...ਜਦੋਂ ਚੱਲਦੇ ਸ਼ੋਅ ''ਚ ਫੈਨ ਨੇ ਸਟੇਜ ''ਤੇ ਆ ਕੇ ਦਿਲਜੀਤ ਨੂੰ ਕੀਤੀ KISS, ਵੇਖੋ ਵਾਇਰਲ ਵੀਡੀਓ

Monday, Dec 09, 2024 - 12:44 PM (IST)

ਐਂਟਰਟੇਨਮੈਂਟ ਡੈਸਕ- ਮਸ਼ਹੂਰ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਇਸ ਸਮੇਂ ਪੂਰੀ ਦੁਨੀਆ ‘ਤੇ ਛਾਏ ਹੋਏ ਹਨ। ਦਿਲਜੀਤ ਦੋਸਾਂਝ ਇਨ੍ਹੀਂ ਦਿਨੀਂ ਆਪਣੇ ਦਿਲ-ਲੁਮਿਨਾਟੀ ਟੂਰ ਲਈ ਸੁਰਖੀਆਂ ‘ਚ ਹਨ। ਸੋਸ਼ਲ ਮੀਡੀਆ ‘ਤੇ ਦਿਲਜੀਤ ਦੇ ਕੰਸਰਟ ਦੀਆਂ ਕਈ ਤਸਵੀਰਾਂ ਅਤੇ ਵੀਡੀਓਜ਼ ਹਨ, ਜਿਨ੍ਹਾਂ ਨੂੰ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਨ੍ਹੀਂ ਦਿਨੀਂ ਪ੍ਰਸ਼ੰਸਕ ਦਿਲਜੀਤ ਦੇ ਗੀਤਾਂ ਦੇ ਦੀਵਾਨੇ ਬਣ ਚੁੱਕੇ ਹਨ ਅਤੇ ਵੱਖ ਵੱਖ ਥਾਵਾਂ ਤੇ ਹੋ ਰਹੇ ਦਿਲਜੀਤ ਦੇ ਲਾਈਵ ਸ਼ੋਅਜ਼ ਦਾ ਹਿੱਸਾ ਬਣ ਰਹੇ ਹਨ।
ਦਿਲਜੀਤ ਦੇ ਦਿਲ-ਲੁਮਿਨਾਟੀ ਟੂਰ ਦਾ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਜਿਕਰਯੋਗ ਹੈ ਕੀ ਦਿਲਜੀਤ ਦੋਸਾਂਝ ਦੇ ਅਹਿਮਦਾਬਾਦ ਦੌਰੇ ਦੀ ਇੱਕ ਵੀਡੀਓ ਹਰ ਕਿਸੇ ਦੀ ਫੀਡ ਵਿੱਚ ਛਾਈ ਹੋਈ ਹੈ ਅਤੇ ਇਹ ਉਸ ਪਿਆਰੇ ਪਲ ਨੂੰ ਦਰਸਾਉਂਦੀ ਹੈ ਜਿਸ ਨੇ ਗਾਇਕ ਨੂੰ ਵੀ Blush ਕਰਵਾ ਦਿੱਤਾ।

ਇਹ ਵੀ ਪੜ੍ਹੋ- ਬਹੁਤ ਹੀ ਦਿਲਚਸਪ ਹੈ ਪਰਿਣੀਤੀ-ਰਾਘਵ ਦੀ ਲਵ ਸਟੋਰੀ
ਵੀਡੀਓ ‘ਚ ਦਿਲਜੀਤ ਅਤੇ ਕਾਲੇ ਸੂਟ ‘ਚ ਇਕ ਲੜਕੀ ਸਟੇਜ ‘ਤੇ ਹਨ। ਉਹ ਭੱਜੀ-ਭੱਜੀ ਸਟੇਜ ਤੇ ਆਉਂਦੀ ਹੈ ਅਤੇ ਦਿਲਜੀਤ ਨੂੰ ਜੱਫੀ ਪਾਉਂਦੀ ਹੈ ਅਤੇ ਕੁਝ ਮਿੰਟ ਦਿਲਜੀਤ ਨਾਲ ਗੱਲਬਾਤ ਕਰਦੀ ਹੈ। ਇਸ ਤੋਂ ਬਾਅਦ ਫੈਨ ਦਿਲਜੀਤ ਦਾ ਹੱਥ ਚੁੰਮਦੀ ਹੈ ਅਤੇ ਦਿਲਜੀਤ ਨੂੰ ਉਸਦੇ ਕਾਲੇ ਸੂਟ ਤੇ ਇੱਕ ਗੀਤ ਗਾਉਣ ਲਈ ਕਹਿੰਦੀ ਹੈ, ਜਿਸ ਤੋਂ ਬਾਅਦ ਗਾਇਕ ਮਜਬੂਰ ਹੋ ਜਾਂਦਾ ਹੈ ਅਤੇ ਲੜਕੀ ਦੇ ਗਾਣੇ ਦੀ ਰਿਕਵੈਸਟ ਨੂੰ ਪੂਰਾ ਕਰਦਾ ਹੈ।

