46 ਸਾਲਾਂ ਦਾ ਪ੍ਰਭੂ ਦੇਵਾ ਕੀ ਕਰਵਾਉਣ ਜਾ ਰਿਹੈ ਭਾਣਜੀ ਨਾਲ ਵਿਆਹ ?
Saturday, Nov 14, 2020 - 12:30 PM (IST)
ਜਲੰਧਰ (ਵੈੱਬ ਡੈਸਕ) : ਨਿਰਦੇਸ਼ਕ, ਨਿਰਮਾਤਾ ਅਤੇ ਅਦਾਕਾਰ ਪ੍ਰਭੂ ਦੇਵਾ ਆਪਣੇ ਡਾਂਸ ਨੂੰ ਲੈ ਕੇ ਕਾਫ਼ੀ ਖ਼ਬਰਾਂ 'ਚ ਰਹਿੰਦੇ ਹਨ। ਪ੍ਰਭੂ ਦੇਵਾ ਇਕ ਵਾਰ ਫ਼ਿਰ ਆਪਣੇ ਵਿਆਹ ਨੂੰ ਲੈ ਕੇ ਚਰਚਾ 'ਚ ਹਨ। ਖ਼ਬਰਾਂ ਮੁਤਾਬਕ, ਪ੍ਰਭੂ ਦੇਵਾ ਇਕ ਵਾਰ ਫ਼ਿਰ ਵਿਆਹ ਦੇ ਬੰਧਨ 'ਚ ਬੱਝ ਸਕਦੇ ਹਨ। ਖ਼ਬਰਾਂ ਅਨੁਸਾਰ, 47 ਸਾਲਾ ਪ੍ਰਭੂ ਦੇਵਾ ਆਪਣੀ ਭਾਣਜੀ ਨਾਲ ਜਲਦ ਵਿਆਹ ਕਰਾਉਣ ਦੀ ਯੋਜਨਾ ਬਣਾ ਰਿਹਾ ਹੈ। ਹਾਲਾਂਕਿ, ਪ੍ਰਭੂ ਦੇਵਾ ਜਾਂ ਉਨ੍ਹਾਂ ਦੇ ਕਰੀਬੀਆਂ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ ਹੈ। ਕੋਰੀਓਗ੍ਰਾਫਰ ਅਤੇ ਡਾਂਸਰ ਪ੍ਰਭੂ ਦੇਵਾ ਇਕ ਵਾਰ ਫ਼ਿਰ ਨਿੱਜੀ ਜ਼ਿੰਦਗੀ ਨੂੰ ਲੈ ਕੇ ਚਰਚਾ 'ਚ ਹੈ।
ਇਹ ਖ਼ਬਰ ਵੀ ਪੜ੍ਹੋ : ਦਿਨੋਂ-ਦਿਨ ਬਦਲਦੀ ਜਾ ਰਹੀ ਹੈ ਪੰਜਾਬ ਦੀ 'ਕੈਟਰੀਨਾ ਸ਼ਹਿਨਾਜ਼ ਗਿੱਲ', ਤਸਵੀਰਾਂ 'ਚ ਵੇਖੋ ਦਿਲਕਸ਼ ਅੰਦਾਜ਼
ਉਨ੍ਹਾਂ ਨੇ ਇਕ ਗਰੁੱਪ ਡਾਂਸਰ ਵਜੋਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ। ਇਸ ਤੋਂ ਇਲਾਵਾ ਉਹ ਇਕ ਮਹਾਨ ਅਦਾਕਾਰ ਅਤੇ ਨਿਰਦੇਸ਼ਕ ਹੈ। ਇਨ੍ਹੀਂ ਦਿਨੀਂ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਚਰਚਾ ਜ਼ੋਰਾਂ 'ਤੇ ਹੈ ਕਿ ਉਹ ਦੂਜੀ ਵਾਰ ਵਿਆਹ ਕਰਵਾਉਣ ਜਾ ਰਿਹਾ ਹੈ ਅਤੇ ਆਪਣੀ ਭਾਣਜੀ ਨੂੰ ਡੇਟ ਕਰ ਰਿਹਾ ਹੈ। ਕੁਝ ਸਾਲ ਪਹਿਲਾਂ ਪ੍ਰਭੁਦੇਵਾ ਆਪਣੀ ਪਤਨੀ ਰਮਲਤਾ ਨਾਲ ਹੋਏ ਵਿਵਾਦ ਤੋਂ ਬਾਅਦ ਵੱਖ ਹੋ ਗਏ ਸਨ।
ਇਹ ਖ਼ਬਰ ਵੀ ਪੜ੍ਹੋ : 6 ਮਹੀਨਿਆਂ ਦਾ ਹੋਇਆ ਯੁਵਰਾਜ ਤੇ ਮਾਨਸੀ ਦਾ ਪੁੱਤਰ ਰੇਦਾਨ, ਹੰਸ ਪਰਿਵਾਰ ਨੇ ਮਨਾਇਆ ਇੰਝ ਜਸ਼ਨ (ਵੀਡੀਓ)
ਦੱਸਣਯੋਗ ਹੈ ਕਿ ਪ੍ਰਭੂ ਦੇਵਾ ਨੇ ਸਾਲ 1995 'ਚ ਪਹਿਲੀ ਪਤਨੀ ਰਮਲਤਾ ਨਾਲ ਵਿਆਹ ਕੀਤਾ ਸੀ। ਦੋਹਾਂ ਦੇ ਤਿੰਨ ਬੱਚੇ ਸਨ ਪਰ ਸਾਲ 2008 'ਚ ਵੱਡੇ ਪੁੱਤਰ ਦੀ ਕੈਂਸਰ ਕਾਰਨ ਮੌਤ ਹੋ ਗਈ ਅਤੇ ਸਾਲ 2011 'ਚ ਉਹ ਅਧਿਕਾਰਤ ਤੌਰ ਤੇ ਵੱਖ ਹੋ ਗਏ। ਪ੍ਰਭੁਦੇਵਾ ਫਿਲਹਾਲ ਸਲਮਾਨ ਖ਼ਾ ਦੀ ਫ਼ਿਲਮ 'ਰਾਧੇ' ਡਾਇਰੈਕਟ ਕਰ ਰਹੇ ਹਨ। ਇਸ ਤੋਂ ਇਲਾਵਾ ਕਈ ਤਮਿਲ ਫ਼ਿਲਮਾਂ ਮੁੱਖ ਭੂਮਿਕਾਵਾਂ 'ਚ ਨਜ਼ਰ ਆਉਣਗੀਆਂ। ਬਤੌਰ ਅਭਿਨੇਤਾ 'ਪੋਨ ਮਨੀਕਵੇਲ' ਪ੍ਰਭੂ ਦੇਵਾ ਦੀ 50ਵੀਂ ਫ਼ਿਲਮ ਹੈ। ਉਹ ਇਸ ਫ਼ਿਲਮ 'ਚ ਪਹਿਲੀ ਵਾਰ ਪੁਲਸ ਦੀ ਭੂਮਿਕਾ 'ਚ ਨਜ਼ਰ ਆਉਣ ਵਾਲਾ ਹੈ।
ਇਹ ਖ਼ਬਰ ਵੀ ਪੜ੍ਹੋ : Diwali 2020 : ਕੋਈ ਮਿਲ ਕੇ ਜਗਾਉਂਦਾ ਹੈ ਦੀਵੇ ਤਾਂ ਕੋਈ ਖ਼ਰੀਦਦਾ ਹੈ ਸੋਨੇ ਦੀ ਗਿੰਨੀ