ਦੂਜੇ ਦਿਨ ‘ਫੋਨ ਭੂਤ’ ਦੀ ਕਮਾਈ ’ਚ ਆਇਆ ਉਛਾਲ, ਜਾਣੋ ਕਿੰਨੀ ਕੀਤੀ ਕਲੈਕਸ਼ਨ

Sunday, Nov 06, 2022 - 01:38 PM (IST)

ਦੂਜੇ ਦਿਨ ‘ਫੋਨ ਭੂਤ’ ਦੀ ਕਮਾਈ ’ਚ ਆਇਆ ਉਛਾਲ, ਜਾਣੋ ਕਿੰਨੀ ਕੀਤੀ ਕਲੈਕਸ਼ਨ

ਮੁੰਬਈ (ਬਿਊਰੋ) – ਬਾਲੀਵੁੱਡ ਫ਼ਿਲਮ ‘ਫੋਨ ਭੂਤ’ ਨੂੰ ਦਰਸ਼ਕਾਂ ਵਲੋਂ ਪਸੰਦ ਕੀਤਾ ਜਾ ਰਿਹਾ ਹੈ। ਨਾਨਸੈਂਸ ਕਾਮੇਡੀ-ਹੋਰਰ ਜੋਨਰ ਵਾਲੀ ਇਸ ਫ਼ਿਲਮ ਨੂੰ ਦੇਖਣ ਤੋਂ ਬਾਅਦ ਦਰਸ਼ਕ ਖ਼ੁਸ਼ੀ ਨਾਲ ਬਾਹਰ ਨਿਕਲ ਰਹੇ ਹਨ। ਹਾਲਾਂਕਿ ਫ਼ਿਲਮ ਦੀ ਕਮਾਈ ਇੰਨੀ ਜ਼ਿਆਦਾ ਨਹੀਂ ਹੋ ਰਹੀ। ਪਹਿਲੇ ਦਿਨ ਜਿਥੇ ਫ਼ਿਲਮ ਨੇ 2.05 ਕਰੋੜ ਰੁਪਏ ਕਮਾਏ, ਉਥੇ ਦੂਜੇ ਦਿਨ ਫ਼ਿਲਮ ਨੇ 2.75 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਦੂਜੇ ਦਿਨ ਦੀ ਕਮਾਈ ’ਚ ਮਾਮੂਲੀ ਵਾਧੇ ਨਾਲ ਇਸ ਫ਼ਿਲਮ ਨੇ ਦੋ ਦਿਨਾਂ ’ਚ 4.80 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ।

PunjabKesari

ਦੱਸ ਦੇਈਏ ਕਿ ਫ਼ਿਲਮ ਦੀ ਤੀਜੇ ਦਿਨ ਦੀ ਕਮਾਈ 3-4 ਕਰੋੜ ਰੁਪਏ ਹੋਣ ਦੀ ਉਮੀਦ ਹੈ ਕਿਉਂਕਿ ਵੀਕੈਂਡ ’ਤੇ ਇਸ ਵਾਰ ਹਿੰਦੀ ਭਾਸ਼ਾ ਦੇ ਦਰਸ਼ਕਾਂ ਲਈ ਦੇਖਣ ਲਈ ਕੁਝ ਖ਼ਾਸ ਫ਼ਿਲਮਾਂ ਨਹੀਂ ਹਨ।

‘ਫੋਨ ਭੂਤ’ ’ਚ ਕੈਟਰੀਨਾ ਕੈਫ, ਸਿਧਾਂਤ ਚਤੁਰਵੇਦੀ ਤੇ ਈਸ਼ਾਨ ਖੱਟੜ ਮੁੱਖ ਭੂਮਿਕਾ ਨਿਭਾਅ ਰਹੇ ਹਨ। ‘ਫੋਨ ਭੂਤ’ ਨਾਲ ਜਾਨ੍ਹਵੀ ਕਪੂਰ ਦੀ ‘ਮਿਲੀ’ ਤੇ ਸੋਨਾਕਸ਼ੀ ਸਿਨ੍ਹਾ ਤੇ ਹੁਮਾ ਕੁਰੈਸ਼ੀ ਦੀ ਫ਼ਿਲਮ ‘ਡਬਲ ਐਕਸੈੱਲ’ ਵੀ ਰਿਲੀਜ਼ ਹੋਈਆਂ ਹਨ, ਜਿਨ੍ਹਾਂ ਦੀ ਕਮਾਈ ‘ਫੋਨ ਭੂਤ’ ਤੋਂ ਕਿਤੇ ਘੱਟ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News