ਦਿਲਜੀਤ ਦੋਸਾਂਝ ਨੂੰ ਅੱਖਾਂ ਅੱਗੇ ਵੇਖ ਭਾਵੁਕ ਹੋਈਆਂ ਮੁਟਿਆਰਾਂ

Friday, Dec 20, 2024 - 05:09 PM (IST)

ਦਿਲਜੀਤ ਦੋਸਾਂਝ ਨੂੰ ਅੱਖਾਂ ਅੱਗੇ ਵੇਖ ਭਾਵੁਕ ਹੋਈਆਂ ਮੁਟਿਆਰਾਂ

ਐਂਟਰਟੇਨਮੈਂਟ ਡੈਸਕ - ਪੰਜਾਬੀ ਗਾਇਕ ਅਤੇ ਅਭਿਨੇਤਾ ਦਿਲਜੀਤ ਦੋਸਾਂਝ ਇਸ ਸਮੇਂ ਆਪਣੇ ਕਰੀਅਰ ਵਿਚ ਬੁਲੰਦੀਆਂ ਨੂੰ ਛੂਹ ਰਹੇ ਹਨ। ਇਸ ਸਮੇਂ ਉਹ ਭਾਰਤ ਵਿਚ ਆਪਣੇ ਦਿਲ-ਲੁਮਿਨਾਟੀ ਟੂਰ ਕਾਰਨ ਸੁਰਖ਼ੀਆਂ ਵਿਚ ਹਨ। ਉਨ੍ਹਾਂ ਦੇ ਸ਼ੋਅ ਭਾਰਤ ਦੇ ਵੱਡੇ ਸ਼ਹਿਰਾਂ 'ਚ ਹਾਊਸਫੁੱਲ ਹੋ ਰਹੇ ਹਨ। ਲੋਕ ਉਨ੍ਹਾਂ ਦੇ ਸ਼ੋਅ ਦੀਆਂ ਟਿਕਟਾਂ ਕਿਸੇ ਵੀ ਕੀਮਤ ਤੇ ਖ਼ਰੀਦ ਕੇ ਉਨ੍ਹਾਂ ਦੀ ਇਕ ਝਲਕ ਪਾਉਣ ਲਈ ਬੇਤਾਬ ਰਹਿੰਦੇ ਹਨ।

ਇਹ ਵੀ ਪੜ੍ਹੋ - ਪੰਜਾਬੀ ਅਦਾਕਾਰਾ ਬਣੀ 2024 ਦੀ ਰਾਣੀ, ਬੈਕ-ਟੂ-ਬੈਕ ਹਿੱਟ ਫ਼ਿਲਮਾਂ ਦੇ ਕੀਤਾ ਪਾਲੀਵੁੱਡ 'ਤੇ ਰਾਜ

ਕਈ ਵਾਰ ਉਨ੍ਹਾਂ ਦੇ ਪ੍ਰਸ਼ੰਸਕ ਇੰਨੇ ਭਾਵੁਕ ਹੋ ਜਾਂਦੇ ਹਨ ਕਿ ਉਨ੍ਹਾਂ ਦੀ ਝਲਕ ਨਾ ਮਿਲਣ 'ਤੇ ਉਨ੍ਹਾਂ ਦੀਆਂ ਅੱਖਾਂ ਵਿਚ ਅੱਥਰੂ ਵੀ ਵੇਖੇ ਜਾ ਸਕਦੇ ਹਨ। ਬੀਤੀ ਰਾਤ ਇਸ ਤਰ੍ਹਾਂ ਦਾ ਨਜ਼ਾਰਾ ਮੁੰਬਈ ਵਿਖੇ ਹੋਏ ਦਿਲਜੀਤ ਦੇ ਸ਼ੋਅ ਦੌਰਾਨ ਵੇਖਣ ਨੂੰ ਮਿਲਿਆ। ਹੋਇਆ ਇਹ ਕਿ ਹਜ਼ਾਰਾਂ ਦੀ ਭੀੜ ਦਿਲਜੀਤ ਦਾ ਸ਼ੋਅ ਵੇਖਣ ਲਈ ਇਕੱਠੀ ਹੋਈ ਸੀ।

ਇਹ ਵੀ ਪੜ੍ਹੋ - ਨਹੀਂ ਟਲਿਆ ਦਿਲਜੀਤ ਦੋਸਾਂਝ, ਬਾਲ ਸੁਰੱਖਿਆ ਕਮਿਸ਼ਨ ਦੀ ਨਹੀਂ ਮੰਨੀ ਗੱਲ

ਕਈ ਲੋਕ ਇਸ ਤਰ੍ਹਾਂ ਦੇ ਵੀ ਸਨ ਜਿਹੜੇ ਸ਼ੋਅ ਵਾਲੀ ਥਾਂ ਅੰਦਰ ਨਹੀਂ ਜਾ ਸਕੇ ਪਰ ਜਿਹੜੇ ਲੋਕ ਸ਼ੋਅ ਵਾਲੀ ਜਗ੍ਹਾ ਦੇ ਅੰਦਰ ਪਹੁੰਚ ਗਏ ਉਹ ਦਿਲਜੀਤ ਦੀ ਪਹਿਲੀ ਝਲਕ ਪਾ ਕੇ ਇੰਨੇ ਭਾਵੁਕ ਹੋਏ ਕਿ ਉਨ੍ਹਾਂ ਦੀਆਂ ਅੱਖਾਂ ਵਿਚ ਅੱਥਰੂ ਆ ਗਏ। ਵੀਡੀਓ ਵਿਚ ਵੇਖਿਆ ਜਾ ਸਕਦਾ ਹੈ ਕਿ ਕੁਝ ਲੜਕੀਆਂ ਸ਼ੋਅ ਦੌਰਾਨ ਪਹਿਲੀ ਕਤਾਰ ਵਿਚ ਖੜ੍ਹੀਆਂ ਹਨ ਤੇ ਜਿਵੇਂ ਹੀ ਦਿਲਜੀਤ ਸਟੇਜ 'ਤੇ ਆਉਂਦਾ ਹੈ ਤਾਂ ਉਹ ਖੁਸ਼ੀ ਵਿਚ ਬਾਵਰੀਆਂ ਹੋਈਆਂ। ਰੋਣ ਲੱਗ ਪੈਂਦੀਆਂ ਹਨ।  

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


 


author

sunita

Content Editor

Related News