ਆਖ਼ਰ ਗਾਇਕ ਗੈਰੀ ਸੰਧੂ 'ਤੇ ਕਿਉਂ ਹੋਇਆ ਹਮਲਾ, ਜਾਣੋ ਕਾਰਨ

Tuesday, Nov 19, 2024 - 09:41 AM (IST)

ਆਖ਼ਰ ਗਾਇਕ ਗੈਰੀ ਸੰਧੂ 'ਤੇ ਕਿਉਂ ਹੋਇਆ ਹਮਲਾ, ਜਾਣੋ ਕਾਰਨ

ਜਲੰਧਰ- ਮਸ਼ਹੂਰ ਪੰਜਾਬੀ ਗਾਇਕ ਗੈਰੀ ਸੰਧੂ ਕਿਸੇ ਜਾਣ ਪਛਾਣ ਦੇ ਮੋਹਤਾਜ ਨਹੀਂ ਹਨ। ਉਨ੍ਹਾਂ ਨੇ ਪਾਲੀਵੁੱਡ ਇੰਡਸਟਰੀ ਨੂੰ ਬਹੁਤ ਸਾਰੇ ਹਿੱਟ ਗੀਤ ਦਿੱਤੇ ਹਨ। ਉਨ੍ਹਾਂ ਨੂੰ ਅਕਸਰ ਲਾਈਵ ਸਟੇਜ ਸ਼ੋਅ ਕਰਦੇ ਹੋਏ ਵੇਖਿਆ ਜਾਂਦਾ ਹੈ।'ਦੋ ਗੱਲਾਂ', 'ਯੇ ਬੇਬੀ' ਅਤੇ 'ਮਿੰਨਾ ਮਿੰਨਾ' ਵਰਗੇ ਕਈ ਬਿਹਤਰੀਨ ਗੀਤਾਂ ਲਈ ਜਾਣੇ ਜਾਂਦੇ ਪੰਜਾਬੀ ਗਾਇਕ ਗੈਰੀ ਸੰਧੂ ਹੁਣ ਇੱਕ ਵੀਡੀਓ ਕਾਰਨ ਕਾਫੀ ਚਰਚਾ ਦਾ ਵਿਸ਼ਾ ਬਣੇ ਹੋਏ ਹਨ, ਦਰਅਸਲ, ਸ਼ੋਸ਼ਲ ਮੀਡੀਆ ਉਤੇ ਲਗਾਤਾਰ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਪੰਜਾਬੀ ਗਾਇਕ ਗੈਰੀ ਸੰਧੂ ਉਤੇ ਇੱਕ ਪ੍ਰਸ਼ੰਸਕ ਹਮਲਾ ਕਰ ਰਿਹਾ ਹੈ।

ਇਹ ਵੀ ਪੜ੍ਹੋ- ਫ਼ਿਲਮ 'ਹੇ ਸਿਰੀ ਵੇ ਸਿਰੀ' ਦੀ ਸਟਾਰਕਾਸਟ ਸ੍ਰੀ ਹਰਿਮੰਦਰ ਸਾਹਿਬ ਹੋਈ ਨਤਮਸਤਕ, ਦੇਖੋ ਤਸਵੀਰਾਂ

ਕੀ ਹੈ ਪੂਰਾ ਮਾਮਲਾ
ਦੱਸ ਦਈਏ ਕਿ ਆਸਟ੍ਰੇਲੀਆਂ 'ਚ ਇੱਕ ਸ਼ੋਅ ਦੌਰਾਨ ਇਹ ਸਾਰਾ ਵਿਵਾਦ ਹੋਇਆ, ਜਿਸ ਤੋਂ ਬਾਅਦ ਪ੍ਰਸ਼ੰਸਕ ਆਪਣਾ ਆਪਾ ਖੋਹ ਬੈਠਾ ਅਤੇ ਗਾਇਕ ਨੂੰ ਸਟੇਜ ਉਤੇ ਕੁੱਟਣ ਲਈ ਆ ਗਿਆ। ਪ੍ਰਸ਼ੰਸਕ ਪਹਿਲਾਂ ਸਟੇਜ ਉਤੇ ਚੜ੍ਹ ਗਿਆ ਅਤੇ ਫਿਰ ਉਸ ਨੇ ਗਾਇਕ ਦਾ ਗਲਾ ਫੜ ਲਿਆ। ਹਾਲਾਂਕਿ ਮੌਕੇ ਉਤੇ ਮੌਜੂਦ ਸੁਰੱਖਿਆ ਗਾਰਡ ਅਤੇ ਪੁਲਿਸ ਕਰਮਚਾਰੀਆਂ ਨੇ ਨੌਜਵਾਨ ਨੂੰ ਹੇਠਾਂ ਉਤਾਰ ਦਿੱਤਾ।ਰਿਪੋਰਟਾਂ ਦੇ ਅਨੁਸਾਰ ਗੈਰੀ ਸੰਧੂ ਦੁਆਰਾ ਭੀੜ ਵੱਲ ਇੱਕ ਅਪਮਾਨਜਨਕ ਇਸ਼ਾਰੇ ਕੀਤੇ ਜਾਣ ਤੋਂ ਬਾਅਦ ਇਹ ਹਮਲਾ ਹੋਇਆ ਹੈ। ਹਾਲਾਂਕਿ ਗੈਰੀ ਸੰਧੂ ਨੇ ਇਸ ਘਟਨਾ ਬਾਰੇ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਹੈ।

ਇਹ ਵੀ ਪੜ੍ਹੋ- ਸ਼ੋਅ ਦੌਰਾਨ ਬੋਲੇ ਦਿਲਜੀਤ ਦੋਸਾਂਝ, ਗੁਜਰਾਤ ਵਾਂਗੂ ਅੰਮ੍ਰਿਤਸਰ ਸਾਹਿਬ ਨੂੰ ਵੀ DRy City ਐਲਾਨਿਆ ਜਾਵੇ

ਜ਼ਿਕਰਯੋਗ ਹੈ ਕਿ ਗਾਇਕ ਪੰਜਾਬ ਦੇ ਜ਼ਿਲ੍ਹੇ ਜਲੰਧਰ ਦੇ ਪਿੰਡ ਰੁੜਕਾ ਕਲਾਂ ਦਾ ਰਹਿਣ ਵਾਲਾ ਹੈ। ਵਰਤਮਾਨ ਵਿੱਚ ਗਾਇਕ ਯੂਨਾਈਟਿਡ ਕਿੰਗਡਮ ਵਿੱਚ ਰਹਿੰਦਾ ਹੈ। ਗਾਇਕ ਸੋਸ਼ਲ ਮੀਡੀਆ ਉਤੇ ਕਾਫੀ ਐਕਟਿਵ ਹੈ, ਗਾਇਕ ਦੇ ਇੰਸਟਾਗ੍ਰਾਮ 'ਤੇ 5.1 ਮਿਲੀਅਨ ਫਾਲੋਅਰਜ਼ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Priyanka

Content Editor

Related News