ਮਰੂਹਮ ਗਾਇਕ ਰਾਜ ਬਰਾੜ ਦੇ ਪੁੱਤਰ ਦੇ ਗੀਤ ਨੂੰ ਦਰਸ਼ਕਾਂ ਦਾ ਮਿਲਿਆ ਭਰਵਾ ਹੁੰਗਾਰਾ

Thursday, Oct 31, 2024 - 11:43 AM (IST)

ਮਰੂਹਮ ਗਾਇਕ ਰਾਜ ਬਰਾੜ ਦੇ ਪੁੱਤਰ ਦੇ ਗੀਤ ਨੂੰ ਦਰਸ਼ਕਾਂ ਦਾ ਮਿਲਿਆ ਭਰਵਾ ਹੁੰਗਾਰਾ

ਜਲੰਧਰ- ਪੰਜਾਬੀ ਸੰਗੀਤ ਜਗਤ ਦੇ ਚੋਟੀ ਦੇ ਸਿਤਾਰਿਆਂ ਵਿੱਚ ਆਪਣਾ ਸ਼ੁਮਾਰ ਕਰਵਾਉਂਣ 'ਚ ਸਫਲ ਰਹੇ ਸਨ ਮਰਹੂਮ ਗਾਇਕ ਰਾਜ ਬਰਾੜ, ਜਿਨ੍ਹਾਂ ਦਾ ਪੁੱਤਰ ਜੋਸ਼ ਬਰਾੜ ਵੀ ਆਪਣੇ ਪਿਤਾ ਦੇ ਨਕਸ਼ੇ ਕਦਮ 'ਤੇ ਚੱਲਦੇ ਹੋਏ ਸੰਗੀਤਕ ਖੇਤਰ 'ਚ ਨਵੀਆਂ ਪੈੜਾਂ ਸਿਰਜਣ ਵੱਲ ਵੱਧ ਚੁੱਕਿਆ ਹੈ, ਜਿਸ ਦਾ ਹਾਲੀਆ ਦਿਨੀਂ ਰਿਲੀਜ਼ ਹੋਇਆ ਗੀਤ 'ਤੇਰੇ ਬਿਨਾਂ ਨਾਂਅ ਗੁਜ਼ਾਰਾ ਏ' ਨੂੰ ਚੁਫੇਂਰਿਓ ਭਰਵਾਂ ਹੁੰਗਾਰਾ ਮਿਲ ਰਿਹਾ ਹੈ।'ਸਪੀਡ ਰਿਕਾਰਡਜ਼' ਅਤੇ 'ਬੰਟੀ ਬੈਂਸ' ਵੱਲੋਂ ਵੱਡੇ ਪੱਧਰ ਉੱਪਰ ਪੇਸ਼ ਕੀਤੇ ਇਸ ਗੀਤ ਦਾ ਮਿਊਜ਼ਿਕ ਅਗਾਜ਼ ਵੱਲੋਂ ਤਿਆਰ ਕੀਤਾ ਗਿਆ ਹੈ, ਜਦਕਿ ਸ਼ਬਦ ਰਚਨਾ ਜਗਦੀਪ ਵੜਿੰਗ ਵੱਲੋਂ ਕੀਤੀ ਗਈ ਹੈ, ਜਿਨ੍ਹਾਂ ਵੱਲੋਂ ਖੂਬਸੂਰਤੀ ਨਾਲ ਸਿਰਜੇ ਗਏ ਇਸ ਗੀਤ ਦਾ ਮਿਊਜ਼ਿਕ ਵੀਡੀਓ ਵੀ ਬੇਹੱਦ ਸ਼ਾਨਦਾਰ ਬਣਾਇਆ ਗਿਆ ਹੈ, ਜਿਸ ਦੀ ਨਿਰਦੇਸ਼ਨਾਂ ਕਰਨ ਮਲਾਹੀ ਵੱਲੋਂ ਕੀਤੀ ਗਈ ਹੈ।

ਇਹ ਖ਼ਬਰ ਵੀ ਪੜ੍ਹੋ -ਸਲਮਾਨ 'ਤੇ  EX ਪ੍ਰੇਮਿਕਾ ਸੋਮੀ ਅਲੀ ਨੇ ਲਗਾਏ ਇਹ ਗੰਭੀਰ ਆਰੋਪ, ਕਿਹਾ- ਮੇਰੇ ਨਾਲ....

