ਦਿਲਜੀਤ ਦੋਸਾਂਝ ਦੇ ਜੈਪੁਰ ਸ਼ੋਅ ਦੌਰਾਨ ਚੋਰਾਂ ਨੇ ਕੀਤਾ ਹੱਥ ਸਾਫ਼, ਲੋਕਾਂ ਦੇ...

Wednesday, Nov 06, 2024 - 04:28 PM (IST)

ਜੈਪੁਰ- ਪੰਜਾਬੀ ਗਾਇਕ ਦਿਲਜੀਤ ਦੋਸਾਂਝ ਇਨ੍ਹੀਂ ਦਿਨੀਂ ਆਪਣੇ ਕੰਸਰਟ ਨੂੰ ਲੈ ਕੇ ਕਾਫੀ ਰੁੱਝੇ ਹੋਏ ਹਨ। ਹਾਲ ਹੀ 'ਚ ਐਤਵਾਰ ਨੂੰ ਜੈਪੁਰ 'ਚ ਉਨ੍ਹਾਂ ਦਾ ਇਕ ਕੰਸਰਟ ਸੀ, ਜਿੱਥੇ ਚੋਰ ਭੀੜ 'ਚ ਦਾਖਲ ਹੋਏ ਅਤੇ ਲੋਕਾਂ ਦੇ ਮੋਬਾਇਲ ਚੋਰੀ ਕਰ ਲਏ। ਤੁਹਾਨੂੰ ਦੱਸ ਦੇਈਏ ਕਿ ਹਾਲ ਹੀ ਵਿੱਚ ਦਿਲਜੀਤ ਦੇ ਕੰਸਰਟ ਵਿੱਚ ਧੋਖਾਧੜੀ ਦਾ ਖੁਲਾਸਾ ਹੋਇਆ ਸੀ।ਹੁਣ ਖ਼ਬਰ ਹੈ ਕਿ ਚੋਰਾਂ ਨੇ ਐਤਵਾਰ ਨੂੰ ਸੰਗੀਤਕ ਸਮਾਗਮ ਵਿੱਚ ਸ਼ਾਮਲ ਹੋਏ ਲੋਕਾਂ ਦੇ 32 ਮੋਬਾਇਲ ਫੋਨ ਚੋਰੀ ਕਰ ਲਏ। ਸਮਾਗਮ 'ਚ ਚੋਰੀ ਦੀਆਂ ਘਟਨਾਵਾਂ ਤੋਂ ਬਾਅਦ ਹੁਣ ਇਕ ਦਿਨ 'ਚ ਥਾਣਾ ਸੰਗਾਨੇਰ 'ਚ 32 ਮੋਬਾਇਲ ਫ਼ੋਨ ਚੋਰੀ ਦੀ ਐੱਫ.ਆਈ.ਆਰ. ਹਾਲਾਂਕਿ, ਕੁਝ ਮੀਡੀਆ ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ 100 ਤੋਂ ਵੱਧ ਮੋਬਾਇਲ ਚੋਰੀ ਹੋਏ ਹਨ, ਜਿਨ੍ਹਾਂ ਵਿੱਚੋਂ ਸਿਰਫ਼ 32 ਕੇਸ ਹੀ ਦਰਜ ਹੋਏ ਹਨ।

ਇਹ ਖ਼ਬਰ ਵੀ ਪੜ੍ਹੋ -ਹਜ਼ਾਰਾਂ ਦੀ ਭੀੜ ਕਰਦੀ ਰਹੀ ਇੰਤਜ਼ਾਰ, ਬਿਨਾਂ ਗਾਏ ਵਾਪਸ ਪਰਤਿਆ ਇਹ ਮਸ਼ਹੂਰ ਪੰਜਾਬੀ ਗਾਇਕ