ਇਹ ਵੀ ਪੜ੍ਹੋ- 'Water Heating Rod' 'ਤੇ ਬਣ ਗਈ ਹੈ ਸਫੈਦ ਪਰਤ ਤਾਂ ਕਰੋ ਇਹ ਛੋਟਾ ਜਿਹਾ ਕੰਮ
ਇਸ ਮੌਕੇ ਲੜਕੀ ਬਹੁਤ ਖੁਸ਼ ਅਤੇ ਇਮੋਸ਼ਨਲ ਨਜ਼ਰ ਆ ਰਹੀ ਹੈ, ਜਦੋ ਦਿਲਜੀਤ ਗਾਉਂਦਾ ਹੈ ਤਾਂ ਲੜਕੀ ਨੱਚਦੀ ਨਜ਼ਰ ਆ ਰਹੀ ਹੈ। ਕਾਬਿਲੇਗੌਰ ਹੈ ਕੀ ਜਦੋਂ ਲੜਕੀ ਸਟੇਜ ਤੋਂ ਬਾਹਰ ਨਿਕਲਦੀ ਹੈ, ਤਾਂ ਦਿਲਜੀਤ ਦਰਸ਼ਕਾਂ ਵੱਲ ਵੇਖਦਾ ਹੈ, ਮੁਸਕਰਾਉਂਦਾ ਹੈ ਅਤੇ ਉਸਦਾ ਮੂੰਹ ਲਾਲ ਹੋ ਜਾਂਦਾ ਹੈ। ਜਿਸ ਕਰਕੇ ਫੈਨਜ਼ ਵੱਖ-ਵੱਖ ਤਰ੍ਹਾਂ ਦੀਆਂ ਟਿੱਪਣੀਆਂ ਕਰ ਰਹੇ ਹਨ।

ਇਹ ਵੀ ਪੜ੍ਹੋ- Health Tips : ਇਹ ਲੋਕ ਬਿਲਕੁਲ ਨਾ ਕਰਨ ਕਿਸ਼ਮਿਸ਼ ਦਾ ਸੇਵਨ
ਦਿਲਜੀਤ ਦੇ ਦਿਲ-ਲੁਮਿਨਾਟੀ ਟੂਰ ਦੀਆਂ ਤਰੀਕਾਂ
ਲਖਨਊ (22 ਨਵੰਬਰ), ਪੁਣੇ (24 ਨਵੰਬਰ), ਕੋਲਕਾਤਾ (30 ਨਵੰਬਰ), ਬੈਂਗਲੁਰੂ (6 ਦਸੰਬਰ), ਇੰਦੌਰ (8 ਦਸੰਬਰ) ਦੇ ਲਾਈਵ ਸ਼ੋਅਜ਼ ਹੋ ਚੁੱਕੇ ਹਨ। ਹੁਣ ਚੰਡੀਗੜ੍ਹ (14 ਦਸੰਬਰ) ਅਤੇ ਗੁਹਾਟੀ (29 ਦਸੰਬਰ) ਵਿੱਚ ਪ੍ਰਦਰਸ਼ਨ ਦੇ ਨਾਲ ਦਿਲਜੀਤ ਦਾ ਦਿਲ-ਲੁਮਿਨਾਟੀ ਟੂਰ ਜਾਰੀ ਰਹੇਗਾ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


Aarti dhillon

Content Editor

Related News