ਉੱਲੂ ਡਿਜੀਟਲ ਦੇ ਸੀ. ਈ. ਓ. ਖ਼ਿਲਾਫ਼ ਕੇਸ, ਮਹਿਲਾ ਨੇ ਲਗਾਇਆ ਯੌਨ ਸ਼ੋਸ਼ਣ ਦਾ ਦੋਸ਼

08/06/2021 1:25:56 PM

ਮੁੰਬਈ (ਬਿਊਰੋ)– ਫ਼ਿਲਮ ਪ੍ਰੋਡਕਸ਼ਨ ਕੰਪਨੀ ਉੱਲੂ ਡਿਜੀਟਲ ਪ੍ਰਾਈਵੇਟ ਲਿਮਟਿਡ ਦੇ ਸੀ. ਈ. ਓ. ਵਿਭੂ ਅਗਰਵਾਲ ਖ਼ਿਲਾਫ਼ ਪੁਲਸ ਨੇ ਕੇਸ ਦਰਜ ਕੀਤਾ ਹੈ। ਮੁੰਬਈ ਪੁਲਸ ਮੁਤਾਬਕ ਆਈ. ਪੀ. ਸੀ. ਦੇ ਸੈਕਸ਼ਨ 354 ਦੇ ਤਹਿਤ ਇਕ ਮਹਿਲਾ ਦੇ ਕਥਿਤ ਯੌਨ ਸ਼ੋਸ਼ਣ ਦੇ ਦੋਸ਼ ’ਚ ਇਹ ਮਾਮਲਾ ਦਰਜ ਹੋਇਆ ਹੈ। ਕੰਪਨੀ ਦੀ ਕੰਟਰੀ ਹੈੱਡ ਅੰਜਲੀ ਰੈਨਾ ਦੇ ਖ਼ਿਲਾਫ਼ ਵੀ ਮਾਮਲਾ ਦਰਜ ਹੋਇਆ ਹੈ।

ਉਥੇ ਦੂਜੇ ਪਾਸੇ ਮੁੰਬਈ ਪੁਲਸ ਕ੍ਰਾਈਮ ਬ੍ਰਾਂਚ ਪੋਰਨੋਗ੍ਰਾਫੀ ਕੇਸ ਦੀ ਜਾਂਚ ’ਚ ਲੱਗੀ ਹੋਈ ਹੈ। ਅਸ਼ਲੀਲ ਫ਼ਿਲਮਾਂ ਬਣਾਉਣ ਦੇ ਦੋਸ਼ ’ਚ ਕਈ ਲੋਕਾਂ ਨੂੰ ਪੁਲਸ ਨੇ ਗ੍ਰਿਫ਼ਤਾਰ ਕੀਤਾ ਹੈ। ਬਿਜ਼ਨੈੱਸਮੈਨ ਰਾਜ ਕੁੰਦਰਾ ਵੀ ਇਸ ਕੇਸ ’ਚ ਨਿਆਇਕ ਹਿਰਾਸਤ ’ਚ ਹਨ।

ਇਹ ਖ਼ਬਰ ਵੀ ਪੜ੍ਹੋ : ਅਸ਼ਲੀਲ ਫ਼ਿਲਮਾਂ ਦੇ ਮਾਮਲੇ ’ਚ ਘਿਰੇ ਰਾਜ ਕੁੰਦਰਾ ਨੇ ਜ਼ਮਾਨਤ ਲਈ ਦਾਇਰ ਕੀਤੀ ਪਟੀਸ਼ਨ

ਮਹਿਲਾ ਨੇ ਲਗਾਇਆ ਯੌਨ ਸ਼ੋਸ਼ਣ ਦਾ ਦੋਸ਼
ਅਦਾਕਾਰਾ ਗਹਿਨਾ ਵਸ਼ਿਸ਼ਠ ਖ਼ਿਲਾਫ਼ ਵੀ ਮੁੰਬਈ ਪੁਲਸ ਨੇ 3 ਐੱਫ. ਆਈ. ਆਰਜ਼ ਦਰਜ ਕੀਤੀਆਂ ਹਨ। ਗਹਿਨਾ ਨੂੰ ਪੁਲਸ ਨੇ ਪੋਰਨੋਗ੍ਰਾਫੀ ਕੇਸ ’ਚ ਦੋਸ਼ੀ ਪਾਇਆ ਸੀ। ਅਸਲ ’ਚ ਗਹਿਨਾ ਵਸ਼ਿਸ਼ਠ ਕੁਝ ਮਹੀਨੇ ਪਹਿਲਾਂ 6 ਫਰਵਰੀ ਨੂੰ ਗ੍ਰਿਫ਼ਤਾਰ ਹੋਈ ਸੀ। ਇਕ ਮਹਿਲਾ ਨੇ ਦੋਸ਼ ਲਗਾਇਆ ਸੀ ਕਿ ਵੈੱਬ ਸੀਰੀਜ਼ ’ਚ ਕੰਮ ਦੇਣ ਦੇ ਬਹਾਨੇ ਉਸ ਨਾਲ ਯੌਨ ਸ਼ੋਸ਼ਣ ਕੀਤਾ ਗਿਆ ਸੀ। ਇਸ ਕੇਸ ’ਚ ਮਾਰਚ ’ਚ ਦਾਇਰ ਗਹਿਨਾ ਦੀ ਜ਼ਮਾਨਤ ਪਟੀਸ਼ਨ ਖਾਰਜ ਕਰ ਦਿੱਤੀ ਗਈ, ਫਿਰ 18 ਜੂਨ ਨੂੰ ਉਸ ਨੂੰ ਬੇਲ ਮਿਲੀ ਸੀ।

ਇਸ ਤੋਂ ਬਾਅਦ 27 ਜੁਲਾਈ ਨੂੰ ਇਕ ਮਹਿਲਾ ਨੇ ਗਹਿਨਾ ਤੇ ਕੁਝ ਹੋਰ ਲੋਕਾਂ ਖ਼ਿਲਾਫ਼ ਨਵਾ ਕੇਸ ਦਰਜ ਕੀਤਾ। ਮਹਿਲਾ ਖ਼ੁਦ ਨੂੰ ਗੈਂਗ ਰੇਪ ਪੀੜਤਾ ਦੱਸ ਰਹੀ ਸੀ।

ਦੱਸ ਦੇਈਏ ਕਿ ਉੱਲੂ ਐਪ ਆਪਣੇ ਕੰਟੈਂਟ ਨੂੰ ਲੈ ਕੇ ਵੀ ਖ਼ਬਰਾਂ ’ਚ ਰਹਿੰਦੀ ਹੈ। ਕਵਿਤਾ ਭਾਬੀ, ਮੋਨਾ ਹੋਮ ਡਿਲੀਵਰੀ, ਆਕਸ਼ਨ, ਸਿੰਗਾਰਦਾਨ ਵਰਗੇ ਸ਼ੋਅਜ਼ ਚਰਚਾ ’ਚ ਰਹੇ ਹਨ। ਇਸ ਤੋਂ ਇਲਾਵਾ ਉੱਲੂ ਦੇ ਕਈ ਸ਼ੋਅਜ਼ ਅਜਿਹੇ ਹਨ, ਜਿਨ੍ਹਾਂ ’ਚ ਮਸ਼ਹੂਰ ਸਿਤਾਰਿਆਂ ਨੇ ਵੀ ਕੰਮ ਕੀਤਾ ਹੈ ਤੇ ਸ਼ੋਅਜ਼ ਨੂੰ ਕਾਫੀ ਪਸੰਦ ਕੀਤਾ ਗਿਆ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News