ਭਿਆਨਕ ਜਹਾਜ਼ ਹਾਦਸਾ! ਮਸ਼ਹੂਰ Singer ਸਣੇ ਸਾਰੀਆਂ ਸਵਾਰੀਆਂ ਦੀ ਮੌਤ, ਵੇਖੋ ਵੀਡੀਓ

Saturday, Sep 20, 2025 - 12:28 PM (IST)

ਭਿਆਨਕ ਜਹਾਜ਼ ਹਾਦਸਾ! ਮਸ਼ਹੂਰ Singer ਸਣੇ ਸਾਰੀਆਂ ਸਵਾਰੀਆਂ ਦੀ ਮੌਤ, ਵੇਖੋ ਵੀਡੀਓ

ਐਂਟਰਟੇਨਮੈਂਟ ਡੈਸਕ-  ਬੀਤੇ ਦਿਨੀਂ ਸਾਹਮਣੇ ਆਈ ਇਕ ਬੇਹੱਦ ਮੰਦਭਾਗੀ ਖ਼ਬਰ ਨੇ ਸਭ ਦਾ ਦਿਲ ਤੋੜ ਦਿੱਤਾ। ਗ੍ਰੈਮੀ ਅਵਾਰਡ ਜੇਤੂ ਅਤੇ ਨੈਸ਼ਵਿਲ ਸੌਂਗਰਾਈਟਰਜ਼ ਹਾਲ ਆਫ਼ ਫੇਮ ਮੈਂਬਰ ਇੱਕ ਮਸ਼ਹੂਰ ਗੀਤਕਾਰ, ਹੁਣ ਸਾਡੇ ਵਿੱਚ ਨਹੀਂ ਰਹੇ। 57 ਸਾਲਾ ਬ੍ਰੇਟ ਜੇਮਜ਼ ਦੀ ਇੱਕ ਜਹਾਜ਼ ਹਾਦਸੇ ਵਿੱਚ ਮੌਤ ਹੋ ਗਈ। ਗਾਇਕ ਸਮੇਤ ਤਿੰਨ ਲੋਕ ਜਹਾਜ਼ ਵਿੱਚ ਸਵਾਰ ਸਨ ਅਤੇ ਤਿੰਨੋਂ ਹੀ ਇਸ ਹਾਦਸੇ ਵਿੱਚ ਮਾਰੇ ਗਏ। ਕੋਈ ਵੀ ਨਹੀਂ ਬਚਿਆ। ਘਟਨਾ ਦੀਆਂ ਵੀਡੀਓ ਅਤੇ ਫੋਟੋਆਂ ਹੁਣ ਸਾਹਮਣੇ ਆਈਆਂ ਹਨ।

PunjabKesari
ਰਿਪੋਰਟਾਂ ਅਨੁਸਾਰ 18 ਸਤੰਬਰ 2025 ਨੂੰ ਵੀਰਵਾਰ ਨੂੰ ਉੱਤਰੀ ਕੈਰੋਲੀਨਾ ਦੇ ਫਰੈਂਕਲਿਨ ਵਿੱਚ ਇੱਕ ਛੋਟਾ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਇਹ ਹਾਦਸਾ ਲੋਟਾਲਾ ਵੈਲੀ ਐਲੀਮੈਂਟਰੀ ਸਕੂਲ ਦੇ ਨੇੜੇ ਵਾਪਰਿਆ। ਮੈਕਨ ਕਾਉਂਟੀ ਸ਼ੈਰਿਫ਼ ਦੇ ਦਫ਼ਤਰ ਨੇ ਕਿਹਾ ਕਿ ਸਕੂਲ ਦੇ ਸਾਰੇ ਵਿਦਿਆਰਥੀ ਅਤੇ ਸਟਾਫ਼ ਸੁਰੱਖਿਅਤ ਸਨ, ਪਰ ਜਹਾਜ਼ 'ਚ ਸਵਾਰ ਤਿੰਨ ਲੋਕਾਂ ਸਮੇਤ ਬ੍ਰੈਟ ਜੇਮਜ਼ ਬਚ ਨਹੀਂ ਸਕੇ। ਕਥਿਤ ਤੌਰ 'ਤੇ ਜਹਾਜ਼ ਨੇੜਲੀ ਜਾਇਦਾਦ 'ਤੇ ਹਾਦਸਾਗ੍ਰਸਤ ਹੋ ਗਿਆ।

 

ਬ੍ਰੈਟ ਜੇਮਜ਼ ਕੈਰੀ ਅੰਡਰਵੁੱਡ ਦੇ ਹਿੱਟ ਗੀਤਾਂ "ਜੀਸਸ" ਅਤੇ "ਟੇਕ ਦ ਵ੍ਹੀਲ" ਦੇ ਆਪਣੇ ਕਵਰ ਲਈ ਸਭ ਤੋਂ ਵੱਧ ਜਾਣੇ ਜਾਂਦੇ ਹਨ। ਉਨ੍ਹਾਂ ਦੀਆਂ ਪ੍ਰਾਪਤੀਆਂ ਵਿੱਚ 500 ਤੋਂ ਵੱਧ ਰਿਕਾਰਡ ਕੀਤੇ ਗੀਤ ਸ਼ਾਮਲ ਹਨ, ਜਿਨ੍ਹਾਂ ਵਿੱਚੋਂ 27 ਨੰਬਰ 1 ਹਿੱਟ ਸਨ ਅਤੇ ਇੱਕ ਨੂੰ ਗ੍ਰੈਮੀ ਅਵਾਰਡ ਮਿਲਿਆ ਸੀ। ਬ੍ਰੈਟ ਨੈਸ਼ਵਿਲ ਸੌਂਗਰਾਈਟਰਜ਼ ਹਾਲ ਆਫ਼ ਫੇਮ ਦਾ ਵੀ ਹਿੱਸਾ ਰਹਿ ਚੁੱਕੇ ਹਨ। ਉਨ੍ਹਾਂ ਨੇ "ਜੀਸਸ", "ਟੇਕ ਦ ਵ੍ਹੀਲ-ਕੈਰੀ ਅੰਡਰਵੁੱਡ", "ਬਲੈਸਡ - ਮਾਰਟੀਨਾ ਮੈਕਬ੍ਰਾਈਡ", "ਵੇਨ ਦ ਸਨ ਗੋਜ਼ ਡਾਊਨ - ਕੇਨੀ ਚੈਸਨੀ", ਅਤੇ "ਅੰਕਲ ਕ੍ਰੈਕਰ", "ਮਿਸਟਰ ਨੋ ਇਟ ਆਲ - ਕੈਲੀ ਕਲਾਰਕਸਨ", "ਦ ਟਰੂਥ- ਜੇਸਨ ਐਲਡੀਅਨ", ਅਤੇ "ਕਾਉਬੌਏ ਕੈਸਾਨੋਵਾ- ਕੈਰੀ ਅੰਡਰਵੁੱਡ" ਵਰਗੇ ਹਿੱਟ ਗੀਤ ਲਿਖੇ।

 


author

Aarti dhillon

Content Editor

Related News