ਬਿਨਾਂ ਮਿਲੇ ਇਸ ਸਖ਼ਸ਼ ਨੇ ਬਦਲੀ ਸਰਗੁਣ ਮਹਿਤਾ ਦੀ ਜ਼ਿੰਦਗੀ

Thursday, Nov 14, 2024 - 12:19 PM (IST)

ਬਿਨਾਂ ਮਿਲੇ ਇਸ ਸਖ਼ਸ਼ ਨੇ ਬਦਲੀ ਸਰਗੁਣ ਮਹਿਤਾ ਦੀ ਜ਼ਿੰਦਗੀ

ਜਲੰਧਰ- ਸਰਗੁਣ ਮਹਿਤਾ ਪੰਜਾਬੀ ਇੰਡਸਟਰੀ ਦਾ ਮਸ਼ਹੂਰ ਚਿਹਰਾ ਹੈ। ਅਦਾਕਾਰਾ ਨੇ ਕਈ ਫ਼ਿਲਮਾਂ ਪਾਲੀਵੁੱਡ ਇੰਡਸਟਰੀ ਦੇ ਝੋਲੀ ਪਾਈਆਂ ਹਨ। ਅਮਰਿੰਦਰ ਗਿੱਲ ਦੀ ਫਿਲਮ 'ਅੰਗਰੇਜ਼' ਨਾਲ ਪੰਜਾਬੀ ਸਿਨੇਮਾ 'ਚ ਐਂਟਰੀ ਕਰਨ ਵਾਲੀ ਸਰਗੁਣ ਮਹਿਤਾ ਇਸ ਸਮੇਂ ਪੰਜਾਬੀ ਸਿਨੇਮਾ ਦਾ ਵੱਡਾ ਚਿਹਰਾ ਬਣ ਗਈ ਹੈ, ਅਦਾਕਾਰਾ ਨੇ ਪੰਜਾਬੀ ਸਿਨੇਮਾ ਨੂੰ ਹਿੱਟ ਫਿਲਮਾਂ ਦਿੱਤੀਆਂ ਹਨ। ਹੁਣ ਪੰਜਾਬੀ ਸਿਨੇਮਾ ਦੀ ਇਹ ਹੱਸ-ਮੁੱਖ ਮੁਟਿਆਰ ਆਪਣੇ ਇੱਕ ਪੋਡਕਾਸਟ ਕਾਰਨ ਲਗਾਤਾਰ ਸੁਰਖ਼ੀਆਂ ਬਟੋਰ ਰਹੀ ਹੈ, ਜਿਸ ਵਿੱਚ ਅਦਾਕਾਰਾ ਨੇ ਆਪਣੀ ਜੀਵਨ ਨਾਲ ਸੰਬੰਧਤ ਕਈ ਹੈਰਾਨ ਕਰਨ ਵਾਲੇ ਪਹਿਲੂ ਸਾਂਝੇ ਕੀਤੇ ਹਨ।ਇਸੇ ਤਰ੍ਹਾਂ ਹੀ ਅਦਾਕਾਰਾ ਨੇ ਇੱਕ ਅਜਿਹੇ ਸਖ਼ਸ਼ ਬਾਰੇ ਦੱਸਿਆ, ਜਿਸ ਨੂੰ ਉਹ ਕਦੇ ਮਿਲੀ ਨਹੀਂ ਪਰ ਉਸ ਸਖ਼ਸ਼ ਨੇ ਅਦਾਕਾਰਾ ਦੀ ਪੰਜਾਬੀ ਸਿਨੇਮਾ 'ਚ ਐਂਟਰੀ ਹੋਣ 'ਚ ਮੁੱਖ ਭੂਮਿਕਾ ਅਦਾ ਕੀਤੀ ਹੈ।

