ਬਾਦਸ਼ਾਹ ਨੇ ਯੋ ਯੋ ਹਨੀ ਸਿੰਘ ਨਾਲ ਮੁੜ ਲਿਆ ਪੰਗਾ! ਵਾਇਰਲ ਹੋ ਗਈ ਵੀਡੀਓ

Friday, Nov 15, 2024 - 05:51 AM (IST)

ਬਾਦਸ਼ਾਹ ਨੇ ਯੋ ਯੋ ਹਨੀ ਸਿੰਘ ਨਾਲ ਮੁੜ ਲਿਆ ਪੰਗਾ! ਵਾਇਰਲ ਹੋ ਗਈ ਵੀਡੀਓ

ਜਲੰਧਰ- ਰੈਪਰ ਬਾਦਸ਼ਾਹ ਅੱਜ ਕਿਸੇ ਵੀ ਪਛਾਣ ਦੇ ਮੋਹਤਾਜ ਨਹੀਂ ਹਨ। ਹਾਲ ਹੀ 'ਚ ਰੈਪਰ ਬਾਦਸ਼ਾਹ ਦਾ ਹਾਲ ਹੀ ਦੇ 'ਚ ਨਵਾਂ ਗਾਣਾ ‘ਮੋਰਨੀ’ ਰਿਲੀਜ਼ ਹੋਇਆ ਹੈ, ਜਿਸ ਨੂੰ ਪ੍ਰਸ਼ੰਸਕਾਂ ਦਾ ਕਾਫੀ ਹੁੰਗਾਰਾ ਮਿਲ ਰਿਹਾ ਹੈ। ਪਰ ਉਨ੍ਹਾਂ ਨੇ ਆਪਣੇ ਨਵੇਂ ਗੀਤ ਵਿੱਚ ਕੁਝ ਲਾਈਨਾਂ ਲਿਖੀਆਂ ਹਨ ਜਿਸ ਨੂੰ ਹਨੀ ਸਿੰਘ ਨਾਲ ਜੋੜਿਆ ਜਾ ਰਿਹਾ ਹੈ।ਦਰਅਸਲ ‘ਮੋਰਨੀ’ ਗੀਤ ਦੀ ਲਾਈਨ ਇਹ ਹੈ ਕਿ “ਕੋਈ ਬੜੀਆਂ ਸਾ ਦੁਸ਼ਮਣ ਚਾਹੀਏ ਇਨਕੇ ਬਸ ਕੀ ਬਾਤ ਨਹੀਂ ਹੈ।” ਇਹ ਲਾਈਨ ਸੁਣ ਕੇ ਫੈਨਜ਼ ਨੂੰ ਲੱਗ ਰਿਹਾ ਹੈ ਕਿ ਬਾਦਸ਼ਾਹ ਨੇ ਹਨੀ ਸਿੰਘ ਨੂੰ ਇੱਕ ਵਾਰ ਫਿਰ ਕਰਾਰਾ ਜਵਾਬ ਦਿੱਤਾ ਹੈ।ਇਸ ਗੀਤ ਨਾਲ ਹੁਣ ਚਰਚਾ ਸ਼ੁਰੂ ਹੋ ਗਈ ਹੈ ਕਿ ਕੀ ਬਾਦਸ਼ਾਹ ਨੇ ਹਨੀ ਸਿੰਘ ‘ਤੇ ਤੰਜ ਕੱਸਿਆ ਹੈ। ਦੱਸ ਦੇਈਏ ਕਿ ਉਨ੍ਹਾਂ ਦੀ ਲੜਾਈ ਬਾਰੇ ਹਰ ਕੋਈ ਜਾਣਦਾ ਹੈ। ਹਨੀ ਸਿੰਘ ਜਦੋਂ ਆਪਣੇ ਕਰੀਅਰ ਦੇ ਸਿਖਰ ‘ਤੇ ਸਨ ਤਾਂ ਬਾਦਸ਼ਾਹ ਨਾਲ ਉਨ੍ਹਾਂ ਦੇ ਰਿਸ਼ਤੇ ਵਿਗੜ ਗਏ ਸਨ। ਹੁਣ ਦੋਵੇਂ ਇਕ-ਦੂਜੇ ਨੂੰ ਇਸ਼ਾਰਿਆਂ ਨਾਲ ਤਾਅਨੇ ਮਾਰਦੇ ਹਨ।

