ਪੂਨਮ ਪਾਂਡੇ ਨਾਲ ਪਤੀ ਕਰਦਾ ਸੀ ਕੁੱਟਮਾਰ, ਨਹੀਂ ਦਿੰਦਾ ਸੀ ਖਾਣਾ

Tuesday, Mar 08, 2022 - 06:50 PM (IST)

ਮੁੰਬਈ (ਬਿਊਰੋ)– ਕੰਗਨਾ ਰਣੌਤ ਦਾ ਰਿਐਲਿਟੀ ਸ਼ੋਅ ‘ਲੌਕ ਅੱਪ’ ਇਸ ਸਮੇਂ ਚਰਚਾ ’ਚ ਬਣਿਆ ਹੋਇਆ ਹੈ। ਸ਼ੋਅ ’ਚ ਕਈ ਸਿਤਾਰੇ ਆਏ ਹਨ, ਜੋ ਨਿੱਜੀ ਜ਼ਿੰਦਗੀ ਬਾਰੇ ਖ਼ੁਲਾਸੇ ਕਰ ਰਹੇ ਹਨ। ਕੰਗਨਾ ਦੇ ਇਸ ਸ਼ੋਅ ਦਾ ਹਿੱਸਾ ਪੂਨਮ ਪਾਂਡੇ ਵੀ ਬਣੀ ਹੈ।

ਇਹ ਖ਼ਬਰ ਵੀ ਪੜ੍ਹੋ : ਪਹਿਲੀ ਵਾਰ ਗੈਰੀ ਸੰਧੂ ਨੇ ਆਪਣੇ ਪੁੱਤਰ ਅਵਤਾਰ ਸੰਧੂ ਦੀ ਵੀਡੀਓ ਕੀਤੀ ਸਾਂਝੀ

ਪੂਨਮ ਨੇ ਸ਼ੋਅ ’ਚ ਆਪਣੇ ਪਤੀ ਸੈਮ ਬਾਂਬੇ ਨਾਲ ਆਪਣੇ ਰਿਸ਼ਤੇ ਬਾਰੇ ਦੱਸਿਆ ਹੈ। ਇਸ ਬਾਰੇ ਸੁਣ ਕੇ ਹਰ ਕੋਈ ਹੈਰਾਨ ਰਹਿ ਗਿਆ। ਸ਼ੋਅ ’ਚ ਮੁਕਾਬਲੇਬਾਜ਼ਾਂ ਨੇ ਮੈਂਟਲ ਹੈਲਥ ਤੇ ਇਮੋਸ਼ਨਲ ਵੈੱਲ-ਬੀਂਗ ਬਾਰੇ ਗੱਲ ਕਰਨੀ ਸੀ ਤੇ ਆਪਣੀ ਜ਼ਿੰਦਗੀ ਦੇ ਅਜਿਹੇ ਸੀਕਰੇਟ ਬਾਰੇ ਦੱਸਣਾ ਸੀ, ਜਿਸ ਬਾਰੇ ਕਿਸੇ ਨੂੰ ਪਤਾ ਨਹੀਂ ਹੈ।

ਆਪਣੀ ਵਾਰੀ ਆਉਣ ’ਤੇ ਪੂਨਮ ਪਾਂਢੇ ਨੇ ਪਤੀ ਸੈਮ ਬਾਂਬੇ ਨਾਲ ਆਪਣੇ ਖਰਾਬ ਰਿਸ਼ਤੇ ਬਾਰੇ ਗੱਲਬਾਤ ਕੀਤੀ। ਪੂਨਮ ਨੇ ਕਿਹਾ ਕਿ ਜੇਲ੍ਹ ’ਚ ਜੋ ਉਸ ਨੂੰ ਖਾਣਾ ਤੇ ਨੀਂਦ ਮਿਲ ਰਹੀ ਹੈ, ਉਹ ਉਸ ਲਈ ਲਗਜ਼ਰੀ ਹੈ ਕਿਉਂਕਿ ਉਹ ਬੀਤੇ ਚਾਰ ਸਾਲਾਂ ਤੋਂ ਖਰਾਬ ਰਿਲੇਸ਼ਨਸ਼ਿਪ ’ਚ ਹੈ। ਪੂਨਮ ਨੇ ਦੱਸਿਆ ਕਿ ਸੈਮ ਉਸ ਨੂੰ ਬੁਰੀ ਤਰ੍ਹਾਂ ਨਾਲ ਕੁੱਟਦਾ ਸੀ ਤੇ ਕਮਰੇ ’ਚ ਬੰਦ ਕਰ ਦਿੰਦਾ ਸੀ।

 
 
 
 
 
 
 
 
 
 
 
 
 
 
 

A post shared by MX Player (@mxplayer)

ਪੂਨਮ ਨੇ ਕਿਹਾ ਕਿ ਉਹ ਚਾਰ ਸਾਲਾਂ ਤੋਂ ਰਿਲੇਸ਼ਨਸ਼ਿਪ ’ਚ ਸੀ ਤੇ ਇਨ੍ਹਾਂ ਚਾਰ ਸਾਲਾਂ ’ਚ ਉਹ ਸੌਂ ਨਹੀਂ ਸਕੀ। ਉਹ ਕਈ ਦਿਨਾਂ ਤਕ ਖਾਣਾ ਨਹੀਂ ਖਾ ਪਾਉਂਦੀ ਸੀ, ਇਸ ਲਈ ਉਸ ਨੂੰ ਵੜਾ ਪਾਵ ਖਾਣ ਦੀ ਕ੍ਰੇਵਿੰਗ ਹੁੰਦੀ ਹੈ। ਉਸ ਨੂੰ ਕੁੱਟਿਆ ਜਾਂਦਾ ਸੀ, ਉਸ ਨੂੰ ਇਕ ਬੈੱਡਰੂਮ ’ਚ ਬੰਦ ਕਰ ਦਿੱਤਾ ਜਾਂਦਾ ਸੀ। ਉਸ ਦਾ ਫੋਨ ਤੋੜ ਦਿੱਤਾ ਗਿਆ ਤਾਂ ਕਿ ਉਹ ਕਿਸੇ ਨੂੰ ਫੋਨ ਨਾ ਕਰ ਸਕੇ। ਉਸ ਨੂੰ ਅਗਲੇ ਸਮੇਂ ਲੱਗਦਾ ਸੀ ਕਿ ਉਹ ਖ਼ੁਦ ਨੂੰ ਮਾਰ ਲਵੇ। ਉਸ ਨੇ ਕਈ ਵਾਰ ਖ਼ੁਦ ਨੂੰ ਮਾਰਨ ਦੀ ਕੋਸ਼ਿਸ਼ ਵੀ ਕੀਤੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News