ਗਾਇਕ ਹਨੀ ਸਿੰਘ ਦਾ ਕੰਸਰਟ ਮੁਸ਼ਕਲਾਂ 'ਚ, ਸਾਈਬਰ ਸੈੱਲ ਨੇ ਭੇਜਿਆ ਨੋਟਿਸ
Saturday, Feb 22, 2025 - 10:03 AM (IST)

ਮੁੰਬਈ- ਮੁੰਬਈ ਸਾਈਬਰ ਸੈੱਲ ਨੇ ਰੈਪਰ ਹਨੀ ਸਿੰਘ ਦੇ ਮਹਾਰਾਸ਼ਟਰ 'ਚ ਹੋਣ ਵਾਲੇ ਪ੍ਰੋਗਰਾਮ ਸਬੰਧੀ ਟਿਕਟ ਏਜੰਸੀ ਨੂੰ 'ਕਾਰਨ ਦੱਸੋ ਨੋਟਿਸ' ਭੇਜਿਆ ਹੈ। ਨਾਮ ਲਿਖੇ ਬਿਨਾਂ ਸੰਗੀਤ ਸਮਾਰੋਹ ਦੀਆਂ ਟਿਕਟਾਂ ਵੇਚਣ ਦਾ ਦੋਸ਼ ਹੈ।
ਇਹ ਵੀ ਪੜ੍ਹੋ- ਅਦਾਕਾਰਾ ਰਾਖੀ ਸਾਵੰਤ ਨੂੰ ਸੰਮਨ ਜਾਰੀ, ਜਾਣੋ ਕੀ ਹੈ ਮਾਮਲਾ
ਸਾਈਬਰ ਸੈੱਲ ਨੇ ਕਿਉਂ ਦਿਖਾਈ ਸਖ਼ਤੀ
ਮੁੰਬਈ ਸਾਈਬਰ ਸੈੱਲ ਨੇ ਟਿਕਟ ਏਜੰਸੀਆਂ ਨੂੰ ਟਿਕਟਾਂ ਦੀ ਕਾਲਾਬਾਜ਼ਾਰੀ ਬਾਰੇ ਚੇਤਾਵਨੀ ਦਿੱਤੀ ਸੀ ਪਰ ਗਾਇਕ ਹਨੀ ਸਿੰਘ ਦੇ ਆਉਣ ਵਾਲੇ ਕੰਸਰਟ ਲਈ, Zomato ਟਿਕਟਿੰਗ ਪਲੇਟਫਾਰਮ ਨੇ ਫਿਰ ਤੋਂ ਨਾਮ ਲਿਖੇ ਬਿਨਾਂ ਟਿਕਟਾਂ ਵੇਚ ਦਿੱਤੀਆਂ, ਜਿਸ ਕਾਰਨ ਮੁੰਬਈ ਸਾਈਬਰ ਸੈੱਲ ਦੇ ਮੁਖੀ ਯਸ਼ਸਵੀ ਜੈਸਵਾਲ ਨੇ ਉਨ੍ਹਾਂ ਨੂੰ 'ਕਾਰਨ ਦੱਸੋ ਨੋਟਿਸ' ਭੇਜਿਆ ਅਤੇ ਜਵਾਬ ਮੰਗਿਆ ਹੈ।
ਪਹਿਲਾਂ ਵੀ ਵਾਪਰ ਚੁੱਕਿਆ ਹੈ ਅਜਿਹਾ ਮਾਮਲਾ
'ਕੋਲਡਪਲੇ ਬੈਂਡ' ਦੇ ਭਾਰਤ ਦੌਰੇ ਦੌਰਾਨ, ਕੰਸਰਟ ਟਿਕਟਾਂ ਦੀ ਕਾਲਾਬਾਜ਼ਾਰੀ ਦੀ ਇੱਕ ਘਟਨਾ ਸਾਹਮਣੇ ਆਈ। ਟਿਕਟਾਂ ਦੀ ਵਿਕਰੀ ਬਿਨਾਂ ਨਾਮ ਲਿਖੇ ਹੋਣ ਕਾਰਨ, ਲੋਕਾਂ ਨੇ ਥੋਕ 'ਚ ਟਿਕਟਾਂ ਖਰੀਦੀਆਂ ਅਤੇ ਉਨ੍ਹਾਂ ਨੂੰ ਮੁੜ ਵੱਧ ਕੀਮਤ 'ਤੇ ਵੇਚ ਦਿੱਤਾ। ਮੁੰਬਈ ਸਾਈਬਰ ਸੈੱਲ ਨੇ ਇਸ ਮੁੱਦੇ 'ਤੇ ਸਖ਼ਤ ਰੁਖ਼ ਅਪਣਾਇਆ ਸੀ ਅਤੇ ਟਿਕਟਿੰਗ ਪਲੇਟਫਾਰਮ BookMyShow ਅਤੇ Zomato ਨੂੰ ਆਪਣੇ ਨਾਮ ਲਿਖ ਕੇ ਟਿਕਟਾਂ ਵੇਚਣ ਦੇ ਨਿਰਦੇਸ਼ ਦਿੱਤੇ ਸਨ।
ਇਹ ਵੀ ਪੜ੍ਹੋ- ਤਸਵੀਰਾਂ ਖਿੱਚਵਾਉਣ ਦੇ ਬਹਾਨੇ ਮਸ਼ਹੂਰ ਕਾਮੇਡੀਅਨ ਨੂੰ ਮਿਲੇ ਚੋਰ, ਖੁਦ ਖੋਲ੍ਹਿਆ ਭੇਤ
ਹਨੀ ਸਿੰਘ ਮਹਾਰਾਸ਼ਟਰ ਟੂਰ
ਗਾਇਕ ਹਨੀ ਸਿੰਘ ਮਿਲੀਅਨੇਅਰ ਇੰਡੀਆ ਟੂਰ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸਦੇ ਦੋ ਸ਼ੋਅ ਮਹਾਰਾਸ਼ਟਰ ਰਾਜ ਵਿੱਚ ਹੋਣ ਜਾ ਰਹੇ ਹਨ। ਇੱਕ ਸੰਗੀਤ ਸਮਾਰੋਹ 22 ਫਰਵਰੀ ਨੂੰ ਮੁੰਬਈ ਵਿੱਚ ਅਤੇ ਦੂਜਾ 14 ਮਾਰਚ ਨੂੰ ਪੁਣੇ ਵਿੱਚ ਹੋਣ ਵਾਲਾ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8