ਲਾਡਲੀ ਨਾਲ ਮਸਤੀ ਕਰਦੀ ਆਈ ਨਜ਼ਰ ਅਦਾਕਾਰਾ ਚਾਰੂ, ਮਾਂ-ਧੀ ਦੀਆਂ ਤਸਵੀਰਾਂ ਆਈਆ ਸਾਹਮਣੇ

Monday, Aug 01, 2022 - 04:58 PM (IST)

ਲਾਡਲੀ ਨਾਲ ਮਸਤੀ ਕਰਦੀ ਆਈ ਨਜ਼ਰ ਅਦਾਕਾਰਾ ਚਾਰੂ, ਮਾਂ-ਧੀ ਦੀਆਂ ਤਸਵੀਰਾਂ ਆਈਆ ਸਾਹਮਣੇ

ਬਾਲੀਵੁੱਡ ਡੈਸਕ- ਬਾਲੀਵੁੱਡ ਅਦਾਕਾਰਾ ਸੁਸ਼ਮਿਤਾ ਸੇਨ ਦੇ ਭਰਾ ਰਾਜੀਵ ਸੇਨ ਅਤੇ ਭਾਬੀ ਚਾਰੂ ਅਸੋਪਾ ਆਪਣੇ ਵਿਆਹੁਤਾ ਜੀਵਨ ’ਚ ਬਹੁਤ ਉਤਰਾਅ-ਚੜ੍ਹਾਅ ’ਚੋਂ ਲੰਘ ਰਹੇ ਹਨ। ਫ਼ਿਲਹਾਲ ਇਹ ਜੋੜਾ ਵੱਖ ਹੋਣ ਜਾ ਰਿਹਾ ਹੈ ਅਤੇ ਇਸ ਲਈ ਕਾਨੂੰਨੀ ਰਾਹ ਅਪਣਾ ਰਿਹਾ ਹੈ। ਇਸ ਜੋੜੇ ਦੀ ਜਿਆਨਾ ਨਾਮ ਦੀ ਇਕ ਧੀ ਹੈ। ਇਸ ਸਭ ਦੇ ਵਿਚਕਾਰ ਰਾਜੀਵ-ਚਾਰੂ ਦੋਵੇਂ ਆਪਣੀ ਧੀ ਨੂੰ ਪੂਰਾ ਸਮਾਂ ਦੇ ਰਹੇ ਹਨ। ਭਾਵੇਂ ਜਿਆਨਾ ਮਾਂ ਚਾਰੂ ਦੇ ਨਾਲ ਹੈ ਪਰ ਅਕਸਰ ਰਾਜੀਵ ਨੂੰ ਵੀ ਆਪਣੀ ਲਾਡਲੀ ਧੀ ਨਾਲ ਸਮਾਂ ਬਿਤਾਉਂਦੇ ਦੇਖਿਆ ਗਿਆ ਸੀ।

PunjabKesari

ਇਹ ਵੀ ਪੜ੍ਹੋ: ਪੁੱਤਰ ਬੌਬੀ ਅਤੇ ਪੋਤੇ ਆਰਿਆਮਨ ਨਾਲ ਧਰਮਿੰਦਰ ਦੀ ਤਸਵੀਰ, ਚਿੱਟੇ ਕੁੜਤੇ ’ਚ ਖੂਬ ਜੱਚ ਰਹੇ ਅਦਾਕਾਰ

ਇਸ ਦੇ ਨਾਲ ਅੱਜ ਕਪਲ ਦੀ ਪਰੀ 9 ਮਹੀਨੇ ਦੀ ਹੋ ਗਈ ਹੈ। ਇਸ ਦੌਰਾਨ ਚਾਰੂ ਧੀ ਨੂੰ ਲੈ ਕੇ ਮੰਦਰ ਪਹੁੰਚੀ ਹੈ। ਇਸ ਦੌਰਾਨ ਰਾਜੀਵ ਨੇ ਵੀ ਆਪਣੀ ਧੀ ਨਾਲ ਸਮਾਂ ਬਤੀਤ ਕੀਤਾ।