ਪੇਸ਼ਕਰਤਾ ਬੰਟੀ ਬੈਂਸ ਵੱਲੋਂ ਪੂਰੀ ਸੱਜਧੱਜ ਨਾਲ ਸੰਗੀਤਕ ਮਾਰਕਿਟ 'ਚ ਜਾਰੀ ਕੀਤੇ ਗਏ ਉਕਤ ਗੀਤ ਨੂੰ ਸਭਨਾ ਪਲੇਟਫ਼ਾਰਮ ਉਪਰ ਖਾਸਾ ਪਸੰਦ ਕੀਤਾ ਜਾ ਰਿਹਾ ਹੈ, ਜੋ ਟੌਪ ਚਾਰਟ ਆਧਾਰਿਤ ਅਤੇ ਟ੍ਰੇਂਡਿੰਗ ਹਾਸਿਲ ਕਰ ਰਹੇ ਪੰਜਾਬੀ ਗੀਤਾਂ 'ਚ ਆਪਣੇ ਮੌਜੂਦਗੀ ਦਰਜ ਕਰਵਾ ਰਿਹਾ ਹੈ।ਰਿਲੀਜ਼ ਦੇ ਕੁਝ ਹੀ ਦਿਨਾਂ ਵਿੱਚ ਖਾਸੀ ਮਕਬੂਲੀਅਤ ਹਾਸਿਲ ਕਰ ਰਹੇ ਉਕਤ ਗਾਣੇ ਨੂੰ ਚਾਰ ਚੰਨ ਲਾਉਣ ਵਿੱਚ ਚਰਚਿਤ ਮਾਡਲ ਕਿੰਜਾ ਹਾਸ਼ਮੀ ਦੁਆਰਾ ਵੀ ਅਹਿਮ ਭੂਮਿਕਾ ਨਿਭਾਈ ਗਈ ਹੈ, ਜੋ ਇਸ ਤੋਂ ਪਹਿਲਾਂ ਵੀ ਬੇਸ਼ੁਮਾਰ ਬਿੱਗ ਸੈਟਅੱਪ ਸੰਗੀਤਕ ਵੀਡੀਓ ਵਿੱਚ ਅਪਣੀ ਪ੍ਰਭਾਵੀ ਅਦਾਕਾਰੀ ਦਾ ਮੁਜ਼ਾਹਰਾ ਕਰ ਚੁੱਕੀ ਹੈ।

ਇਹ ਖ਼ਬਰ ਵੀ ਪੜ੍ਹੋ -Diwali 'ਤੇ ਪ੍ਰਿੰਤੀ ਜ਼ਿੰਟਾ ਨੇ ਗੁਆਂਢੀਆਂ ਘਰ ਚਲਾ ਦਿੱਤਾ ਬੰਬ, ਹੋਈ ਕੁੱਟਮਾਰ

ਲੰਮੇਰੀ ਸੰਗੀਤਕ ਮਿਹਨਤ ਅਤੇ ਜਨੂੰਨੀਅਤ ਭਰੇ ਰਿਆਜ਼ ਬਾਅਦ ਜੋਸ਼ ਬਰਾੜ ਦੁਆਰਾ ਸੰਗੀਤਕ ਖਿੱਤੇ ਵਿੱਚ ਦਸਤਕ ਦਿੱਤੀ ਗਈ ਹੈ, ਜਿਸ ਦੀ ਸੰਗੀਤ ਪ੍ਰਤੀ ਪਰਪੱਕਤਾ ਦਾ ਬਾਖੂਬੀ ਇਜ਼ਹਾਰ ਕਰਵਾਉਣ ਵਿੱਚ ਸਫ਼ਲ ਰਿਹਾ ਹੈ ਉਕਤ ਗਾਣਾ, ਜੋ ਦਿਲ-ਟੁੰਬਵੇ ਰੂਪ ਵਿੱਚ ਆਧੁਨਿਕ ਪਿਆਰ ਸਨੇਹ ਭਰੇ ਜਜ਼ਬਾਤਾਂ ਨੂੰ ਰੂਪਮਾਨ ਕਰਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Priyanka

Content Editor

Related News