ਗਾਇਕ ਪ੍ਰਭ ਗਿੱਲ ਦਾ ਪ੍ਰਸ਼ੰਸਕਾਂ ਨੂੰ ਖ਼ਾਸ ਤੋਹਫ਼ਾ, ਸਾਂਝੀ ਕੀਤੀ ਪਿਆਰੀ ਜਿਹੀ ਝਲਕ

Saturday, Aug 14, 2021 - 11:18 AM (IST)

ਗਾਇਕ ਪ੍ਰਭ ਗਿੱਲ ਦਾ ਪ੍ਰਸ਼ੰਸਕਾਂ ਨੂੰ ਖ਼ਾਸ ਤੋਹਫ਼ਾ, ਸਾਂਝੀ ਕੀਤੀ ਪਿਆਰੀ ਜਿਹੀ ਝਲਕ

ਚੰਡੀਗੜ੍ਹ (ਬਿਊਰੋ) - ਹਰ ਸਖ਼ਸ਼ ਦੀ ਜ਼ਿੰਦਗੀ 'ਚ ਦੋਸਤੀ ਦੀ ਖ਼ਾਸ ਜਗ੍ਹਾ ਹੁੰਦੀ ਹੈ ਕਿਉਂਕਿ ਦੋਸਤੀ ਅਜਿਹਾ ਰਿਸ਼ਤਾ ਹੈ, ਜੋ ਅਸੀਂ ਖ਼ੁਦ ਚੁਣਦੇ ਹਾਂ। ਅਸੀਂ ਆਪਣੇ ਦੋਸਤ ਖ਼ੁਦ ਬਣਾਉਂਦੇ ਹਾਂ, ਜਿਹੜੇ ਸਾਡੇ ਨਾਲ ਚੰਗੇ ਮਾੜੇ ਸਮੇਂ 'ਚ ਸਾਡੇ ਨਾਲ ਖੜ੍ਹੇ ਰਹਿੰਦੇ ਹਨ। ਆਮ ਇਨਸਾਨ ਵਾਂਗ ਕਲਾਕਾਰਾਂ ਦੀ ਜ਼ਿੰਦਗੀ 'ਚ ਵੀ ਦੋਸਤੀ ਅਹਿਮ ਹੁੰਦੀ ਹੈ। ਇਸ ਖ਼ਾਸ ਰਿਸ਼ਤੇ ਨੂੰ ਇੱਕ ਵਾਰ ਫਿਰ ਤੋਂ ਪਰਦੇ 'ਤੇ ਪੇਸ਼ ਕਰੇਗੀ, ਪੰਜਾਬੀ ਫ਼ਿਲਮ 'ਯਾਰ ਅਣਮੁੱਲੇ ਰਿਟਰਨਜ਼'। 

PunjabKesari

ਗਾਇਕ ਪ੍ਰਭ ਗਿੱਲ ਨੇ ਆਪਣੇ ਪ੍ਰਸ਼ੰਸਕਾਂ ਨਾਲ ਖੁਸ਼ਖਬਰੀ ਸਾਂਝੀ ਕੀਤੀ ਹੈ। ਉਨ੍ਹਾਂ ਨੇ 'ਯਾਰ ਅਣਮੁੱਲੇ ਰਿਟਰਨਜ਼' ਫ਼ਿਲਮ ਦੀ ਨਵੀਂ ਰਿਲੀਜ਼ਿੰਗ ਡੇਟ ਵਾਲਾ ਪੋਸਟਰ ਸਾਂਝਾ ਕੀਤਾ ਹੈ। ਹੁਣ ਇਹ ਫ਼ਿਲਮ 10 ਸਤੰਬਰ ਨੂੰ ਸਿਨੇਮਾ ਘਰਾਂ ਦਾ ਸ਼ਿੰਗਾਰ ਬਣੇਗੀ। ਪ੍ਰਸ਼ੰਸਕ ਇਸ ਖੁਸ਼ਖਬਰੀ ਤੋਂ ਬਾਅਦ ਬਹੁਤ ਉਤਸੁਕ ਹਨ, ਇਸ ਫ਼ਿਲਮ ਨੂੰ ਵੱਡੇ ਪਰਦੇ 'ਤੇ ਦੇਖਣ ਲਈ।

 
 
 
 
 
 
 
 
 
 
 
 
 
 
 
 

A post shared by Prabh Gill (@prabhgillmusic)

ਦੋਸਤੀ, ਪਿਆਰ ਅਤੇ ਅਣਖ ਦੇ ਸੁਮੇਲ ਵਾਲੀ ਇਸ ਫ਼ਿਲਮ 'ਚ ਹਰੀਸ਼ ਵਰਮਾ, ਪ੍ਰਭ ਗਿੱਲ ਤੇ ਯੁਵਰਾਜ ਹੰਸ ਕਾਲਜ ਸਟੂਡੈਂਸ ਦੇ ਕਿਰਦਾਰਾਂ 'ਚ ਨਜ਼ਰ ਆਉਣਗੇ। ਨਿਕੀਤ ਕੌਰ ਢਿੱਲੋਂ, Jesleen Slaich, ਨਵਪ੍ਰੀਤ ਅਹਿਮ ਭੂਮਿਕਾ 'ਚ ਨਜ਼ਰ ਆਉਣਗੇ। ਸ਼੍ਰੀ ਫ਼ਿਲਮਸ ਅਤੇ ਜਰਨੈਲ ਘੁਮਾਣ ਦੀ ਪੇਸ਼ਕਸ਼ ਅਤੇ ਬੱਤਰਾ ਸ਼ੋਅਬਿੱਜ ਦੇ ਸਹਿਯੋਗ ਨਾਲ ਇਹ ਫ਼ਿਲਮ ਤਿਆਰ ਕੀਤੀ ਗਈ ਹੈ। ਇਸ ਫ਼ਿਲਮ ਦੀ ਕਹਾਣੀ ਗੁਰਜਿੰਦ ਮਾਨ ਨੇ ਲਿਖੀ ਹੈ ਤੇ ਨਿਰਦੇਸ਼ਨ ਹੈਰੀ ਭੱਟੀ ਨੇ ਕੀਤਾ ਹੈ। ਜਦਕਿ ਪ੍ਰੋਡਿਊਸਰ ਇੰਦਰਜੀਤ ਗਿੱਲ ਨੇ ਕੀਤਾ ਹੈ। ਹੁਣ ਇਹ ਫ਼ਿਲਮ 10 ਸਤੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ।


author

sunita

Content Editor

Related News