ਇਹ ਵੀ ਪੜ੍ਹੋ- ਮਿਸ ਯੂਨੀਵਰਸ ਨੂੰ ਹੋਟਲ 'ਚ ਪ੍ਰੇਮੀ ਨੂੰ ਮਿਲਣਾ ਪਿਆ ਮਹਿੰਗਾ, ਜਾਣੋ ਮਾਮਲਾ

ਕੌਣ ਹੈ ਉਹ ਸਖ਼ਸ਼ ਜਿਸ ਨੇ ਬਦਲੀ ਸਰਗੁਣ ਮਹਿਤਾ ਦੀ ਜ਼ਿੰਦਗੀ
ਸਰਗੁਣ ਮਹਿਤਾ ਨੇ ਇੱਕ ਪੋਡਕਾਸਟ ਦੌਰਾਨ ਖੁਲਾਸਾ ਕੀਤਾ ਕਿ ਜਦੋਂ ਉਹ ਟੀਵੀ ਸੀਰੀਅਲ '12/24 ਕਰੋਲ ਬਾਗ਼' 'ਚ ਕੰਮ ਕਰ ਰਹੀ ਸੀ ਤਾਂ ਉਸ ਸੀਰੀਅਲ ਨੂੰ ਦੇਖ ਕੇ ਅਮਰਿੰਦਰ ਗਿੱਲ ਦੀ ਮਾਂ ਨੇ ਸਰਗੁਣ ਮਹਿਤਾ ਨੂੰ ਪੰਜਾਬੀ ਫਿਲਮ 'ਚ ਲੈਣ ਲਈ ਕਿਹਾ ਸੀ।ਜਦੋਂ ਪੋਡਕਾਸਟ 'ਚ ਅਦਾਕਾਰਾ ਤੋਂ ਪੁੱਛਿਆ ਗਿਆ ਕਿ ਉਹ ਕਦੇ ਅਮਰਿੰਦਰ ਗਿੱਲ ਦੀ ਮਾਤਾ ਨੂੰ ਮਿਲੇ ਹਨ, ਇਸ ਸੁਆਲ ਦਾ ਜੁਆਬ ਦਿੰਦੇ ਹੋਏ ਅਦਾਕਾਰਾ ਨੇ ਦੱਸਿਆ ਕਿ ਉਹ ਕਦੇ ਵੀ ਅਮਰਿੰਦਰ ਗਿੱਲ ਦੀ ਮਾਤਾ ਨੂੰ ਨਹੀਂ ਮਿਲੀ ਹੈ, ਅਦਾਕਾਰਾ ਨੇ ਅੱਗੇ ਖੁਲਾਸਾ ਕੀਤਾ ਕਿ ਅਮਰਿੰਦਰ ਗਿੱਲ ਨੇ ਉਨ੍ਹਾਂ ਨੂੰ ਇਹ ਗੱਲ ਕਾਫੀ ਸਮਾਂ ਬਾਅਦ ਦੱਸੀ ਜਦੋਂ ਉਹ ਪੰਜਾਬੀ ਸਿਨੇਮਾ ਵਿੱਚ ਤੀਜੀ ਫਿਲਮ ਕਰ ਰਹੀ ਸੀ, ਕਿਉਂਕਿ ਉਹ ਹਮੇਸ਼ਾ ਹੀ ਸੋਚਦੀ ਸੀ ਕਿ ਅਮਰਿੰਦਰ ਗਿੱਲ ਨੂੰ ਕਿਸ ਤਰ੍ਹਾਂ ਪਤਾ ਲੱਗਿਆ ਕਿ ਸਰਗੁਣ ਮਹਿਤਾ ਕੌਣ ਹੈ।

ਸਰਗੁਣ ਮਹਿਤਾ ਦਾ ਵਰਕਫਰੰਟ
ਇਸ ਦੌਰਾਨ ਜੇਕਰ ਸਰਗੁਣ ਮਹਿਤਾ ਦੇ ਕੰਮ ਦੀ ਗੱਲ ਕਰੀਏ ਤਾਂ ਸਰਗੁਣ ਮਹਿਤਾ ਇਸ ਸਮੇਂ ਗਿੱਪੀ ਗਰੇਵਾਲ ਨਾਲ ਫਿਲਮ 'ਸਰਬਾਲ੍ਹਾ ਜੀ' ਨੂੰ ਲੈ ਕੇ ਸੁਰਖ਼ੀਆਂ ਬਟੋਰ ਰਹੀ ਹੈ, ਇਸ ਤੋਂ ਇਲਾਵਾ ਅਦਾਕਾਰਾ ਦੀ ਝੋਲੀ 'ਚ 'ਕੈਰੀ ਔਨ ਜੱਟੀਏ' ਵੀ ਹੈ, ਜੋ ਅਗਲੇ ਸਾਲ ਰਿਲੀਜ਼ ਹੋਣ ਜਾ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


author

Priyanka

Content Editor

Related News