ਜਾਨ੍ਹਵੀ ਦੇ ਫੋਟੋਸ਼ੂਟ ਦੀਆਂ ਤਸਵੀਰਾਂ ਆਈਆਂ ਸਾਹਮਣੇ, ਖੂਬਸੂਰਤ ਡਰੈੱਸ ਪਾ ਅਦਾਕਾਰਾ ਨੇ ਦਿੱਤੇ ਪੋਜ਼
Thursday, Sep 16, 2021 - 03:54 PM (IST)
ਮੁੰਬਈ : ਬਾਲੀਵੁੱਡ ਦੀ ਦਿੱਗਜ਼ ਅਦਾਕਾਰਾ ਸ੍ਰੀਦੇਵੀ ਦੀ ਧੀ ਅਤੇ ਅਦਾਕਾਰਾ ਜਾਨ੍ਹਵੀ ਕਪੂਰ ਅੱਜ ਇੰਡਸਟਰੀ ਦਾ ਇਕ ਮੰਨਿਆ ਪ੍ਰਮੰਨਿਆ ਨਾਂ ਹੈ। ਜਾਨ੍ਹਵੀ ਕਪੂਰ ਨੇ ਸਿਰਫ ਕੁਝ ਹੀ ਸਮੇਂ 'ਚ ਆਪਣੀ ਵੱਖਰੀ ਪਛਾਣ ਬਣਾਈ ਹੈ। 'ਧੜਕ' ਫਿਲਮ ਰਾਹੀਂ ਬਾਲੀਵੁੱਡ 'ਚ ਡੈਬਿਊ ਕਰਨ ਵਾਲੀ ਜਾਨ੍ਹਵੀ ਅੱਜ ਕਈ ਫਿਲਮਾਂ 'ਚ ਆਪਣਾ ਦਮ ਦਿਖਾ ਚੁੱਕੀ ਹੈ। ਉਹ ਐਕਟਿੰਗ ਨਾਲ ਸੋਸ਼ਲ ਮੀਡੀਆ 'ਤੇ ਵੀ ਕਾਫੀ ਸਰਗਰਮ ਰਹਿੰਦੀ ਹੈ। ਆਏ ਦਿਨ ਜਾਨ੍ਹਵੀ ਆਪਣੀਆਂ ਨਵੀਂਆਂ ਤਸਵੀਰਾਂ ਅਤੇ ਵੀਡੀਓਜ਼ ਫੈਨਜ਼ ਨਾਲ ਸ਼ੇਅਰ ਕਰਦੀ ਰਹਿੰਦੀ ਹੈ। ਇਸ ਦੌਰਾਨ ਜਾਨ੍ਹਵੀ ਦੇ ਨਵੇਂ ਫੋਟੋਸ਼ੂਟ ਦੀਆਂ ਤਸਵੀਰਾਂ ਇੰਟਰਨੈੱਟ 'ਤੇ ਤਾਬੜਤੋੜ ਵਾਇਰਲ ਹੋ ਰਹੀਆਂ ਹਨ।

ਜਾਨ੍ਹਵੀ ਕਪੂਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੇ ਨਵੇਂ ਫੋਟੋਸ਼ੂਟ ਦੀਆਂ ਤਸਵੀਰਾਂ ਪੋਸਟ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਜਾਨ੍ਹਵੀ ਨੇ ਕ੍ਰੀਮ ਕਲਰ ਦੀ ਬੇਹੱਦ ਹੀ ਸੀਜ਼ਲਿੰਗ ਵਨਪੀਸ ਡ੍ਰੈੱਸ ਪਾਈ ਹੈ। ਇਸ ਡ੍ਰੈੱਸ ਦਾ ਨੈੱਕ ਕਾਫੀ ਡੀਪ ਹੈ। ਦੂਜੇ ਪਾਸੇ ਉਨ੍ਹਾਂ ਦੇ ਵਾਲ ਖੁੱਲ੍ਹੇ ਹੋਏ ਹਨ। ਇਸ ਡ੍ਰੈੱਸ ਨਾਲ ਹੀ ਜਾਨ੍ਹਵੀ ਨੇ ਬਹੁਤ ਹੀ ਪਿਆਰੇ ਡਾਇਮੰਡ ਈਅਰਿੰਗ ਪਾਏ ਹਨ ਜੋ ਉਨ੍ਹਾਂ ਦੀ ਲੁੱਕ ਨੂੰ ਹੋਰ ਵੀ ਖੂਬਸੂਰਤ ਬਣਾ ਰਹੇ ਹਨ।

ਜਾਨ੍ਹਵੀ ਕਪੂਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੇ ਨਵੇਂ ਫੋਟੋਸ਼ੂਟ ਦੀਆਂ ਤਸਵੀਰਾਂ ਪੋਸਟ ਕੀਤੀਆਂ ਹਨ।

ਜਾਨ੍ਹਵੀ ਕਪੂਰ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਉਹ ਜਲਦ ਹੀ ਸਿਧਾਰਥ ਗੁਪਤਾ ਦੇ ਨਿਰਦੇਸ਼ਨ 'ਚ ਬਣ ਰਹੀ ਫਿਲਮ 'ਗੁੱਡ ਲੱਕ ਜੇਰੀ' 'ਚ ਨਜ਼ਰ ਆਉਣ ਵਾਲੀ ਹੈ। ਇਹ ਇਕ ਕਾਮੇਡੀ ਡਰਾਮਾ ਫਿਲਮ ਹੈ। ਇਸ ਫਿਲਮ ਨੂੰ ਆਨੰਦ ਐਲ ਰਾਏ ਪ੍ਰੋਡਿਊਸ ਕਰ ਰਹੇ ਹਨ।

ਇਸ ਤੋਂ ਇਲਾਵਾ ਉਹ ਕਰਨ ਜੌਹਰ ਦੀ ਫਿਲਮ 'ਦੋਸਤਾਨਾ 2' 'ਚ ਵੀ ਨਜ਼ਰ ਆਉਣ ਵਾਲੀ ਹੈ। ਇਹ ਫਿਲਮ ਸਾਲ 2008 'ਚ ਆਈ ਅਭਿਸ਼ੇਕ ਬੱਚਨ ਅਤੇ ਜਾਨ ਅਬਾਹਮ ਦੀ ਫਿਲਮ 'ਦੋਸਤਾਨਾ' ਦਾ ਸੀਕਵਲ ਹੈ। ਹਾਲ ਹੀ 'ਚ ਅਦਾਕਾਰ ਰਾਜਕੁਮਾਰ ਰਾਵ ਨਾਲ ਹਾਰਰ ਫਿਲਮ 'ਰੂਹੀ' 'ਚ ਨਜ਼ਰ ਆਈ ਸੀ। ਕੋਵਿਡ ਨੂੰ ਦੇਖਦੇ ਹੋਏ ਇਸ ਫਿਲਮ ਨੂੰ ਨੈੱਟਫਿਲਕਸ 'ਤੇ ਰਿਲੀਜ਼ ਕੀਤਾ ਗਿਆ ਸੀ।

Related News
ਕੈਨੇਡਾ 'ਚ ਕਤਲ ਕੀਤੀ ਨੈਂਸੀ ਗਰੇਵਾਲ ਦੇ ਮਾਮਲੇ 'ਚ ਨਵਾਂ ਮੋੜ! ਇਸ ਗੈਂਗਸਟਰ ਨੇ ਲਈ ਜ਼ਿੰਮੇਵਾਰੀ, ਪੋਸਟ ਪਾ ਕੇ ਕਿਹਾ..
