ਪ੍ਰਕਾਸ਼ ਰਾਜ ਨੇ 56 ਸਾਲ ਦੀ ਉਮਰ 'ਚ ਪੋਨੀ ਵਰਮਾ ਨਾਲ ਕੀਤਾ ਦੁਬਾਰਾ ਵਿਆਹ

Wednesday, Aug 25, 2021 - 04:36 PM (IST)

ਪ੍ਰਕਾਸ਼ ਰਾਜ ਨੇ 56 ਸਾਲ ਦੀ ਉਮਰ 'ਚ ਪੋਨੀ ਵਰਮਾ ਨਾਲ ਕੀਤਾ ਦੁਬਾਰਾ ਵਿਆਹ

ਮੁੰਬਈ : ਬਾਲੀਵੁੱਡ ਅਤੇ ਸਾਊਥ ਸਿਨੇਮਾ ਦੇ ਮਸ਼ਹੂਰ ਅਦਾਕਾਰ ਪ੍ਰਕਾਸ਼ ਰਾਜ ਫਿਲਮਾਂ ਦੇ ਨਾਲ-ਨਾਲ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਵੀ ਕਾਫੀ ਸੁਰਖੀਆਂ ’ਚ ਰਹਿੰਦੇ ਹਨ। ਹਾਲ ਹੀ ’ਚ ਉਨ੍ਹਾਂ ਨੇ ਆਪਣੀ ਪਤਨੀ ਪੋਨੀ ਵਰਮਾ ਨਾਲ ਆਪਣੇ ਵਿਆਹ ਦੀ ਵਰ੍ਹੇਗੰਢ ਮਨਾਈ। ਪੋਨੀ ਵਰਮਾ ਅਤੇ ਪ੍ਰਕਾਸ਼ ਰਾਜ ਦੇ ਵਿਆਹ ਨੂੰ 11 ਸਾਲ ਹੋ ਚੁੱਕੇ ਹਨ। ਮੰਗਲਵਾਰ 24 ਅਗਸਤ ਨੂੰ ਇਨ੍ਹਾਂ ਦੋਵਾਂ ਨੇ ਆਪਣੇ ਵਿਆਹ ਦੀ ਵਰ੍ਹੇਗੰਢ ਮਨਾਈ।

Prakash Raj got married again. But there's a catch - Movies News
ਆਪਣੇ ਵਿਆਹ ਦੀ 11ਵੀਂ ਵਰ੍ਹੇਗੰਢ ’ਤੇ ਪ੍ਰਕਾਸ਼ ਰਾਜ ਨੇ ਸੋਸ਼ਲ ਮੀਡੀਆ ’ਤੇ ਕਈ ਤਸਵੀਰਾਂ ਸ਼ੇਅਰ ਕੀਤੀਆਂ। ਇੰਨਾ ਹੀ ਨਹੀਂ ਉਨ੍ਹਾਂ ਨੇ ਇਹ ਵੀ ਖੁਲਾਸਾ ਕੀਤਾ ਹੈ ਕਿ ਪੁੱਤਰ ਵੇਦਾਂਤ ਲਈ ਪੋਨੀ ਵਰਮਾ ਤੇ ਪ੍ਰਕਾਸ਼ ਰਾਜ ਨੇ ਵਰ੍ਹੇਗੰਢ ’ਤੇ ਦੋਬਾਰਾ ਵਿਆਹ ਕੀਤਾ ਤਾਂ ਕਿ ਉਨ੍ਹਾਂ ਦਾ ਪੁੱਤਰ ਉਨ੍ਹਾਂ ਦੇ ਵਿਆਹ ਦਾ ਗਵਾਹ ਬਣ ਸਕੇ। ਪ੍ਰਕਾਸ਼ ਰਾਜ ਨੇ ਆਪਣੇ ਆਧਿਕਾਰਤ ਟਵੀਟ ’ਤੇ ਆਪਣੇ ਵਿਆਹ ਦੀ ਵਰ੍ਹੇਗੰਢ ਦੀਆਂ ਤਸਵੀਰਾਂ ਨੂੰ ਸ਼ੇਅਰ ਕੀਤਾ ਹੈ।


author

Aarti dhillon

Content Editor

Related News