PunjabKesari

ਚਾਰੂ ਦੀਆਂ ਤਸਵੀਰਾਂ ਦੀ ਗੱਲ ਕਰੀਏ ਤਾਂ ਇਸ ’ਚ ਉਹ ਲਾਡਲੀ ਜਿਆਨਾ ਨੂੰ ਪਿਆਰ ਕਰਦੀ ਨਜ਼ਰ ਆ ਰਹੀ ਹੈ। ਲੁੱਕ ਦੀ ਗੱਲ ਕਰੀਏ ਤਾਂ ਚਾਰੂ ਸੰਤਰੀ ਸਾੜ੍ਹੀ ’ਚ ਖੂਬਸੂਰਤ ਲੱਗ ਰਹੀ ਹੈ।

PunjabKesari

ਇਹ ਵੀ ਪੜ੍ਹੋ: ਰਾਖੀ ਸਾਵੰਤ ਨੇ ਆਦਿਲ ਤੋਂ ਬੁਰਜ ਖ਼ਲੀਫ਼ਾ ਦੀ ਕੀਤੀ ਮੰਗ, ਪ੍ਰੇਮੀ ਨੇ ਦਿੱਤਾ ਕੀਮਤੀ ਹੀਰੇ ਦਾ ਹਾਰ

ਅਦਾਕਾਰਾ ਨੇ ਮਿਨੀਮਲ ਮੇਕਅੱਪ ਨਾਲ ਆਪਣੀ ਲੁੱਕ ਨੂੰ ਪੂਰਾ ਕੀਤਾ ਹੋਇਆ ਹੈ। ਮਾਂਗ ’ਚ ਸਜਿਆ ਸਿੰਦੂਰ, ਹੱਥਾਂ ’ਚ ਚੂੜੀਆਂ, ਵਾਲਾਂ ’ਚ ਫੁੱਲਾਂ ਦਾ ਗਜਰਾ ਚਾਰੂ ਦੀ ਲੁੱਕ ਨੂੰ ਹੋਰ ਵਧਾ ਰਿਹਾ ਹੈ।

PunjabKesari

ਇਸ ਦੇ ਨਾਲ ਹੀ ਜਿਆਨਾ ਲਹਿੰਗੇ ਅਤੇ ਕੁਰਤੀ ’ਚ ਬਹੁਤ ਪਿਆਰੀ ਲੱਗ ਰਹੀ ਹੈ। ਇਨ੍ਹਾਂ ਤਸਵੀਰਾਂ ਦੇ ਨਾਲ ਉਨ੍ਹਾਂ ਨੇ ਲਿਖਿਆ ਕਿ ‘ਹੈਪੀ 9 ਮਹੀਨੇ ਮੇਰਾ ਪਿਆਰ, ਜ਼ਿੰਦਗੀ ਅਤੇ ਮੁਸਕਾਨ, ਮੇਰੇ ਜੀਵਨ ’ਚ ਆਉਣ ਲਈ ਅਤੇ ਇੰਨਾ ਸੋਹਣਾ ਬਣਾਉਣ ਲਈ ਧੰਨਵਾਦ, ਮੈਂ ਤੁਹਾਨੂੰ ਪਿਆਰ ਕਰਦੀ ਹਾਂ।’

PunjabKesari

ਇਸ ਤੋਂ ਪਹਿਲਾਂ ਚਾਰੂ ਅਸੋਪਾ ਨੇ ਆਪਣੇ ਯੂਟਿਊਬ ਚੈਨਲ ’ਤੇ ਖੁਲਾਸਾ ਕੀਤਾ ਸੀ ਕਿ ਉਨ੍ਹਾਂ ਦੀ ਧੀ ਜਿਆਨਾ ਸੇਨ ਹੱਥ, ਪੈਰ ਅਤੇ ਮੂੰਹ ਦੀ ਬੀਮਾਰੀ ਤੋਂ ਪੀੜਤ ਹੈ। ਉਸਨੇ ਇਹ ਵੀ ਕਿਹਾ ਸੀ ਕਿ ਬੱਚੀ ਦੇ ਚਿਹਰੇ, ਹੱਥਾਂ, ਪੈਰਾਂ ਅਤੇ ਗਲੇ ਦੇ ਅੰਦਰ ਛਾਲੇ ਸਨ।

PunjabKesari


author

Anuradha

Content Editor

Related News