ਕਰਨ ਔਜਲਾ ਦੀਆਂ ਅੱਖਾਂ ''ਚ ਹੰਝੂ, ਹੀਰਿਆਂ ਦੀ ਚੇਨ ''ਚ ਮਾਪਿਆਂ ਦੀ ਤਸਵੀਰ ਵੇਖ ਆਖੀ ਇਹ ਗੱਲ

Sunday, Dec 08, 2024 - 03:39 PM (IST)

ਕਰਨ ਔਜਲਾ ਦੀਆਂ ਅੱਖਾਂ ''ਚ ਹੰਝੂ, ਹੀਰਿਆਂ ਦੀ ਚੇਨ ''ਚ ਮਾਪਿਆਂ ਦੀ ਤਸਵੀਰ ਵੇਖ ਆਖੀ ਇਹ ਗੱਲ

ਐਂਟਰਟੇਨਮੈਂਟ ਡੈਸਕ - ਬੀਤੇ ਦਿਨੀਂ ਕਰਨ ਔਜਲਾ ਨੇ ਚੰਡੀਗੜ੍ਹ 'ਚ LIVE ਸ਼ੋਅ ਕੀਤਾ, ਜਿੱਥੇ ਉਨ੍ਹਾਂ ਨੇ ਦਰਸ਼ਕਾਂ ਨੂੰ ਆਪਣੇ ਗਾਣਿਆਂ ਦੀ ਧੁੰਨ 'ਤੇ ਨੱਚਣ ਲਈ ਮਜ਼ਬੂਰ ਕਰ ਦਿੱਤਾ। ਉੱਥੇ ਹੀ ਕਈ ਭਾਵੁਕ ਪਲ ਵੀ ਦੇਖਣ ਨੂੰ ਮਿਲੇ।

ਇਹ ਵੀ ਪੜ੍ਹੋ- ਹੁਣ ਇਸ ਪ੍ਰਸਿੱਧ ਅਦਾਕਾਰਾ ਦੀ ਵਿਗੜੀ ਸਿਹਤ, ਤੁਰਨਾ ਵੀ ਹੋਇਆ ਔਖਾ

ਦਰਅਸਲ, ਕਰਨ ਔਜਲਾ ਹੀਰੇ ਦੀ ਚੇਨ 'ਚ ਜੜ੍ਹੀ ਆਪਣੀ ਮਾਤਾ-ਪਿਤਾ ਦੀ ਤਸਵੀਰ ਗਲੇ 'ਚ ਪਾ ਕੇ ਭਾਵੁਕ ਹੋ ਗਏ ਅਤੇ ਕਿਹਾ ਕਿ ਆਪਣੇ ਮਾਤਾ-ਪਿਤਾ ਦਾ ਖਿਆਲ ਰੱਖੋ। ਜੇਕਰ ਮੇਰੇ ਮਾਤਾ-ਪਿਤਾ ਜਿਊਂਦੇ ਹੁੰਦੇ ਤਾਂ ਮੇਰੇ ਪਿੱਛੇ ਖੜ੍ਹੇ ਹੁੰਦੇ ਪਰ ਅੱਜ ਉਹ ਉੱਪਰ ਵੀ ਖੁਸ਼ ਹੋਣਗੇ ਕਿਉਂਕਿ ਤੁਸੀਂ ਸਾਰਿਆਂ ਨੇ ਮੈਨੂੰ ਤਲੀਆਂ 'ਤੇ ਬਿਠਾ ਰੱਖਿਆ ਹੈ। ਉਥੇ ਹੀ ਕਰਨ ਔਜਲਾ ਦੇ ਫੈਨ ਨੇ ਉਨ੍ਹਾਂ ਦੇ ਮਾਤਾ-ਪਿਤਾ ਦੀ ਪੇਂਟਿੰਗ ਬਣਾਈ ਤੇ ਕਰਨ ਔਜਲਾ ਨੇ ਸਾਈਨ ਕੀਤੇ। ਤਸਵੀਰ ਦੇਖ ਕੇ ਤੁਸੀਂ ਵੀ ਭਾਵੁਕ ਹੋ ਜਾਵੋਗੇ। ਕਰਨ ਔਜਲਾ ਨੇ ਫੈਨ ਨੂੰ ਕਿਹਾ ਕਿ ਇਹ ਤਸਵੀਰ ਉਹ ਆਪਣੇ ਕੋਲ ਹੀ ਰੱਖੇ ਕਿਉਂਕਿ ਮੇਰੇ ਮਾਪੇ ਦਿਲ 'ਚ ਹਨ।

ਇਹ ਵੀ ਪੜ੍ਹੋ- ਮਰਹੂਮ ਸਿੱਧੂ ਮੂਸੇਵਾਲਾ ਨਾਲ ਜੁੜੀ ਵੱਡੀ ਖ਼ਬਰ, ਦੋਸਤ 'ਤੇ ਹੀ ਦਰਜ ਕਰਵਾ 'ਤੀ FIR

ਜ਼ਿਕਰਯੋਗ ਹੈ ਕਿ ਪੰਜਾਬੀ ਗਾਇਕ ਕਰਨ ਔਜਲਾ ਦਾ ਕਰੀਬ ਤਿੰਨ ਮਹੀਨੇ ਪਹਿਲਾਂ ਯੂ.ਕੇ ਟੂਰ ਚੱਲ ਰਿਹਾ ਸੀ। ਉਹ ਲੰਡਨ 'ਚ ਇੱਕ ਸੰਗੀਤ ਸਮਾਰੋਹ ਕਰ ਰਹੇ ਸਨ। ਇਸ ਦੌਰਾਨ ਚੱਲ ਰਹੇ ਸ਼ੋਅ 'ਚ ਕਿਸੇ ਨੇ ਉਨ੍ਹਾਂ 'ਤੇ ਜੁੱਤੀ ਸੁੱਟ ਦਿੱਤੀ ਸੀ। ਗੁੱਸੇ 'ਚ ਆਏ ਕਰਨ ਔਜਲਾ ਨੇ ਸਟੇਜ ਤੋਂ ਹੀ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਜੁੱਤੀ ਸੁੱਟਣ ਵਾਲੇ ਵਿਅਕਤੀ ਨੂੰ ਸਟੇਜ 'ਤੇ ਆਉਣ ਦੀ ਚੁਣੌਤੀ ਵੀ ਦਿੱਤੀ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

sunita

Content Editor

Related News