ਦਿਲਜੀਤ ਦੋਸਾਂਝ ਨੇ ਆਪਣੇ ਨਵੇਂ ਸੰਗੀਤਕ ਵੀਡੀਓ ਦਾ ਲੁੱਕ ਕੀਤਾ ਜਾਰੀ

Thursday, Dec 12, 2024 - 09:34 AM (IST)

ਦਿਲਜੀਤ ਦੋਸਾਂਝ ਨੇ ਆਪਣੇ ਨਵੇਂ ਸੰਗੀਤਕ ਵੀਡੀਓ ਦਾ ਲੁੱਕ ਕੀਤਾ ਜਾਰੀ

ਚੰਡੀਗੜ੍ਹ- ਦੁਨੀਆਭਰ ਦੇ ਸੰਗੀਤ ਗਲਿਆਰਿਆ ਵਿੱਚ ਧੁੰਮਾਂ ਪਾ ਰਹੇ ਦਿਲਜੀਤ ਦੋਸਾਂਝ ਇਨੀ ਦਿਨੀਂ ਦਿਲ ਲੁਮਿਨਾਟੀ ਟੂਰ ਕਰਕੇ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਇਸ ਟੂਰ ਵਿਚਾਲੇ ਹੁਣ ਗਾਇਕ ਆਪਣੀ ਨਵੀਂ ਅਤੇ ਬਹੁ-ਚਰਚਿਤ ਐਲਬਮ 'ਲੀਗੇਸੀ' ਨੂੰ ਲੈ ਕੇ ਵੀ ਸੁਰਖੀਆਂ ਬਟੌਰ ਰਹੇ ਹਨ। ਉਨ੍ਹਾਂ ਵੱਲੋਂ ਇਸ ਪ੍ਰੋਜੋਕਟ ਸਬੰਧਤ ਅਪਣੇ ਇੱਕ ਨਵੇਂ ਸੰਗ਼ੀਤਕ ਵੀਡੀਓ 'ਡੋਨ' ਦਾ ਲੁੱਕ ਰਿਵੀਲ ਕਰ ਦਿੱਤਾ ਗਿਆ ਹੈ। ਇਸ ਗੀਤ ਨੂੰ ਜਲਦ ਹੀ ਰਿਲੀਜ਼ ਕੀਤਾ ਜਾਵੇਗਾ।

 

 
 
 
 
 
 
 
 
 
 
 
 
 
 
 
 

A post shared by DILJIT DOSANJH (@diljitdosanjh)

'ਦਿਲ-ਲੁਮਿਨਾਟੀ ਟੂਰ' ਦੌਰਾਨ ਹੀ ਬੀਤੇ ਦਿਨਾਂ 'ਚ ਐਲਾਨੀ ਗਈ ਇਸ ਐਲਬਮ ਨੂੰ ਦਿਲਜੀਤ ਦੋਸਾਂਝ ਵੱਲੋ ਬਹੁਤ ਹੀ ਵੱਡੇ ਪੱਧਰ 'ਤੇ ਸੰਗੀਤਕ ਮਾਰਕੀਟ 'ਚ ਲਾਂਚ ਕੀਤਾ ਜਾ ਰਿਹਾ ਹੈ। ਇਸ ਸਬੰਧਤ ਵੱਖ-ਵੱਖ ਮਿਊਜ਼ਿਕ ਵੀਡੀਓਜ਼ ਦੇ ਫ਼ਿਲਮਾਂਕਣ ਨੂੰ ਵੀ ਜੋਰਾਂ ਸ਼ੋਰਾਂ ਨਾਲ ਅੰਜ਼ਾਮ ਦਿੱਤਾ ਜਾ ਰਿਹਾ ਹੈ। ਹਾਲ ਹੀ ਵਿੱਚ ਜਾਰੀ ਕੀਤੀ ਆਪਣੀ ਐਲਬਮ 'ਘੋਸਟ' ਨੂੰ ਲੈ ਕੇ ਛਾਏ ਗਾਇਕ ਦਿਲਜੀਤ ਦੋਸਾਂਝ ਦੀ ਨਵੀਂ ਐਲਬਮ ਦਾ ਸੰਗੀਤ ਬੇਹੱਦ ਉਚ ਪੱਧਰੀ ਸੰਗ਼ੀਤਕ ਸੁਮੇਲਤਾ ਅਧੀਨ ਤਿਆਰ ਕੀਤਾ ਜਾ ਰਿਹਾ ਹੈ।ਦੇਸ਼ ਵਿਦੇਸ਼ ਵਿੱਚ ਪੰਜਾਬੀ ਗਾਇਕੀ ਨੂੰ ਹੋਰ ਵਿਸ਼ਾਲਤਾ ਦੇਣ ਜਾ ਰਹੀ ਇਸ ਐਲਬਮ ਦਾ ਪੂਰਨ ਮੁਹਾਂਦਰਾ ਹਾਲ ਫਿਲਹਾਲ ਰਿਵੀਲ ਨਹੀਂ ਕੀਤਾ ਗਿਆ ਹੈ ਪਰ ਮਿਲੀ ਜਾਣਕਾਰੀ ਅਨੁਸਾਰ ਇਸ ਨੂੰ ਕਿਸੇ ਵੀ ਸਮੇਂ ਸੰਗੀਤ ਪ੍ਰੇਮੀਆਂ ਸਨਮੁੱਖ ਕੀਤਾ ਜਾ ਸਕਦਾ ਹੈ।

ਇਹ ਵੀ ਪੜ੍ਹੋ-ਗਾਇਕ ਗੁਰਨਾਮ ਭੁੱਲਰ ਦਾ ਨਵਾਂ ਗੀਤ ਹੋਇਆ ਰਿਲੀਜ਼

ਬਾਰਡਰ 2 'ਚ ਵੀ ਆਉਣਗੇ ਦਿਲਜੀਤ ਦੋਸਾਂਝ ਨਜ਼ਰ
ਇਸ ਤੋਂ ਇਲਾਵਾ, ਦਿਲਜੀਤ ਦੋਸਾਂਝ ਹਿੰਦੀ ਫਿਲਮ 'ਬਾਰਡਰ 2' 'ਚ ਵੀ ਨਜ਼ਰ ਆਉਣਗੇ। ਇਸ ਫਿਲਮ ਰਾਹੀ ਗਾਇਕ ਦਿਲਜੀਤ ਛੇਵੀਂ ਵਾਰ ਨਿਰਦੇਸ਼ਕ ਅਨੁਰਾਗ ਸਿੰਘ ਨਾਲ ਕੰਮ ਕਰਨ ਜਾ ਰਹੇ ਹਨ। ਇਸ ਤੋਂ ਪਹਿਲਾ ਦਿਲਜੀਤ ਦੋਸਾਂਝ ਅਤੇ ਅਨੁਰਾਗ ਸਿੰਘ ਜੱਟ ਐਂਡ ਜੂਲੀਅਟ, ਡਿਸਕੋ ਸਿੰਘ, ਸੁਪਰ ਸਿੰਘ, ਪੰਜਾਬ 1984 ਆਦਿ 'ਚ ਵੀ ਇਕੱਠੇ ਕੰਮ ਕਰ ਚੁੱਕੇ ਹਨ। ਇਹ ਫਿਲਮ 23 ਜਨਵਰੀ 2026 ਨੂੰ ਵਰਲਡ ਵਾਈਡ ਰਿਲੀਜ਼ ਹੋਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Priyanka

Content Editor

Related News