ਬਾਦਸ਼ਾਹ ਨੇ ਮੰਗੀ ਸੀ ਮੁਆਫੀ
ਰੈਪਰ ਬਾਦਸ਼ਾਹ ਅਤੇ ਹਨੀ ਸਿੰਘ ਵਿਚਾਲੇ 15 ਸਾਲਾਂ ਤੋਂ ਲੜਾਈ ਚੱਲ ਰਹੀ ਸੀ। ਦੋਵਾਂ ਨੂੰ ਅਕਸਰ ਆਪਣੇ ਸਮਾਰੋਹਾਂ ਵਿੱਚ ਕਿਸੇ ਦਾ ਨਾਮ ਲਏ ਬਿਨਾਂ ਇੱਕ ਦੂਜੇ ਨੂੰ ਕੁਝ ਨਾ ਕੁਝ ਕਹਿੰਦੇ ਹੋਏ ਦੇਖਿਆ ਜਾਂਦਾ ਸੀ। ਦੱਸ ਦੇਈਏ ਕਿ ਬਾਦਸ਼ਾਹ ਨੇ ਇਸ 15 ਸਾਲ ਪੁਰਾਣੀ ਦੁਸ਼ਮਣੀ ਨੂੰ ਖਤਮ ਕਰਨ ਦਾ ਫੈਸਲਾ ਕੀਤਾ ਸੀ। ਉਨ੍ਹਾਂ ਨੇ ਹਨੀ ਸਿੰਘ ਤੋਂ ਜਨਤਕ ਤੌਰ ‘ਤੇ ਮੁਆਫੀ ਮੰਗੀ ਸੀ। ਜਿਸ ਤੋਂ ਬਾਅਦ ਹਨੀ ਸਿੰਘ ਨੇ ਆਪਣੀ ਪ੍ਰਤੀਕਿਰਿਆ ਸਾਹਮਣੇ ਆਈ ਸੀ। ਬਾਦਸ਼ਾਹ ਅਤੇ ਹਨੀ ਸਿੰਘ ਦੀ ਲੜਾਈ ਉਦੋਂ ਸ਼ੁਰੂ ਹੋਈ ਜਦੋਂ ਦੋਵਾਂ ਨੇ ਮਸ਼ਹੂਰ ਰੈਪ ਗਰੁੱਪ ਮੁੰਡੀਰ ਨੂੰ ਛੱਡ ਦਿੱਤਾ।

ਹਨੀ ਸਿੰਘ ਨੇ ਕੀਤਾ ਸੀ ਰਿਐਕਟ
ਹਨੀ ਸਿੰਘ ਨੇ ਕਿਹਾ- ‘ਮੈਂ ਸਮਝ ਨਹੀਂ ਪਾ ਰਿਹਾ ਹਾਂ ਕਿ ਉਹ ਕੀ ਕਹਿ ਰਿਹਾ ਹੈ। ਕੀ ਮੈਂ ਕਦੇ ਕਿਸੇ ਬਾਰੇ ਕੁਝ ਕਿਹਾ ਹੈ? ਲੋਕ ਕਹਿ ਰਹੇ ਹਨ ਕਿ ਲੜਾਈ ਹੋਈ ਹੈ। ਮੈਨੂੰ ਸਮਝ ਨਹੀਂ ਆਉਂਦੀ ਕਿ ਲੋਕ ਹਨੀ ਸਿੰਘ-ਬਾਦਸ਼ਾਹ ਦੀ ਲੜਾਈ ਦੀ ਗੱਲ ਕਿਉਂ ਕਰਦੇ ਹਨ। ਇੱਕ ਵਿਅਕਤੀ ਇੰਨੇ ਸਾਲਾਂ ਤੱਕ ਮੇਰੇ ਬਾਰੇ ਗੱਲਾਂ ਕਰਦਾ ਰਿਹਾ ਅਤੇ ਫਿਰ ਇੱਕ ਦਿਨ ਉਸਨੇ ਮੁਆਫੀ ਮੰਗ ਲਈ। ਮੈਂ ਇਸ ਬਾਰੇ ਕੀ ਕਹਿ ਸਕਦਾ ਹਾਂ?’

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

 


 


author

Priyanka

Content Editor

Related News