ਨੇਹਾ-ਰੋਹਨ ਦੀਆਂ ਤਸਵੀਰਾਂ ਲੈਂਦੇ ਏਅਰਪੋਰਟ ''ਤੇ ਡਿੱਗਿਆ ਫੋਟੋਗ੍ਰਾਫ਼ਰ, ਬਚਾਉਣ ਲਈ ਭੱਜਿਆ ਜੋੜਾ, ਦੇਖੋ ਵੀਡੀਓ

Thursday, Jun 02, 2022 - 11:28 AM (IST)

ਨੇਹਾ-ਰੋਹਨ ਦੀਆਂ ਤਸਵੀਰਾਂ ਲੈਂਦੇ ਏਅਰਪੋਰਟ ''ਤੇ ਡਿੱਗਿਆ ਫੋਟੋਗ੍ਰਾਫ਼ਰ, ਬਚਾਉਣ ਲਈ ਭੱਜਿਆ ਜੋੜਾ, ਦੇਖੋ ਵੀਡੀਓ

ਬਾਲੀਵੁੱਡ ਡੈਸਕ: ਫ਼ੇਮਸ ਗਾਇਕ ਨੇਹਾ ਕੱਕੜ ਅਤੇ ਰੋਹਨਪ੍ਰੀਤ ਸਿੰਘ ਉਹ ਗਾਇਕੀ ਇੰਡਸਟਰੀ ਦੇ ਸਭ ਤੋਂ ਪਿਆਰੇ ਜੋੜੇ ’ਚੋਂ ਇਕ ਹੈ।ਦੋਵੇ ਸਟਾਰ ਇਕੱਠੇ ਜ਼ਬਰਦਸਤ ਗਾਇਕ ਹਨ। ਹਰ ਵਾਰ ਨੇਹਾ ਰੋਹਨ ਆਪਣੇ ਅੰਦਾਜ਼ ’ਚ ਨਾਲ ਲੋਕਾਂ ਦਾ ਦਿੱਲ ਜਿੱਤ ਲੈਂਦੇ ਹਨ। ਬੀਤੀ ਰਾਤ ਕਪਲ ਨੂੰ ਏਅਰਪੋਰਟ ’ਤੇ ਦੇਖਿਆ ਗਿਆ ਸੀ। ਦੋਵੇ ਆਪਣੇ ਸਾਹਮਣੇ ਡਿੱਗ ਰਹੇ ਫੋਟੋਗ੍ਰਾਫ਼ਰ ਦੀ ਮਦਦ ਕਰਦੇ ਨਜ਼ਰ ਆ ਰਹੇ ਹਨ। ਹੁਣ ਕਪਲ ਦਾ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਿਹਾ ਹੈ।

PunjabKesari

ਇਹ ਵੀ ਪੜ੍ਹੋ: ਮੂਸੇ ਵਾਲਾ ਦੇ ਮਾਪਿਆਂ ਦਾ ਦਰਦ, ਕਿਹਾ- ‘ਆਪਣੇ ਬੱਚਿਆਂ ਨੂੰ ਜ਼ਿਆਦਾ ਤਰੱਕੀ ਨਾ ਕਰਨ ਦਿਓ, ਇਹ ਮਰਵਾ ਦਿੰਦੀ ਹੈ’

ਵੀਡੀਓ ’ਚ ਦੇਖ ਸਕਦੇ ਹੋ ਕਿ ਜਿਵੇਂ ਕਿ ਨੇਹਾ ਕੱਕੜ ਅਤੇ ਰੋਹਨਪ੍ਰੀਤ ਏਅਰਪੋਰਟ ਦੇ ਅੰਦਰ ਜਾਣ ਲਈ ਅੱਗੇ ਵੱਧਦੇ ਹਨ। ਇਸ ਦੇ ਨਾਲ ਇਕ ਪੇਪਰਾਜ਼ੀ ਉਨ੍ਹਾਂ ਦੇ ਸਾਹਮਣੇ ਡਿੱਗਣ ਲੱਗਦਾ ਹੈ। ਫੋਟੋਗ੍ਰਾਫ਼ਰ ਨੂੰ ਡਿੱਗਦਾ ਦੇਖ ਨੇਹਾ ਕੱਕੜ ਅਤੇ ਰੋਹਨਪ੍ਰੀਤ ਉਸ ਨੂੰ ਚੁੱਕਣ ਲਈ ਭੱਜਦੇ ਹਨ ਅਤੇ ਪੁੱਛਦੇ ਹਨ ਤੁਹਾਨੂੰ ਲਗੀ ਤਾਂ ਨਹੀਂ।

ਹਾਲਾਂਕਿ ਬਾਅਦ ’ਚ ਫੋਟੋਗ੍ਰਾਫ਼ਰ ਜਲਦੀ ਨਾਲ ਖੜ੍ਹਾ ਹੋ ਜਾਂਦਾ ਹੈ। ਇਸ ਤੋਂ ਬਾਅਦ ਕਪਲ ਕੈਮਰੇ ਦੇ ਸਾਹਮਣੇ ਪੋਜ ਦਿੰਦੇ ਨਜ਼ਰ ਆਉਂਦੇ ਹਨ। ਪ੍ਰਸ਼ੰਸਕਾਂ ਨੂੰ ਨੇਹਾ-ਰੋਹਨ ਦਾ ਇਕ ਇਸ਼ਾਰਾ ਬੇਹੱਦ ਪਸੰਦ ਆਇਆ ਹੈ ਅਤੇ ਪ੍ਰਸ਼ੰਸਕ ਕਮੈਂਟ ਕਰ ਕੇ ਕਪਲ ਦੀ ਤਾਰੀਫ਼ ਕਰ ਰਹੇ ਹਨ।

ਇਹ ਵੀ ਪੜ੍ਹੋ: ਬੰਬੀਹਾ ਗਰੁੱਪ ਦੀ ਮਨਕੀਰਤ ਔਲਖ ਨੂੰ ਧਮਕੀ ਤੋਂ ਬਾਅਦ ਪੰਜਾਬ ਪੁਲਸ ਦੇ ਸਾਹ ਫੁੱਲੇ, ਦਾਅ ’ਤੇ ਲੱਗੀ ਸਾਖ

ਤੁਹਾਨੂੰ ਦੱਸ ਦੇਈਏ ਕਿ ਨੇਹਾ ਕੱਕੜ ਅਤੇ ਰੋਹਨਪ੍ਰੀਤ ਦਾ ਦਸੰਬਰ 2020 ’ਚ ਆਪਣੇ ਪਰਿਵਾਰ ਅਤੇ ਦੋਸਤਾਂ ਦੀ ਮੌਜੂਦਗੀ ’ਚ ਸ਼ਾਨਦਾਰ ਵਿਆਹ ਹੋਇਆ ਸੀ। ਇਸ ਜੋੜੇ ਨੇ ਆਪਣੇ ਪਹਿਲੇ ਮਿਊਜ਼ਿਕ ਵੀਡੀਓ ‘ਨੇਹੂ ਦਾ ਵਿਆਹ ਦੀ ਸ਼ੂਟਿੰਗ ਦੌਰਾਨ’ ਡੇਟਿੰਗ ਸ਼ੁਰੂ ਕੀਤੀ ਸੀ। ਰੋਹਨਪ੍ਰੀਤ ਨੇ ਇਕ ਵਾਰ ਦੱਸਿਆ ਸੀ ਕਿ ‘ਅਸੀਂ ਸੱਚਮੁੱਚ ’ਚ ਪਹਿਲੀ ਵਾਰ ਇਕ ਗੀਤ ਦੇ ਸੈੱਟ ’ਤੇ ਮਿਲੇ ਸੀ  ਜੋ ਅਸੀਂ ਮਿਲ ਕੇ ਕੀਤਾ ਸੀ। ਨੇਹੂ ਦਾ ਵਿਆਹ ਅਤੇ ਮੈਨੂੰ ਇਹ ਵੀ ਨਹੀਂ ਪਤਾ ਸੀ ਕਿ ਉਸਨੇ ਉਸ ਗੀਤ ਲਈ ਜੋ ਲਿਖਿਆ ਹੈ ਉਹ ਇਕ ਦਿਨ ਸੱਚ ਹੋ ਜਾਵੇਗਾ। ਇਸਨੇ ਸੱਚਮੁੱਚ ਮੇਰਾ ਜੀਵਨ ਬਦਲ ਦਿੱਤਾ ਸੀ।’

PunjabKesari


author

Anuradha

Content Editor

Related News