ਤਸਵੀਰਾਂ ਖਿੱਚਵਾਉਣ ਦੇ ਬਹਾਨੇ ਮਸ਼ਹੂਰ ਕਾਮੇਡੀਅਨ ਨੂੰ ਮਿਲੇ ਚੋਰ, ਖੁਦ ਖੋਲ੍ਹਿਆ ਭੇਤ
Friday, Feb 21, 2025 - 12:24 PM (IST)

ਜਲੰਧਰ- ਕਾਮੇਡੀ ਦੀ ਦੁਨੀਆ 'ਚ ਛਾਏ ਹੋਏ ਨੇ ਅਦਾਕਾਰ ਗੁਰਚੇਤ ਚਿੱਤਰਕਾਰ, ਜੋ ਆਏ ਦਿਨ ਰਾਜਨੀਤੀ 'ਤੇ ਆਪਣੀਆਂ ਟਿੱਪਣੀਆਂ ਕਾਰਨ ਸੁਰਖ਼ੀਆਂ 'ਚ ਬਣੇ ਰਹਿੰਦੇ ਹਨ। ਇਸੇ ਤਰ੍ਹਾਂ ਹਾਲ ਹੀ 'ਚ ਇਸ ਕਾਮੇਡੀਅਨ ਨੇ ਇੱਕ ਪੋਡਕਾਸਟ 'ਚ ਸ਼ਿਰਕਤ ਕੀਤੀ, ਜਿੱਥੇ ਉਨ੍ਹਾਂ ਨੇ ਕਾਫੀ ਹੈਰਾਨ ਕਰਨ ਵਾਲੀ ਗੱਲ ਸਾਂਝੀ ਕੀਤੀ।
ਇਹ ਵੀ ਪੜ੍ਹੋ- ਵਿਸ਼ਾਲ ਦਦਲਾਨੀ ਨੇ ਯੋਗੀ ਆਦਿੱਤਿਆਨਾਥ ਨੂੰ ਕੀਤਾ ਚੈਲੇਂਜ, ਮਚੀ ਤਰੱਥਲੀ
ਜੀ ਹਾਂ...ਪੋਡਕਾਸਟ ਦੌਰਾਨ ਕਾਮੇਡੀਅਨ ਨੇ ਦੱਸਿਆ ਕਿ ਉਸ ਨੂੰ ਕਾਫੀ ਅਜੀਬੋ ਗਰੀਬ ਕਿਸਮ ਦੇ ਫੈਨ ਮਿਲੇ ਹਨ, ਇਸੇ ਦੌਰਾਨ ਉਨ੍ਹਾਂ ਨੇ ਦੱਸਿਆ ਕਿ ਇੱਕ ਵਾਰ ਉਨ੍ਹਾਂ ਨੂੰ ਚੋਰ ਮਿਲੇ, ਹਾਲਾਂਕਿ ਉਹ ਚੋਰਾਂ ਨੂੰ ਫੈਨ ਸਮਝ ਗਏ ਸਨ, ਗੱਲਬਾਤ ਸਾਂਝੀ ਕਰਦੇ ਹੋ ਉਨ੍ਹਾਂ ਨੇ ਕਿਹਾ, 'ਦੁਪਹਿਰ ਦਾ ਦਿਨ ਸੀ, ਮੈਂ ਘਰੋਂ ਜਾ ਰਿਹਾ ਸੀ, ਰਸਤੇ ਵਿੱਚ ਦੋ ਮੁੰਡੇ ਆਏ ਮੋਟਰਸਾਈਕਲ ਉਤੇ, ਅਸਲ ਵਿੱਚ ਉਹ ਚੈਨੀ ਚੋਰ ਸੀ, ਮੈਨੂੰ ਲੱਗਿਆ ਕਿ ਉਹ ਮੇਰੇ ਫੈਨ ਹਨ, ਮੈਂ ਉਨ੍ਹਾਂ ਲਈ ਖੜ੍ਹ ਗਿਆ, ਉਨ੍ਹਾਂ ਨੇ ਮੇਰੀ ਚੈਨੀ ਨੂੰ ਹੱਥ ਪਾਇਆ, ਫਿਰ ਮੈਂ ਮੁੱਕਾ ਮਾਰਿਆ ਅਤੇ ਉਸ ਨੂੰ ਪਰੇ ਸੁੱਟ ਦਿੱਤਾ, ਮੈਨੂੰ ਉਥੇ ਕੋਈ ਇੱਟ ਵੀ ਨਹੀਂ ਮਿਲ ਰਹੀ ਸੀ।' ਆਪਣੀ ਗੱਲਬਾਤ ਜਾਰੀ ਰੱਖਦੇ ਹੋਏ ਕਲਾਕਾਰ ਨੇ ਅੱਗੇ ਦੱਸਿਆ ਕਿ ਉਨ੍ਹਾਂ ਚੋਰਾਂ ਨੇ ਨਸ਼ਾ ਕੀਤਾ ਹੋਇਆ ਸੀ, ਇਸ ਲਈ ਉਹ ਭੱਜ ਗਏ। ਇਸ ਤੋਂ ਇਲਾਵਾ ਕਾਮੇਡੀਅਨ ਨੇ ਹੋਰ ਵੀ ਕਈ ਤਰ੍ਹਾਂ ਦੀਆਂ ਗੱਲਾਂ ਸਾਂਝੀਆਂ ਕੀਤੀਆਂ।
ਇਹ ਵੀ ਪੜ੍ਹੋ- ਸ਼ਹਿਨਾਜ਼ ਗਿੱਲ ਨੂੰ ਬੀਚ 'ਤੇ ਅਜਿਹੇ ਕੱਪੜੇ ਪਾ ਕੇ ਫੋਟੋਸ਼ੂਟ ਕਰਵਾਉਣਾ ਪਿਆ ਮਹਿੰਗਾ, ਹੋਈ ਟਰੋਲ
ਕੰਮ ਦੀ ਗੱਲ ਕਰੀਏ ਤਾਂ ਉਹ ਇਸ ਸਮੇਂ ਆਪਣੀਆਂ ਕਈ ਵੈੱਬ ਸੀਰੀਜ਼ ਨੂੰ ਲੈ ਕੇ ਚਰਚਾ ਬਟੋਰ ਰਹੇ ਹਨ, ਜਿਸ ਵਿੱਚ 'ਮੁਰਦਾ ਲੋਕ' ਵੀ ਸ਼ਾਮਲ ਹੈ, ਜਿਸ ਦਾ ਹਾਲ ਹੀ 'ਚ ਨਵਾਂ ਪੋਸਟਰ ਵੀ ਰਿਲੀਜ਼ ਕੀਤਾ ਗਿਆ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8