ਸੈਟ ਤੋਂ ਵਾਇਰਲ ਹੋਈਆਂ ਆਲੀਆ ਦੇ ਬੇਬੀ ਬੰਪ ਦੀਆਂ ਤਸਵੀਰਾਂ, ਪ੍ਰੈਗਨੈਂਸੀ ’ਚ ਵੀ ਐਕਸ਼ਨ ਸੀਨ ਕਰ ਰਹੀ ਅਦਾਕਾਰਾ

Sunday, Jul 10, 2022 - 01:16 PM (IST)

ਸੈਟ ਤੋਂ ਵਾਇਰਲ ਹੋਈਆਂ ਆਲੀਆ ਦੇ ਬੇਬੀ ਬੰਪ ਦੀਆਂ ਤਸਵੀਰਾਂ, ਪ੍ਰੈਗਨੈਂਸੀ ’ਚ ਵੀ ਐਕਸ਼ਨ ਸੀਨ ਕਰ ਰਹੀ ਅਦਾਕਾਰਾ

ਮੁੰਬਈ: ਅਦਾਕਾਰਾ ਆਲੀਆ ਭੱਟ ਨੇ ਅਪ੍ਰੈਲ ’ਚ ਰਣਬੀਰ ਕਪੂਰ ਨਾਲ ਵਿਆਹ ਕੀਤਾ ਸੀ। ਵਿਆਹ ਦੇ 2 ਮਹੀਨੇ ਬਾਅਦ ਯਾਨੀ ਜੂਨ ’ਚ ਆਲੀਆ ਨੇ ਆਪਣੇ ਗਰਭਵਤੀ ਹੋਣ ਦਾ ਐਲਾਨ ਕੀਤਾ ਸੀ। ਇਸ ਸਮੇਂ ਉਹ ਆਪਣੀ ਹਾਲੀਵੁੱਡ ਫ਼ਿਲਮ ‘ਹਾਰਟ ਆਫ਼ ਸਟੋਨ’ ਦੀ ਸ਼ੂਟਿੰਗ ਕਰ ਰਹੀ ਹੈ। ਇਸ ਦੇ ਨਾਲ ਹੀ ਸੈੱਟ ਤੋਂ ਉਸ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ, ਜਿਸ ’ਚ ਉਸ ਦਾ ਬੇਬੀ ਬੰਬ ਸਾਫ਼ ਨਜ਼ਰ ਆ ਰਿਹਾ ਹੈ।

PunjabKesari

ਇਹ ਵੀ ਪੜ੍ਹੋ : ਜ਼ਮੀਨ ’ਤੇ ਲੇਟ ਕੇ ਨੇਹਾ ਕੱਕੜ ਨੇ ਆਪਣੇ ਪਤੀ ਰੋਹਨਪ੍ਰੀਤ ਨਾਲ ਕੀਤਾ ਡਾਂਸ (ਦੇਖੋ ਵੀਡੀਓ)

ਪ੍ਰੈਗਨੈਂਸੀ ਦੌਰਾਨ ਸ਼ੂਟਿੰਗ ’ਚ ਆਲੀਆ ਦੀ ਮਿਹਨਤ ਦੀ ਹਰ ਕੋਈ ਤਾਰੀਫ਼ ਕਰ ਰਿਹਾ ਹੈ। ਸਾਹਮਣੇ ਆਈ ਤਸਵੀਰ ’ਚ Mom To Be ਅਦਾਕਾਰਾ ਹਲਕੇ ਭੂਰੇ ਰੰਗ ਦੇ ਜੰਪਸੂਟ ’ਚ ਨਜ਼ਰ ਆ ਰਹੀ ਹੈ।

PunjabKesari

ਇਹ ਤਸਵੀਰਾਂ ਕਿਸੇ ਐਕਸ਼ਨ ਸੀਨ ਦੀ ਸ਼ੂਟਿੰਗ ਦੀਆਂ ਹਨ। ਤਸਵੀਰਾਂ ’ਚ ਦੇਖ ਸਕਦੇ ਹੋ ਕਿ ਆਲੀਆ ਦੇ ਬੇਬੀ ਬੰਬ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ।ਹਾਲਾਂਕਿ ਆਲੀਆ ਵੀ ਆਪਣਾ ਬੇਬੀ ਬੰਬ ਲੁਕਾਉਂਦੀ ਹੋਈ ਨਜ਼ਰ ਆਈ ਹੈ।

PunjabKesari

ਆਲੀਆ ਭੱਟ ਸ਼ਨੀਵਾਰ ਨੂੰ ਮੁੰਬਈ ਪਰਤ ਆਈ ਹੈ। ਗਰਭ ਅਵਸਥਾ ਦੇ ਐਲਾਨ ਤੋਂ ਬਾਅਦ ਆਲੀਆ ਦੀ ਇਹ ਪਹਿਲੀ ਲੁੱਕ ਨਜ਼ਰ ਆਈ ਸੀ। ਇਸ ਦੌਰਾਨ ਸਾਰਿਆਂ ਦੀਆਂ ਨਜ਼ਰਾਂ ਆਲੀਆ ਦੇ ਬੇਬੀ ਬੰਪ ’ਤੇ ਟਿਕੀਆਂ ਹੋਈਆਂ ਸਨ। ਲੁੱਕ ਦੀ ਗੱਲ ਕਰੀਏ ਤਾਂ ਆਲੀਆ ਵਾਈਟ ਟੌਪ ਅਤੇ ਜੀਂਸ ’ਚ ਸਟਾਈਲਿਸ਼ ਲੱਗ ਰਹੀ ਸੀ।

PunjabKesari

ਇਹ ਵੀ ਪੜ੍ਹੋ : ਸਾਈਕਲ ’ਤੇ ਪੇਂਟਿੰਗ ਖ਼ਰੀਦਣ ਨਿਕਲੇ ਕਾਰਤਿਕ ਆਰੀਅਨ, ਕਿਹਾ- ‘ਇਕ ਪੇਂਟਿੰਗ ਖ਼ਰੀਦੀ, ਜੋ...’

ਟੌਪ ’ਚ ਉਨ੍ਹਾਂ ਦਾ ਬੇਬੀ ਬੰਪ ਸਾਫ਼ ਨਜ਼ਰ ਆ ਰਿਹਾ ਸੀ। ਇਸ ਦੌਰਾਨ ਰਣਬੀਰ ਕਪੂਰ ਏਅਰਪੋਰਟ ’ਤੇ ਆਲੀਆ ਭੱਟ ਨੂੰ ਰਿਸੀਵ ਕਰਨ ਪਹੁੰਚੇ ਸਨ। ਜਦੋਂ ਰਣਬੀਰ ਅਤੇ ਆਲੀਆ ਇਕ-ਦੂਸਰੇ ਨੂੰ ਮਿਲੇ ਤਾਂ ਦੋਵੇਂ ਬਹੁਤ ਖੁਸ਼ ਨਜ਼ਰ ਆਏ।

PunjabKesari


author

Gurminder Singh

Content Editor

Related News