ਸ਼ਹਿਨਾਜ਼ ਨੇ ਮਾਂ ਨਾਲ ਸਾਂਝੀਆ ਕੀਤੀਆਂ ਤਸਵੀਰਾਂ, ਸੋਸ਼ਲ ਮੀਡੀਆ 'ਤੇ ਹੋਈਆਂ ਵਾਇਰਲ

Sunday, Nov 08, 2020 - 03:53 PM (IST)

ਸ਼ਹਿਨਾਜ਼ ਨੇ ਮਾਂ ਨਾਲ ਸਾਂਝੀਆ ਕੀਤੀਆਂ ਤਸਵੀਰਾਂ, ਸੋਸ਼ਲ ਮੀਡੀਆ 'ਤੇ ਹੋਈਆਂ ਵਾਇਰਲ

ਜਲੰਧਰ(ਬਿਊਰੋ) - ਰਿਆਲਟੀ ਸ਼ੋਅ ਬਿੱਗ ਬੌਸ ਨਾਲ ਚਰਚਾ 'ਚ ਆਈ ਮਸ਼ਹੂਰ ਪੰਜਾਬੀ ਮਾਡਲ ਤੇ ਅਦਾਕਾਰਾ ਸ਼ਹਿਨਾਜ਼ ਕੌਰ ਗਿੱਲ ਅਕਸਰ ਹੀ ਸੋਸ਼ਲ ਮੀਡੀਆ 'ਤੇ ਛਾਈ ਰਹਿੰਦੀ ਹੈ।ਪੰਜਾਬ ਦੀ ਕੈਟਰੀਨਾ ਕੈਫ ਕਹਾਉਣ ਵਾਲੀ ਸ਼ਹਿਨਾਜ਼ ਗਿੱਲ ਸੋਸ਼ਲ ਮੀਡੀਆ 'ਤੇ ਬੇਹੱਦ ਐਕਟਿਵ ਨਜ਼ਰ ਆਉਂਦੀ ਹੈ।ਸ਼ਹਿਨਾਜ਼ ਕੌਰ ਗਿੱਲ ਇਨੀਂ ਦਿਨੀਂ ਪੰਜਾਬ ਆਪਣੇ ਘਰ ਪਹੁੰਚੀ ਹੋਈ ਹੈ ਜਿੱਥੇ ਉਹ ਆਪਣੇ ਪਰਿਵਾਰ ਨਾਲ ਸਮਾਂ ਬਤੀਤ ਕਰ ਰਹੀ ਹੈ।ਕਿਹਾ ਜਾ ਰਿਹਾ ਹੈ ਕਿ ਸ਼ਹਿਨਾਜ਼ ਕੌਰ ਗਿੱਲ ਆਪਣੇ ਖਾਸ ਦੋਸਤ ਸਿਧਾਰਥ ਸ਼ੁਕਲਾ ਨੂੰ ਵੀ ਨਾਲ ਲੈ ਕੇ ਆਈ ਹੈ।

PunjabKesari

ਹਾਲ ਹੀ 'ਚ ਸ਼ਹਿਨਾਜ਼ ਕੌਰ ਗਿੱਲ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਕੁਝ ਤਸਵੀਰਾਂ ਸਾਂਝੀਆ ਕੀਤੀਆਂ ਹਨ। ਸ਼ਹਿਨਾਜ਼ ਗਿੱਲ ਨਾਲ ਤਸਵੀਰਾਂ 'ਚ ਨਜ਼ਰ ਆ ਰਹੀ ਇਹ ਔਰਤ ਸ਼ਹਿਨਾਜ਼ ਗਿੱਲ ਦੀ ਮਾਂ ਹੈ। ਫੈਨਜ਼ ਵੱਲੋਂ ਸ਼ਹਿਨਾਜ਼ ਗਿੱਲ ਦੀਆਂ ਇਹਨਾਂ ਖੂਬਸੁਰਤ ਤਸਵੀਰਾਂ ਨੂੰ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ। ਸ਼ਹਿਨਾਜ਼ ਤੇ ਉਸ ਦੀ ਮਾਂ ਦੀ ਇਹਨਾਂ ਖੂਬਸੁਰਤ ਤਸਵੀਰਾਂ ਤੇ ਫੈਨਜ਼ ਕਈ ਤਰ੍ਹਾਂ ਦੇ ਕੁਮੈਟ ਵੀ ਕਰ ਰਹੇ ਹਨ।

PunjabKesari

ਜੇਕਰ ਸ਼ਹਿਨਾਜ਼ ਗਿੱਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਸ ਨੇ ਹਾਲ ਹੀ 'ਚ ਬਾਲੀਵੁੱਡ ਗਾਇਕ ਅਰਜੁਨ ਦੇ ਨਾਲ ਇਕ ਗੀਤ 'ਚ ਬਤੌਰ ਮਾਡਲ ਕੰਮ ਕੀਤਾ ਹੈ।'ਵਾਅਦਾ ਹੈ' ਨਾਮ ਦੇ ਇਸ ਗੀਤ 'ਚ ਸ਼ਹਿਨਾਜ਼ ਗਿੱਲ ਦੀ ਅਰਜੁਨ ਨਾਲ ਕੈਮਿਸਟਰੀ ਬੇਹੱਦ ਪਸੰਦ ਕੀਤੀ ਜਾ ਰਹੀ ਹੈ।ਇਹ ਲਗਾਤਾਰ ਯੂਟਿਊਬ ਦੀ ਟਰੇਂਡਿੰਗ ਲਿਸਟ 'ਚ ਸਾਮਲ ਰਿਹਾ ਹੈ।
 


author

Lakhan Pal

Content Editor

Related News