ਬੌਸ 15’ ਦੇ ਜੰਗਲ ਖੇਤਰ ’ਚ ਰਹਿਣ ਵਾਲੇ ਮੁਕਾਬਲੇਬਾਜ਼ਾਂ ਨੂੰ ਇਹ ਮੌਕਾ ਦਿੱਤਾ ਜਾਵੇਗਾ ਕਿ ਉਹ ਇਹ ਟਾਸਕ ਜਿੱਤ ਕੇ 5 ਲੱਖ ਦੇ ਨਾਲ ‘ਬਿੱਗ ਬੌਸ 15’ ਦੇ ਮੁੱਖ ਘਰ ’ਚ ਦਾਖ਼ਲ ਹੋ ਸਕਦੇ ਹਨ। ਅਜਿਹੇ ’ਚ ਇਹ ਟਾਸਕ ਕਰਦੇ ਸਮੇਂ ਪ੍ਰਤੀਕ ਸਹਿਜਪਾਲ ਤੇ ਕਰਨ ਕੁੰਦਰਾ ਦੀ ਆਪਸ ’ਚ ਟੱਕਰ ਹੋ ਗਈ।

ਇਹ ਖ਼ਬਰ ਵੀ ਪੜ੍ਹੋ : ਸ਼ੈਰੀ ਮਾਨ ਦੀ ਨਾਰਾਜ਼ਗੀ ’ਤੇ ਬੋਲੇ ਪਰਮੀਸ਼ ਵਰਮਾ, ਕਿਹਾ– ‘ਮੈਨੂੰ ਤੇ ਮੇਰੇ ਪਰਿਵਾਰ ਨੂੰ...’

ਕਲਰਸ ਟੀ. ਵੀ. ਨੇ ਆਪਣੇ ਅਧਿਕਾਰਕ ਇੰਸਟਾਗ੍ਰਾਮ ਅਕਾਊਟ ’ਤੇ ‘ਬਿੱਗ ਬੌਸ 15’ ਨਾਲ ਸਬੰਧਤ ਇਕ ਵੀਡੀਓ ਪ੍ਰੋਮੋ ਜਾਰੀ ਕੀਤਾ ਹੈ। ਇਸ ਵੀਡੀਓ ’ਚ ਦਿਖਾਈ ਦੇ ਰਿਹਾ ਹੈ ਕਿ ਪ੍ਰਤੀਕ ਸਹਿਜਪਾਲ ਤੇ ਕਰਨ ਕੁੰਦਰਾ ਦੋਵੇਂ ਵਿਰੋਧੀ ਟੀਮ ’ਚ ਸ਼ਾਮਲ ਹਨ। ਅਜਿਹੀ ਸਥਿਤੀ ’ਚ ਕਾਰਜ ਕਰਦੇ ਸਮੇਂ ਦੋਵੇਂ ਗੁੱਸੇ ਹੋ ਜਾਂਦੇ ਹਨ ਤੇ ਝਗੜਾ ਕਰਨ ਦੀ ਕੋਸ਼ਿਸ਼ ਕਰਦੇ ਹਨ, ਜਿਸ ਤੋਂ ਬਾਅਦ ਤੇਜਸਵੀ ਪ੍ਰਕਾਸ਼ ਉਨ੍ਹਾਂ ਦੀ ਲੜਾਈ ਵਿਚਕਾਰ ਆਉਂਦੀ ਹੈ ਤੇ ਕਰਨ ਕੁੰਦਰਾ ਦਾ ਸਮਰਥਨ ਕਰਦੀ ਹੈ।

 
 
 
 
 
 
 
 
 
 
 
 
 
 
 
 

A post shared by ColorsTV (@colorstv)

ਉਹ ਗੁੱਸੇ ’ਚ ਪ੍ਰਤੀਕ ਸਹਿਜਪਾਲ ਨੂੰ ਬੁਰਾ-ਭਲਾ ਕਹਿੰਦੀ ਹੈ। ਅਜਿਹਾ ਦੇਖ ਕੇ ਜੈ ਭਾਨੂਸ਼ਾਲੀ ਤੇਜਸਵੀ ਨਾਲ ਝਗੜਾ ਕਰਨ ਲੱਗ ਜਾਂਦੇ ਹਨ। ਉਹ ਕਹਿੰਦੇ ਹਨ, ‘ਸਿਰਫ਼ ਇਸ ਲਈ ਕਿ ਉਹ ਤੁਹਾਡੀ ਟੀਮ ’ਚ ਹੈ, ਤੁਸੀਂ ਗਲਤ ਵਿਅਕਤੀ ਦਾ ਸਮਰਥਨ ਨਹੀਂ ਕਰ ਸਕਦੇ।’ ਇਸ ਵੀਡੀਓ ਪ੍ਰੋਮੋ ਦੇ ਅਖੀਰ ’ਚ ਦਿਖਾਇਆ ਗਿਆ ਹੈ ਕਿ ਪ੍ਰਤੀਕ ਸਹਿਜਪਾਲ ਤੇ ਕਰਨ ਕੁੰਦਰਾ ਮੁੜ ਲੜਾਈ ਕਰਨ ਲੱਗ ਜਾਂਦੇ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News