ਬਲਾਤਕਾਰ ਤੇ ਕਤਲ ਦੀਆਂ ਧਮਕੀਆਂ ਤੋਂ ਪ੍ਰੇਸ਼ਾਨ ਹੋਈ ਪੂਜਾ ਭੱਟ, ਗੁੱਸੇ ''ਚ ਚੁੱਕਿਆ ਇਹ ਕਦਮ
Saturday, Aug 22, 2020 - 09:37 AM (IST)
ਮੁੰਬਈ (ਬਿਊਰੋ) : ਸੋਸ਼ਲ ਮੀਡੀਆ 'ਤੇ ਸਿਤਾਰਿਆਂ ਦਾ ਟਰੋਲ ਹੋਣਾ ਆਮ ਗੱਲ ਹੈ ਪਰ ਕਈ ਵਾਰ ਟਰੋਲਰ ਹੱਦ ਤੋਂ ਪਾਰ ਹੋ ਜਾਂਦੇ ਹਨ ਅਤੇ ਸਿਤਾਰਿਆਂ ਨੂੰ ਕਾਫ਼ੀ ਕੁਝ ਕਹਿ ਜਾਂਦੇ ਹਨ। ਇਨ੍ਹੀਂ ਦਿਨੀਂ 'ਸੜਕ 2' ਦੀ ਅਦਾਕਾਰਾ ਪੂਜਾ ਭੱਟ ਇਨ੍ਹਾਂ ਹੀ ਇਤਰਾਜ਼ਯੋਗ ਸ਼ਬਦਾਂ ਦਾ ਸ਼ਿਕਾਰ ਹੋ ਰਹੀ ਹੈ। ਜਦੋਂ ਤੋਂ 'ਸੜਕ 2' ਦਾ ਟਰੇਲਰ ਰਿਲੀਜ਼ ਹੋਇਆ ਹੈ ਉਦੋਂ ਤੋਂ ਭੱਟ ਪਰਿਵਾਰ ਕਾਫ਼ੀ ਟਰੋਲ ਹੋ ਰਿਹਾ ਹੈ। ਹੁਣ ਪੂਜਾ ਭੱਟ ਨੇ ਇਸ 'ਤੇ ਚੁੱਪੀ ਤੋੜ ਦਿੱਤੀ ਹੈ ਅਤੇ ਇੰਸਟਾਗ੍ਰਾਮ 'ਤੇ ਡਾਂਟਿਆ ਹੈ।
ਪੂਜਾ ਭੱਟ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਇੰਸਟਾਗ੍ਰਾਮ 'ਤੇ ਇੱਕ ਪੋਸਟ ਸਾਂਝੀ ਕੀਤੀ ਹੈ। ਇਸ ਤੋਂ ਇਲਾਵਾ ਪੂਜਾ ਨੇ ਆਪਣੇ ਅਧਿਕਾਰਤ ਟਵਿੱਟਰ ਅਕਾਊਂਟ 'ਤੇ ਕੁਝ ਟਵੀਟ ਕੀਤੇ ਹਨ, ਜਿਸ 'ਚ ਉਸ ਨੇ ਇੰਸਟਾਗ੍ਰਾਮ ਨਾਲ ਆਪਣਾ ਦੁਖਦਾਈ ਤਜ਼ਰਬੇ ਸਾਂਝੇ ਕੀਤੇ ਹਨ। ਇੱਕ ਉਪਭੋਗਤਾ ਦੇ ਟਵੀਟ ਦਾ ਜਵਾਬ ਦਿੰਦੇ ਹੋਏ ਪੂਜਾ ਨੇ ਲਿਖਿਆ, 'ਇੰਸਟਾਗ੍ਰਾਮ ਧਮਕੀ, ਹਿੰਸਾ, ਕਿਸੇ ਨੂੰ ਦੁਖੀ ਕਰਨਾ,' ਮਰਨ' ਦੀ ਸਲਾਹ ਦੇਣਾ ਆਮ ਗੱਲ ਹੋ ਗਈ ਹੈ। ਜਦੋਂ ਇੰਸਟਾਗ੍ਰਾਮ ਨੂੰ ਇਸ ਬਾਰੇ ਦੱਸਿਆ ਗਿਆ ਤਾਂ ਜ਼ਿਆਦਾਤਰ ਜਵਾਬ ਇਹ ਹੁੰਦਾ ਹੈ ਕਿ ਇਹ ਉਨ੍ਹਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਵਿਰੁੱਧ ਨਹੀਂ ਹੈ ਅਤੇ ਉਨ੍ਹਾਂ ਨੂੰ ਧਮਕੀ ਦੇਣ ਵਾਲਿਆਂ ਨੂੰ ਰੋਕਣ ਦੀ ਸਲਾਹ ਦਿੱਤੀ ਜਾਂਦੀ ਹੈ। ਟਵਿੱਟਰ ਦੇ ਮਾਪਦੰਡ ਅਤੇ ਇਸਦੇ ਦਿਸ਼ਾ ਨਿਰਦੇਸ਼ ਇੰਸਟਾਗ੍ਰਾਮ ਨਾਲੋਂ ਬਹੁਤ ਵਧੀਆ ਹਨ।'
People threatening violence/hurling abuse,suggesting you die seems to have become a norm on @instagram when reported, #Instagram mostly responds saying that the conduct does not go against their guidelines & suggests you block them. #Twitter has far better standards/guidelines https://t.co/nCRNueGBFn
— Pooja Bhatt (@PoojaB1972) August 21, 2020