ਦਿਲਜੀਤ ਦੇ ਇਵੈਂਟ ਨੂੰ ਲੈ ਕੇ ਸੁਰੱਖਿਆ 'ਚ ਦੀ ਖੁੱਲ੍ਹੀ ਪੋਲ
ਇਸ ਨਾਲ ਸਮਾਗਮ 'ਚ ਮੌਜੂਦ ਸੁਰੱਖਿਆ, ਪੁਲਸ ਅਤੇ ਬਾਊਂਸਰਾਂ ਦੀ ਸਖ਼ਤੀ ਦਾ ਪਰਦਾਫਾਸ਼ ਹੋਣ ਲੱਗਾ ਹੈ। ਜਦੋਂ ਸ਼ੋਅ ਖਤਮ ਹੋਇਆ ਤਾਂ ਮੋਬਾਇਲ ਚੋਰੀ ਹੋਣ ਨੂੰ ਲੈ ਕੇ ਦਰਸ਼ਕਾਂ ਵਿੱਚ ਹੰਗਾਮਾ ਹੋ ਗਿਆ।

ਲੋਕ ਗਾਇਕ ਤੋਂ ਮੰਗ ਰਹੇ ਹਨ ਮਦਦ
ਹੁਣ ਇਸ ਸ਼ੋਅ 'ਚ ਜਿਨ੍ਹਾਂ ਲੋਕਾਂ ਦੇ ਫੋਨ ਚੋਰੀ ਹੋਏ ਹਨ, ਉਹ ਪੁਲਸ 'ਚ ਰਿਪੋਰਟ ਦਰਜ ਕਰਵਾਉਣ ਦੇ ਨਾਲ-ਨਾਲ ਆਪਣੇ ਚੋਰੀ ਹੋਏ ਮੋਬਾਇਲ ਵਾਪਸ ਦਿਵਾਉਣ 'ਚ ਦਿਲਜੀਤ ਦੀ ਮਦਦ ਵੀ ਲੈ ਰਹੇ ਹਨ। ਗਾਇਕ ਦੇ ਕੁਝ ਪ੍ਰਸ਼ੰਸਕਾਂ ਨੇ ਇੱਕ ਵੀਡੀਓ ਬਣਾ ਕੇ ਉਸ ਤੋਂ ਮਦਦ ਮੰਗੀ ਹੈ।

ਇਹ ਖ਼ਬਰ ਵੀ ਪੜ੍ਹੋ - AAP ਵਿਧਾਇਕ ਨੇ ਹੇਮਾ ਮਾਲਿਨੀ ਨੂੰ ਲੈ ਕੇ ਦਿੱਤਾ ਵਿਵਾਦਿਤ ਬਿਆਨ, ਕਿਹਾ...

ਤੁਹਾਨੂੰ ਦੱਸ ਦੇਈਏ ਕਿ ਐਤਵਾਰ ਨੂੰ ਦਿਲਜੀਤ ਦੋਸਾਂਝ ਦੇ ਮਿਊਜ਼ੀਕਲ ਸ਼ੋਅ ਦਾ ਆਨੰਦ ਲੈਣ ਲਈ ਜੈਪੁਰ ਦੇ ਸੀਤਾਪੁਰਾ ਸਥਿਤ ਜੈਪੁਰ ਐਗਜ਼ੀਬਿਸ਼ਨ ਐਂਡ ਕਨਵੈਨਸ਼ਨ ਸੈਂਟਰ (ਜੇਈਸੀਸੀ) 'ਚ ਹਜ਼ਾਰਾਂ ਦੀ ਭੀੜ ਇਕੱਠੀ ਹੋਈ ਸੀ। ਹੁਣ ਘਟਨਾ ਦੀ ਸਮਾਪਤੀ ਤੋਂ ਦੋ ਦਿਨ ਬਾਅਦ ਜੈਪੁਰ ਪੁਲਸ ਨੇ ਜਾਣਕਾਰੀ ਦਿੱਤੀ ਹੈ ਕਿ ਉਥੋਂ ਕਈ ਲੋਕਾਂ ਦੇ ਮੋਬਾਇਲ ਫ਼ੋਨ ਚੋਰੀ ਹੋ ਗਏ ਹਨ ਅਤੇ ਉਨ੍ਹਾਂ ਨੇ ਥਾਣੇ ਵਿੱਚ ਮਾਮਲਾ ਦਰਜ ਕਰ ਲਿਆ ਹੈ। ਪੁਲਸ ਵੱਲੋਂ ਉਨ੍ਹਾਂ ਚੋਰੀ ਹੋਏ ਮੋਬਾਇਲਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਚੋਰਾਂ ਨੂੰ ਫੜਿਆ ਜਾ ਸਕੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Priyanka

Content Editor

Related News