ਮਸ਼ਹੂਰ ਕਾਮੇਡੀਅਨ ਨੇ ਦੁਬਈ ''ਚ ਖਰੀਦਿਆ ਆਪਣਾ ਆਲੀਸ਼ਾਨ ਘਰ, ਮਿਲੀ ਅਪਾਰਟਮੈਂਟ ਦੀ ਚਾਬੀ

Tuesday, May 19, 2026 - 01:56 PM (IST)

ਮਸ਼ਹੂਰ ਕਾਮੇਡੀਅਨ ਨੇ ਦੁਬਈ ''ਚ ਖਰੀਦਿਆ ਆਪਣਾ ਆਲੀਸ਼ਾਨ ਘਰ, ਮਿਲੀ ਅਪਾਰਟਮੈਂਟ ਦੀ ਚਾਬੀ

ਐਂਟਰਟੇਨਮੈਂਟ ਡੈਸਕ - ਸਾਰਿਆਂ ਨੂੰ ਹਸਾਉਣ ਵਾਲੇ ਕਾਮੇਡੀਅਨ ਕੀਕੂ ਸ਼ਾਰਦਾ ਨੇ ਹਾਲ ਹੀ ਵਿੱਚ ਆਪਣੇ ਪ੍ਰਸ਼ੰਸ਼ਕਾਂ ਨਾਲ ਵੱਡੀ ਖੁਸ਼ਖਬਰੀ ਸਾਂਝੀ ਕੀਤੀ ਹੈ। ਕਾਮੇਡੀਅਨ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਨੇ ਦੁਬਈ ਵਿੱਚ ਆਪਣਾ ਅਪਾਰਟਮੈਂਟ ਖਰੀਦ ਲਿਆ ਹੈ, ਜਿਸ ਨੂੰ ਲੈ ਕੇ ਉਹ ਬਹੁਤ ਖੁਸ਼ ਹਨ। ਉਨ੍ਹਾਂ ਨੂੰ ਦੁਬਈ ਦੇ ਅਰਜਨ ਖੇਤਰ ਵਿੱਚ ਸਥਿਤ 'Skyz by Danube' ਪ੍ਰੋਜੈਕਟ ਵਿੱਚ ਉਨ੍ਹਾਂ ਦੇ ਨਵੇਂ ਅਪਾਰਟਮੈਂਟ ਦੀ ਚਾਬੀ ਮਿਲ ਗਈ ਹੈ।

ਇਹ ਵੀ ਪੜ੍ਹੋ: ਮਸ਼ਹੂਰ ਅਦਾਕਾਰ ਤੇ ਕਾਮੇਡੀਅਨ ਦੀ ਪਤਨੀ ਦਾ ਦਿਹਾਂਤ, ਇਲਾਜ ਲਈ CM ਵਿਜੇ ਤੋਂ ਮੰਗੀ ਸੀ ਮਦਦ

PunjabKesari

ਆਪਣੇ ਨਵੇਂ ਘਰ ਬਾਰੇ ਉਤਸ਼ਾਹ ਜ਼ਾਹਰ ਕਰਦਿਆਂ ਕਿਕੂ ਸ਼ਾਰਦਾ ਨੇ ਕਿਹਾ, "ਦੁਬਈ ਵਿੱਚ ਘਰ ਹੋਣਾ ਇੱਕ ਬਹੁਤ ਵਧੀਆ ਅਹਿਸਾਸ ਹੈ। ਪੂਰੀ ਖਰੀਦ ਪ੍ਰਕਿਰਿਆ ਬਹੁਤ ਆਸਾਨ ਸੀ। ਇੱਥੇ ਦਾ ਮਾਹੌਲ ਸ਼ਾਨਦਾਰ ਹੈ ਅਤੇ ਇਹ ਸ਼ਹਿਰ ਬਹੁਤ ਸੁਰੱਖਿਅਤ ਅਤੇ ਵਾਈਬ੍ਰੈਂਟ ਹੈ। ਹੁਣ ਮੇਰੇ ਕੋਲ ਦੁਬਈ ਵਿੱਚ ਵੀ ਇੱਕ ਘਰ ਹੈ।"

ਇਹ ਵੀ ਪੜ੍ਹੋ: ਸਲਮਾਨ ਖਾਨ ਦੇ ਗਲੈਕਸੀ ਆਪਾਰਟਮੈਂਟ 'ਚ ਵੜਿਆ ਸੱਪ, ਮਚੀ ਹਫੜਾ-ਦਫੜੀ

PunjabKesari

ਕਾਮੇਡੀਅਨ ਨੇ ਇਹ ਵੀ ਦੱਸਿਆ ਕਿ ਫਲੈਕਸੀਬਲ ਪੇਮੈਂਟ ਯੋਜਨਾਵਾਂ ਕਾਰਨ ਦੁਬਈ ਵਿੱਚ ਜਾਇਦਾਦ ਖਰੀਦਣਾ ਆਸਾਨ ਹੋ ਗਿਆ ਹੈ। ਕਾਮੇਡੀਅਨ ਨੇ ