ਕਿਸਾਨਾਂ ਦੇ ਹੱਕ ''ਚ ਗੈਵੀ ਚਾਹਲ ਨੇ ਬੁਲੰਦ ਕੀਤੀ ਆਵਾਜ਼, ਵੀਡੀਓ ਸਾਂਝੀ ਕਰ ਲੋਕਾਂ ਨੂੰ ਵੀ ਕੀਤੀ ਖ਼ਾਸ ਅਪੀਲ

Monday, Feb 19, 2024 - 12:46 PM (IST)

ਕਿਸਾਨਾਂ ਦੇ ਹੱਕ ''ਚ ਗੈਵੀ ਚਾਹਲ ਨੇ ਬੁਲੰਦ ਕੀਤੀ ਆਵਾਜ਼, ਵੀਡੀਓ ਸਾਂਝੀ ਕਰ ਲੋਕਾਂ ਨੂੰ ਵੀ ਕੀਤੀ ਖ਼ਾਸ ਅਪੀਲ

ਐਂਟਰਟੇਨਮੈਂਟ ਡੈਸਕ - ਕਿਸਾਨ ਅੰਦੋਲਨ ਅੱਜ 7ਵੇਂ ਦਿਨ ਵਿਚ ਦਾਖ਼ਲ ਹੋ ਗਿਆ ਹੈ। ਪੰਜਾਬ-ਹਰਿਆਣਾ ਦੇ ਕਿਸਾਨ ਸਿੰਘੂ ਤੇ ਸ਼ੰਭੂ ਬਾਰਡਰ 'ਤੇ ਡਟੇ ਹੋਏ ਹਨ। ਇਸ ਦੌਰਾਨ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੁਲਸ ਵੱਲੋਂ ਨਾ ਸਿਰਫ਼ ਸਖ਼ਤ ਬੈਰੀਕੇਡਿੰਗ ਕੀਤੀ ਗਈ ਹੈ, ਉੱਥੇ ਹੀ ਕਈ ਵਾਰ ਅੱਥਰੂ ਗੈਸ ਦੇ ਗੋਲਿਆਂ ਤੇ ਰਬੜ ਦੀਆਂ ਗੋਲੀਆਂ ਦੀ ਵਰਤੋਂ ਵੀ ਕੀਤੀ ਜਾ ਰਹੀ ਹੈ। 

ਹਾਲ ਹੀ 'ਚ ਅਦਾਕਾਰ ਗੈਵੀ ਚਾਹਲ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਉਹ ਕਿਸਾਨਾਂ ਦੇ ਹੱਕ 'ਚ ਆਵਾਜ਼ ਬੁਲੰਦ ਕਰਦੇ ਹੋਏ ਅਤੇ ਕਿਸਾਨ ਅੰਦੋਲਨ ਦਾ ਸਮਰਥਨ ਕਰਦੇ ਨਜ਼ਰ ਆ ਰਹੇ ਹਨ। ਗੈਵੀ ਚਾਹਲ ਨੇ ਇਸ ਪੋਸਟ ਨੂੰ ਸ਼ੇਅਰ ਕਰਦਿਆਂ ਲਿਖਿਆ, "ਜਿੱਥੇ ਵੀ ਹਾਂ ਨਾਲ ਹਾਂ 🙏🏻 #supportfarmers #kissanmajdoorektazindabad #kissanektajindabad"

