'PETA' ਨੇ ਸੋਨੂੰ ਸੂਦ ਤੇ ਸ਼ਰਧਾ ਕਪੂਰ ਨੂੰ Hottest Vegetarian ਐਵਾਰਡ ਲਈ ਚੁਣਿਆ
Friday, Dec 18, 2020 - 12:10 PM (IST)

ਮੁੰਬਈ (ਬਿਊਰੋ) — ਜਾਨਵਰਾਂ ਦੇ ਬਚਾਅ ਅਤੇ ਸੁਰੱਖਿਆ ਦੀ ਸੰਸਥਾ 'PETA' ਨੇ 'Hottest Vegetarian' ਐਵਾਰਡ ਲਈ ਦੋ ਭਾਰਤੀਆਂ ਨੂੰ ਚੁਣਿਆ ਹੈ। ਇਸ ਲਿਸਟ 'ਚ ਬਾਲੀਵੁੱਡ ਅਦਾਕਾਰ ਸੋਨੂੰ ਸੂਦ ਤੇ ਅਦਾਕਾਰਾ ਸ਼ਰਧਾ ਕਪੂਰ ਦਾ ਨਾਂ ਸ਼ਾਮਲ ਹੈ। ਤਾਲਾਬੰਦੀ ਦੌਰਾਨ ਪਰਵਾਸੀ ਮਜ਼ਦੂਰਾਂ ਲਈ ਮਸੀਹਾ ਬਣੇ ਸੋਨੂੰ ਸੂਦ ਨੇ ਆਪਣੇ ਲੋਕ ਭਲਾਈ ਦੇ ਕੰਮ ਨਾਲ ਪੂਰੀ ਦੁਨੀਆਂ 'ਚ ਵਾਹ-ਵਾਹੀ ਖੱਟੀ ਹੈ। ਇਸ ਦੇ ਨਾਲ ਹੀ ਸੋਨੂੰ ਸੂਦ ਨੇ ਜਾਨਵਰਾਂ ਤੇ ਪਸ਼ੂਆਂ ਦੀ ਸੁਰੱਖਿਆ ਲਈ ਇਸ ਤਰ੍ਹਾਂ ਦੇ ਕੰਮ ਕੀਤੇ ਹਨ। ਸੋਨੂੰ ਸੂਦ ਨੇ ਜਾਨਵਰਾਂ ਦੀ ਸੁਰੱਖਿਆ ਲਈ ਕਈ ਕਦਮ ਚੁੱਕੇ ਹਨ। ਉਸ ਨੇ ਪੇਟਾ ਦੀ 'ਪ੍ਰੋ ਵੈਜੀਟੇਰੀਅਨ ਪ੍ਰਿੰਟ ਇੰਡੀਆ ਮੁਹਿੰਮ' 'ਚ ਹਿੱਸਾ ਲਿਆ ਸੀ। ਇਸ ਤੋਂ ਇਲਾਵਾ ਸੋਨੂੰ ਸੂਦ ਨੇ ਇਕ ਵਾਰ ਕਬੂਤਰ ਦੀ ਜਾਨ ਵੀ ਬਚਾਈ ਸੀ।
ਸੋਨੂੰ ਸੂਦ ਤੋਂ ਇਲਾਵਾ ਬਾਲੀਵੁੱਡ ਅਦਾਕਾਰਾ ਸ਼ਰਧਾ ਕਪੂਰ ਨੂੰ ਵੀ Hottest Vegetarian ਦਾ ਸਨਮਾਨ ਲੈਂਦੇ ਹੋਏ ਨੌਨ-ਵੇਜ ਫ਼ੂਡ ਛੱਡ ਦਿੱਤਾ। ਇਸ ਕਰਕੇ ਪੀਪਲ ਫਾਰ ਐਥੀਕਲ ਟ੍ਰੀਟਮੈਂਟ ਆਫ਼ ਐਨੀਮਲਜ਼ (ਪੇਟਾ) ਨੇ ਸੋਨੂੰ ਸੂਦ ਤੇ ਸ਼ਰਧਾ ਕਪੂਰ ਨੂੰ Hottest Vegetarian ਦੇ ਐਵਾਰਡ ਲਈ ਚੁਣਿਆ ਹੈ।