CM ਭਗਵੰਤ ਮਾਨ ਦੇ ਜਿਗਰੀ ਯਾਰ ਦੀ ਫ਼ਿਲਮਾਂ ''ਚ ਐਂਟਰੀ, ਇਸ ਵੱਡੀ ਫ਼ਿਲਮ ''ਚ ਆਉਣਗੇ ਨਜ਼ਰ
Tuesday, Mar 04, 2025 - 11:07 AM (IST)

ਐਂਟਰਟੇਨਮੈਂਟ ਡੈਸਕ : ਹਾਸਿਆਂ ਦੇ ਬੇਤਾਜ਼ ਬਾਦਸ਼ਾਹ ਮੰਨੇ ਰਹੇ ਜਾਂਦੇ ਰਹੇ ਭਗਵੰਤ ਮਾਨ ਨਾਲ ਆਪਣੇ ਕਾਮੇਡੀ ਸਫ਼ਰ ਦਾ ਆਗਾਜ਼ ਕਰਨ ਵਾਲੇ ਕਾਮੇਡੀਅਨ ਜਗਤਾਰ ਜੱਗੀ ਇੱਕ ਵਾਰ ਮੁੜ ਅਪਣੀ ਨਾਯਾਬ ਕਲਾ ਦੇ ਜੌਹਰ ਵਿਖਾਉਣ ਲਈ ਤਿਆਰ ਹਨ। ਜਗਤਾਰ ਜੱਗੀ ਨੂੰ ਅੱਜਕੱਲ੍ਹ ਆਨ ਫਲੌਰ ਪੜਾਅ ਦਾ ਹਿੱਸਾ ਬਣੀ ਹੋਈ ਪੰਜਾਬੀ ਫ਼ਿਲਮ 'ਸੰਜੋਗ' ਦਾ ਅਹਿਮ ਹਿੱਸਾ ਬਣਾਇਆ ਗਿਆ ਹੈ।
ਇਹ ਵੀ ਪੜ੍ਹੋ- ਅਦਾਕਾਰਾ ਤਮੰਨਾ ਭਾਟੀਆ ਦੀ ਮੌਤ ਦੀ ਖ਼ਬਰ! ਵੀਡੀਓ ਨੇ ਉਡਾਏ ਸਭ ਦੇ ਹੋਸ਼
'ਐੱਚ. ਆਰ. ਪ੍ਰੋਡੋਕਸ਼ਨਸ' ਦੇ ਬੈਨਰ ਅਤੇ 'ਵਾਓ ਰਿਕਾਰਡਸ' ਦੀ ਇਨ ਹਾਊਸ ਐਸੋਸੀਏਸ਼ਨ ਅਧੀਨ ਬਣਾਈ ਅਤੇ ਪੇਸ਼ ਕੀਤੀ ਜਾਣ ਵਾਲੀ ਉਕਤ ਫ਼ਿਲਮ ਦਾ ਨਿਰਮਾਣ ਗੁਰਪ੍ਰੀਤ ਸਿੰਘ ਬਾਬਾ, ਜਦਕਿ ਨਿਰਦੇਸ਼ਨਾ ਹਰੀਸ਼ ਗਾਰਗੀ ਕਰ ਰਹੇ ਹਨ, ਜਿੰਨ੍ਹਾਂ ਵੱਲੋਂ ਪੰਜਾਬ ਦੇ ਮੋਹਾਲੀ-ਖਰੜ੍ਹ-ਮੋਰਿੰਡਾ-ਕੁਰਾਲੀ ਆਦਿ ਹਿੱਸਿਆਂ ਵਿੱਚ ਫਿਲਮਾਈ ਜਾ ਰਹੀ ਇਸ ਅਰਥ-ਭਰਪੂਰ ਫ਼ਿਲਮ ਵਿੱਚ ਜੱਸੀ ਗਿੱਲ, ਹੈਪੀ ਰਾਏਕੋਟੀ ਅਤੇ ਬਾਲੀਵੁੱਡ ਦੀ ਚਰਚਿਤ ਅਦਾਕਾਰਾ ਨੇਹਾ ਸ਼ਰਮਾ ਲੀਡਿੰਗ ਭੂਮਿਕਾਵਾਂ ਅਦਾ ਕਰ ਰਹੇ ਹਨ। ਦਿਲ ਨੂੰ ਛੂ ਜਾਣ ਵਾਲੀ ਕਹਾਣੀ ਦਾ ਇਸ ਫ਼ਿਲਮ ਵਿੱਚ ਨਿਰਮਲ ਰਿਸ਼ੀ, ਕਰਮਜੀਤ ਅਨਮੋਲ, ਰੁਪਿੰਦਰ ਰੂਪੀ, ਸੁੱਖੀ ਚਾਹਲ ਵੀ ਮਹੱਤਵਪੂਰਨ ਕਿਰਦਾਰਾਂ ਵਿੱਚ ਹਨ, ਜਿੰਨ੍ਹਾਂ ਨਾਲ ਹੀ ਕਾਫ਼ੀ ਚੁਣੌਤੀਪੂਰਨ ਭੂਮਿਕਾ ਨੂੰ ਅੰਜ਼ਾਮ ਦਿੰਦੇ ਨਜ਼ਰੀ ਆਉਣਗੇ ਅਦਾਕਾਰ ਅਤੇ ਕਾਮੇਡੀਅਨ ਜਗਤਾਰ ਜੱਗੀ, ਜੋ ਅਪਣੇ ਹਿੱਸੇ ਦੀ ਸ਼ੂਟਿੰਗ ਵਿੱਚ ਸ਼ਰੀਕ ਹੋ ਚੁੱਕੇ ਹਨ।
ਇਹ ਵੀ ਪੜ੍ਹੋ- ਮਸ਼ਹੂਰ ਗਾਇਕਾ ਦੀ ਭਿਆਨਕ ਕਾਰ ਹਾਦਸੇ 'ਚ ਮੌਤ, ਸੰਗੀਤ ਜਗਤ 'ਚ ਛਾਇਆ ਮਾਤਮ
ਸਾਲ 2005 ਵਿੱਚ ਆਈ 'ਨਲਾਇਕ' ਵਿੱਚ ਆਖਰੀ ਵਾਰ ਨਜ਼ਰੀ ਪਏ ਸਨ ਇਹ ਬਾਕਮਾਲ ਅਦਾਕਾਰ, ਜੋ ਇਸ ਤੋਂ ਬਾਅਦ ਅਮਰੀਕਾ ਜਾ ਵਸੇ ਪਰ ਇਸ ਤੋਂ ਪਹਿਲਾ ਵੀ ਉਹ ਬੇਸ਼ੁਮਾਰ ਬਿਹਤਰੀਨ ਅਤੇ ਬਹੁ-ਚਰਚਿਤ ਪੰਜਾਬੀ ਫ਼ਿਲਮਾਂ ਦਾ ਹਿੱਸਾ ਰਹੇ, ਜਿੰਨ੍ਹਾਂ ਵਿੱਚ 'ਸੁੱਖਾ', 'ਵਸੀਹਤ', 'ਮੈਂ ਮਾਂ ਪੰਜਾਬ ਦੀ', 'ਕੌਣ ਕਿਸੇ ਦਾ ਬੇਲੀ' ,'ਅੱਖੀਆਂ ਉਡੀਕਦੀਆਂ', 'ਮਜਾਜਣ' ਆਦਿ ਸ਼ੁਮਾਰ ਰਹੀਆਂ ਹਨ। ਦੂਰਦਰਸ਼ਨ ਦੇ ਦੌਰ ਤੋਂ ਲੈ ਕੇ ਕੈਸਟਾ ਦੇ ਕਲਚਰ ਅਤੇ ਫ਼ਿਲਮਾਂ ਦੇ ਅਧਿਆਏ ਤੱਕ ਆਪਣੀ ਬਹੁ-ਪੱਖੀ ਕਲਾ ਦਾ ਲੋਹਾ ਮਨਵਾਉਣ ਵਿੱਚ ਸਫ਼ਲ ਰਹੇ ਹਨ ਇਹ ਹੋਣਹਾਰ ਅਦਾਕਾਰ, ਜਿੰਨ੍ਹਾਂ ਵੱਲੋਂ ਕੀਤੇ ਸਟੇਜ ਅਤੇ 'ਜਲਵੇ ਜੱਗੀ ਦੇ' ਜਿਹੇ ਅਣਗਿਣਤ ਟੀਵੀ ਸ਼ੋਅ ਨੇ ਵੀ ਅਪਾਰ ਕਾਮਯਾਬੀ ਹਾਸਲ ਕੀਤੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8