ਗੈਵੀ ਚਾਹਲ ਵੱਲੋਂ ਸ਼ੇਅਰ ਕੀਤੀ ਇਸ ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰ ਨੇ ਨੀਲੇ ਰੰਗ ਦੀ ਟੀ-ਸ਼ਰਟ ਤੇ ਜੀਨਸ ਪਹਿਨੀ ਹੋਈ ਹੈ। ਉਨ੍ਹਾਂ ਦੀ ਟੀ-ਸ਼ਰਟ 'ਤੇ ਫਾਰਮਰ ਸੁਪੋਰਟ ਦਾ ਸਲੋਗਨ ਲਿਖਿਆ ਹੋਇਆ ਹੈ। ਵੀਡੀਓ 'ਚ ਗੈਵੀ ਚਾਹਲ ਕਿਸਾਨ ਅੰਦੋਲਨ ਦਾ ਸਮਰਥਨ ਕਰਦੇ ਹੋਏ ਕਹਿ ਰਹੇ- ''ਅੱਜ ਫਿਰ ਤੋਂ ਸਾਡੇ ਕਿਸਾਨ ਭੈਣ ਭਰਾ, ਦਿੱਲੀ ਦੇ ਬਾਰਡਰਾਂ 'ਤੇ ਜੁੱਟੇ ਹਨ। ਸਾਡੇ ਕਿਸਾਨ ਵੀਰ ਆਪਣੀਆਂ ਮੰਗਾਂ ਨੂੰ ਲੈ ਕੇ ਬਾਰਡਰ ਤੇ ਧਰਨਿਆਂ 'ਤੇ ਬੈਠੇ ਹਨ। ਮੈਂ ਆਪਣੇ ਕੁਝ ਕਾਰਨਾਂ ਦੇ ਚੱਲਦੇ ਮੁੰਬਈ 'ਚ ਹਾਂ, ਇਸ ਲਈ ਉਨ੍ਹਾਂ ਕੋਲ ਪਹੁੰਚ ਨਹੀਂ ਸਕਿਆ ਪਰ ਮੈਂ ਜਿੱਥੇ ਵੀ ਹਾਂ ਉਨ੍ਹਾਂ ਦੇ ਨਾਲ ਹਾਂ। ਮੈਂ ਜ਼ਰੂਰ ਆਪਣੇ ਭੈਣ ਭਰਾਵਾਂ ਨੂੰ ਜ਼ਰੂਰ ਜੁਆਇਨ ਕਰਾਂਗਾ ਪਰ ਮੈਂ ਕਹਿੰਦਾ ਹਾਂ ਕਿ ਇਸ ਦੀ ਲੋੜ ਹੀ ਨਾਂ ਪਵੇ, ਪਹਿਲਾਂ ਹੀ ਸੁਖ ਸ਼ਾਂਤੀ ਨਾਲ ਇਹ ਮੰਗਾਂ ਮੰਨ ਲਈਆਂ ਜਾਣ।''

ਇਸ ਦੌਰਾਨ ਗੈਵੀ ਚਾਹਲ ਪੰਜਾਬ ਵਾਸੀਆਂ ਕੋਲੋਂ ਖਾਸ ਤੌਰ 'ਤੇ ਕਿਸਾਨਾਂ ਦੇ ਹੱਕ 'ਚ ਸਮਰਥਨ ਕਰਨ ਦੀ ਅਪੀਲ ਕਰਦੇ ਨਜ਼ਰ ਆਏ। ਗੈਵੀ ਚਾਹਲ ਨੇ ਕਿਹਾ ਕਿ ਆਪਣਾ ਪੰਜਾਬ ਆਪਣਾ ਪਰਿਵਾਰ ਹੈ, ਸਾਡਾ ਸਾਰਾ ਪੰਜਾਬ ਅਸੀਂ ਸਾਰੇ ਹੀ ਭੈਣ ਭਰਾ ਹਾਂ, ਜੇਕਰ ਸਾਡੇ 'ਚੋਂ ਕਿਸੇ ਵੀ 'ਤੇ ਬਿੱਪਦਾ ਪੈਂਦੀ ਹੈ ਤਾਂ ਸਾਨੂੰ ਸਭ ਨੂੰ ਇੱਕ ਹੋਣਾ ਚਾਹੀਦਾ ਹੈ, ਕਿਉਂਕਿ ਏਕਤਾ 'ਚ ਬੱਲ ਹੈ। ਮੈਂ ਆਪਣੇ ਕੁਝ ਭੈਣ ਭਰਾਵਾਂ ਨੂੰ ਇਹ ਵੀ ਅਪੀਲ ਕਰਦਾ ਹਾਂ ਕਿ ਜੇਕਰ ਕੋਈ ਵੀ ਕਿਸਾਨਾਂ ਦੇ ਹੱਕ 'ਚ ਆਵਾਜ਼ ਬੁਲੰਦ ਕਰਨ ਪਹੁੰਚੇ ਤਾਂ ਕਿਸੇ ਵੀ ਤਰ੍ਹਾਂ ਦਾ ਕੋਈ ਸਿਆਸੀ ਬਿਆਨ ਨਾ ਦਿੱਤਾ ਜਾਵੇ ਕਿਉਂਕਿ ਜੇਕਰ ਤੁਸੀਂ ਕਿਸਾਨ ਅੰਦੋਲਨ 'ਚ ਜਾ ਰਹੇ ਹੋ ਤਾਂ ਮਹਿਜ਼ ਕਿਸਾਨਾਂ ਭਰਾਵਾਂ ਦੀ ਗੱਲ ਕਰੋ,  ਵਿਰੋਧੀ ਧਿਰ ਕਈ ਤਰੀਕੇ ਨਾਲ ਏਕਤਾ ਤੋੜਨ ਦੀ ਕੋਸ਼ਿਸ਼ ਕਰਦੀ ਹੈ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

sunita

Content Editor

Related News