ਆਖਰੀ ਵਾਰ ਇਸ ਪਬਲਿਕ ਈਵੈਂਟ ''ਚ ਨਜ਼ਰ ਆਈ ਸੀ ਪੂਨਮ, ਪੈਪਰਾਜ਼ੀ ਨੂੰ ਦਿੱਤੇ ਸਨ ਜ਼ਬਰਦਸਤ ਪੋਜ਼

Friday, Feb 02, 2024 - 07:01 PM (IST)

ਆਖਰੀ ਵਾਰ ਇਸ ਪਬਲਿਕ ਈਵੈਂਟ ''ਚ ਨਜ਼ਰ ਆਈ ਸੀ ਪੂਨਮ, ਪੈਪਰਾਜ਼ੀ ਨੂੰ ਦਿੱਤੇ ਸਨ ਜ਼ਬਰਦਸਤ ਪੋਜ਼

ਮੁੰਬਈ- ਮਸ਼ਹੂਰ ਮਾਡਲ ਅਤੇ ਅਦਾਕਾਰਾ ਪੂਨਮ ਪਾਂਡੇ ਬਾਰੇ ਅੱਜ ਸਵੇਰੇ ਬਹੁਤ ਹੀ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ। 32 ਸਾਲਾ ਅਦਾਕਾਰਾ ਦੀ ਸਰਵਾਈਕਲ ਕੈਂਸਰ ਕਾਰਨ ਮੌਤ ਹੋ ਗਈ। ਅਭਿਨੇਤਰੀ ਦੇ ਦਿਹਾਂਤ ਦੀ ਖ਼ਬਰ 'ਤੇ ਉਨ੍ਹਾਂ ਦੇ ਕਰੀਬੀ ਅਤੇ ਪ੍ਰਸ਼ੰਸਕ ਅਜੇ ਵੀ ਵਿਸ਼ਵਾਸ ਨਹੀਂ ਕਰ ਪਾ ਰਹੇ ਹਨ। ਅਜਿਹੇ 'ਚ ਪ੍ਰਸ਼ੰਸਕ ਉਸ ਦੀਆਂ ਵੀਡੀਓਜ਼ ਪੋਸਟ ਕਰਕੇ ਅਦਾਕਾਰਾ ਨੂੰ ਕਾਫ਼ੀ ਯਾਦ ਕਰ ਰਹੇ ਹਨ। ਇਸ ਦੌਰਾਨ ਪੂਨਮ ਦੀ ਆਖਰੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਜਦੋਂ ਉਨ੍ਹਾਂ ਨੂੰ ਇਕ ਐਵਾਰਡ ਸਮਾਰੋਹ 'ਚ ਦੇਖਿਆ ਗਿਆ ਸੀ।

PunjabKesari
ਪੂਨਮ ਪਾਂਡੇ ਨੂੰ ਆਖਰੀ ਵਾਰ ਇਕ ਐਵਾਰਡ ਫੰਕਸ਼ਨ 'ਚ ਦੇਖਿਆ ਗਿਆ ਸੀ, ਜਿੱਥੇ ਉਹ ਕਾਫ਼ੀ ਖੁਸ਼ ਨਜ਼ਰ ਆ ਰਹੀ ਸੀ। ਉਹ ਰੈੱਡ ਕਾਰਪੇਟ 'ਤੇ ਪੈਪਰਾਜ਼ੀ ਦੇ ਸਾਹਮਣੇ ਇਕ ਤੋਂ ਵਧ ਕੇ ਇਕ ਪੋਜ਼ ਦਿੰਦੀ ਨਜ਼ਰ ਆਈ। ਇਸ ਦੌਰਾਨ ਅਭਿਨੇਤਰੀ ਬਲੈਕ ਲੈਦਰ ਜੰਪ ਸੂਟ 'ਚ ਨਜ਼ਰ ਆਈ। ਉਨ੍ਹਾਂ ਨੇ ਇਸ ਲੁੱਕ ਨੂੰ ਹਲਕੇ ਭੂਰੇ ਅਤੇ ਹਾਈ ਹੀਲਸ ਨਾਲ ਪੂਰਾ ਕੀਤਾ ਸੀ।

 

ਇਹ ਵੀ ਪੜ੍ਹੋ- ਜਾਣੋ ਕਦੋਂ ਅਤੇ ਕਿੱਥੇ ਹੋਵੇਗਾ ਅਦਾਕਾਰਾ ਪੂਨਮ ਪਾਂਡੇ ਦਾ ਅੰਤਿਮ ਸੰਸਕਾਰ
ਗਲੇ 'ਚ ਹਾਰ ਅਤੇ ਵਾਲਾਂ ਦੀ ਪੋਨੀ ਬਣਾਏ ਪੂਨਮ ਕਾਫੀ ਸਟਾਈਲਿਸ਼ ਲੱਗ ਰਹੀ ਸੀ। ਹੁਣ ਇਸ ਵੀਡੀਓ ਨੂੰ ਦੇਖ ਕੇ ਉਨ੍ਹਾਂ ਦੇ ਪ੍ਰਸ਼ੰਸਕਾਂ ਦਾ ਦਿਲ ਟੁੱਟ ਗਿਆ ਹੈ ਅਤੇ ਹਰ ਕੋਈ ਉਨ੍ਹਾਂ ਨੂੰ ਸ਼ਰਧਾਂਜਲੀ ਦਿੰਦਾ ਨਜ਼ਰ ਆ ਰਿਹਾ ਹੈ।

PunjabKesari
ਦੱਸ ਦੇਈਏ ਕਿ ਪੂਨਮ ਪਾਂਡੇ ਆਖਰੀ ਵਾਰ ਕੰਗਨਾ ਰਣੌਤ ਦੇ ਰਿਐਲਿਟੀ ਸ਼ੋਅ 'ਲਾਕ ਅੱਪ ਸੀਜ਼ਨ 1' 'ਚ ਨਜ਼ਰ ਆਈ ਸੀ। ਇਸ ਤੋਂ ਪਹਿਲਾਂ ਉਹ 'ਨਸ਼ਾ', 'ਦਿ ਜਰਨੀ ਆਫ ਕਰਮਾ', 'ਮਾਲਿਨੀ ਐਂਡ ਕੰਪਨੀ' ਵਰਗੀਆਂ ਫਿਲਮਾਂ 'ਚ ਨਜ਼ਰ ਆ ਚੁੱਕੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।


author

Aarti dhillon

Content Editor

Related News