ਸ਼ਾਰਟ ਬਲੈਕ ਡਰੈੱਸ ''ਚ ਮੋਨੀ ਰਾਏ ਨੇ ਸ਼ੇਅਰ ਕੀਤੀਆਂ ਤਸਵੀਰਾਂ, ਬੋਲਡ ਲੁੱਕ ਨੇ ਵਧਾਇਆ ਇੰਟਰਨੈੱਟ ਦਾ ਪਾਰਾ

11/28/2020 10:36:06 AM

ਮੁੰਬਈ: ਅਦਾਕਾਰਾ ਮੋਨੀ ਰਾਏ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਰਹਿੰਦੀ ਹੈ। ਉਹ ਫੈਨਜ਼ ਦੇ ਨਾਲ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ। ਹਾਲ ਹੀ 'ਚ ਅਦਾਕਾਰਾ ਨੇ ਸੋਸ਼ਲ ਮੀਡੀਆ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ ਜੋ ਖ਼ੂਬ ਵਾਇਰਲ ਹੋ ਰਹੀਆਂ ਹਨ। 

PunjabKesari
ਸ਼ੇਅਰ ਤਸਵੀਰਾਂ 'ਚ ਅਦਾਕਾਰਾ ਸ਼ਾਰਟ ਬਲੈਕ ਡਰੈੱਸ 'ਚ ਨਜ਼ਰ ਆ ਰਹੀ ਹੈ। ਮਿਨੀਮਲ ਮੇਕਅੱਪ ਅਤੇ ਖੁੱਲ੍ਹੇ ਵਾਲਾਂ ਨਾਲ ਅਦਾਕਾਰਾ ਨੇ ਆਪਣੀ ਲੁੱਕ ਨੂੰ ਕੰਪਲੀਟ ਕੀਤਾ ਹੋਇਆ ਹੈ।

PunjabKesariਇਸ ਲੁੱਕ 'ਚ ਅਦਾਕਾਰਾ ਬੇਹੱਦ ਬੋਲਡ ਨਜ਼ਰ ਆ ਰਹੀ ਹੈ। ਮੋਨੀ ਦੀਆਂ ਇਨ੍ਹਾਂ ਤਸਵੀਰਾਂ ਨੇ ਇੰਟਰਨੈੱਟ ਦਾ ਤਾਪਮਾਨ ਵਧਾ ਦਿੱਤਾ ਹੈ। ਫੈਨਜ਼ ਇਨ੍ਹਾਂ ਤਸਵੀਰਾਂ ਨੂੰ ਖ਼ੂਬ ਵਾਇਰਲ ਕਰ ਰਹੇ ਹਨ। 

PunjabKesari
ਕੰਮ ਦੀ ਗੱਲ ਕਰੀਏ ਤਾਂ ਹਾਲ ਹੀ 'ਚ ਮੋਨੀ ਨੂੰ 'ਲੰਡਨ ਕਾਨਫੀਡੈਂਸ਼ੀਅਲ' ਵੈੱਬ ਸੀਰੀਜ਼ 'ਚ ਦੇਖਿਆ ਗਿਆ। ਜਿਸ 'ਚ ਅਦਾਕਾਰਾ ਦੇ ਕੰਮ ਨੂੰ ਖ਼ੂਬ ਪਸੰਦ ਕੀਤਾ ਗਿਆ।

PunjabKesariਅਦਾਕਾਰਾ ਨੇ ਅਕਸ਼ੈ ਕੁਮਾਰ ਦੀ ਫ਼ਿਲਮ 'ਗੋਲਡ' ਨਾਲ ਫ਼ਿਲਮੀ ਦੁਨੀਆ ਨਾਲ ਕਦਮ ਰੱਖਿਆ ਸੀ। ਇਸ ਤੋਂ  ਬਾਅਦ ਅਦਾਕਾਰਾ ਫ਼ਿਲਮ 'ਮੇਡ ਇਨ ਚਾਈਨਾ' 'ਚ ਵੀ ਨਜ਼ਰ ਆਈ।

PunjabKesari

ਜਿਸ 'ਚ ਉਨ੍ਹਾਂ ਨੇ ਅਦਾਕਾਰ ਰਾਜਕੁਮਾਰ ਰਾਵ ਦੇ ਨਾਲ ਮੁੱਖ ਭੂਮਿਕਾ ਨਿਭਾਈ। ਹੁਣ ਮੋਨੀ ਰਾਏ ਰਣਬੀਰ ਕਪੂਰ ਦੇ ਨਾਲ ਫ਼ਿਲਮ 'ਬ੍ਰਹਮਸ਼ਾਸਤਰ' 'ਚ ਵੀ ਨਜ਼ਰ ਆਉਣ ਵਾਲੀ ਹੈ। 

PunjabKesari


Aarti dhillon

Content Editor Aarti dhillon