Diljit ਦੇ ਬਾਡੀਗਾਰਡਾਂ ਨੇ Paparazzi ਦੀਆਂ ਅੱਖਾਂ 'ਚ ਮਾਰੀਆਂ ਲਾਈਟਾਂ, ਵੀਡੀਓ ਵਾਇਰਲ
Tuesday, Nov 19, 2024 - 01:13 PM (IST)
ਜਲੰਧਰ- ਪੰਜਾਬੀ ਗਾਇਕ ਦਿਲਜੀਤ ਦੋਸਾਂਝ ਆਪਣੇ 'ਦਿਲ-ਲੁਮੀਨਾਟੀ' ਟੂਰ 'ਤੇ ਹਨ ਅਤੇ ਕੰਸਰਟ ਕਰ ਰਹੇ ਹਨ। ਹਾਲ ਹੀ 'ਚ ਗਾਇਕ ਨੇ ਅਹਿਮਦਾਬਾਦ, ਗੁਜਰਾਤ ਵਿੱਚ ਕੰਸਰਟ ਕੀਤਾ। ਦਿਲਜੀਤ ਦੀ ਝਲਕ ਦੇਖਣ ਲਈ ਕੰਸਰਟ 'ਚ ਲੱਖਾਂ ਦੀ ਗਿਣਤੀ 'ਚ ਲੋਕ ਪੁੱਜੇ ਸਨ, ਜਿਸ ਦਾ ਅੰਦਾਜ਼ਾ ਤੁਸੀਂ ਵਾਇਰਲ ਹੋ ਰਹੀਆਂ ਤਸਵੀਰਾਂ ਦੇਖ ਕੇ ਲਗਾ ਸਕਦੇ ਹੋ। ਹਾਲ ਹੀ'ਚ ਖ਼ਬਰ ਸਾਹਮਣੇ ਆ ਰਹੀ ਹੈ ਕਿ ਕੰਸਰਟ ਖ਼ਤਮ ਹੋਣ ਤੋਂ ਬਾਅਦ ਗਾਇਕ ਨੂੰ ਗੁਜਰਾਤ ਏਅਰਪੋਰਟ 'ਤੇ ਦੇਖਿਆ ਗਿਆ।
ਦੱਸ ਦਈਏ ਕਿ ਜਦੋਂ ਦਿਲਜੀਤ ਗੁਜਰਾਤ ਏਅਰਪੋਰਟ ਤੋਂ ਬਾਹਰ ਆ ਰਹੇ ਸਨ ਤਾਂ ਉੱਥੇ ਮੌਜੂਦ ਪਾਪਰਾਜੀ ਨੇ ਉਨ੍ਹਾਂ ਨੂੰ ਕੈਮਰੇ 'ਚ ਕੈਪਚਰ ਕਰਨ ਦੀ ਕੋਸ਼ਿਸ਼ ਕੀਤੀ ਪਰ ਦਿਲਜੀਤ ਦੇ ਬਾਡੀਗਾਰਡਾਂ ਨੇ ਪਾਪਰਾਜ਼ੀ ਦੀਆਂ ਅੱਖਾਂ 'ਚ ਲੇਂਜ਼ਰ ਲਾਈਟਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ, ਜਿਸ ਕਾਰਨ ਉਹ ਗਾਇਕ ਦੀਆਂ ਤਸਵੀਰਾਂ ਲੈਣ 'ਚ ਅਸਮਰਥ ਰਹੇ। ਇਹ ਲੇਜ਼ਰ ਲਾਈਟਾਂ ਜ਼ਿਆਦਾਤਰ ਹਾਲੀਵੁੱਡ ਸਿਤਾਰਿਆਂ ਦੇ ਬਾਡੀਗਾਰਡਾਂ ਵੱਲੋਂ ਹੀ ਵਰਤੀਆਂ ਜਾਂਦੀਆਂ ਹਨ। ਬਾਡੀਗਾਰਡਾਂ ਨੇ ਇਹ ਲੇਜ਼ਰ ਲਾਈਟਾਂ ਇਸ ਲਈ ਮਾਰੀਆਂ ਤਾਂ ਜੋ ਸਿਤਾਰਿਆਂ ਦੀ ਪ੍ਰਾਇਵੇਸੀ ਬਰਕਰਾਰ ਰੱਖੀ ਜਾ ਸਕੇ।
ਇਹ ਵੀ ਪੜ੍ਹੋ- ਇੰਡਸਟਰੀ ਨੂੰ ਵੱਡਾ ਘਾਟਾ, ਮਸ਼ਹੂਰ ਅਦਾਕਾਰ ਨੇ ਕੈਂਸਰ ਤੋਂ ਹਾਰੀ ਜੰਗ
ਜ਼ਿਕਰਯੋਗ ਗੱਲ ਇਹ ਹੈ ਕਿ ਦਿਲਜੀਤ ਦੋਸਾਂਝ ਕਦੇ ਵੀ ਆਪਣੇ ਫੈਨਜ਼ ਨੂੰ ਨਿਰਾਸ਼ ਨਹੀਂ ਕਰਦੇ ਸਗੋਂ ਉਹ ਖੁਦ ਉਨ੍ਹਾਂ ਨਾਲ ਤਸਵੀਰਾਂ ਖਿਚਵਾਉਂਦੇ ਹਨ ਅਤੇ ਪਿਆਰ ਨਾਲ ਸਭ ਨੂੰ ਮਿਲਦੇ ਹਨ ਪਰ ਹੁਣ ਗਾਇਕ ਦੇ ਬਾਡੀਗਾਰਡਾਂ ਵੱਲੋਂ ਕੀਤੀਆਂ ਗਈਆਂ ਇਸ ਹਰਕਤਾਂ ਕਾਰਨ ਉਨ੍ਹਾਂ ਦੇ ਫੈਨਜ਼ ਨਿਰਾਸ਼ ਹਨ। ਦੱਸਣਯੋਗ ਹੈ ਕਿ ਗਾਇਕ ਅਹਿਮਦਾਬਾਦ ਤੋਂ ਬਾਅਦ ਲਖਨਊ, ਪੁਣੇ, ਕੋਲਕਾਤਾ, ਬੰਗਲੌਰ, ਇੰਦੌਰ, ਚੰਡੀਗੜ੍ਹ ਅਤੇ ਗੁਹਾਟੀ ਸਮੇਤ ਹੋਰ ਵੱਡੇ ਸ਼ਹਿਰਾਂ ‘ਚ ਪਰਫਾਰਮ ਕਰਨਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।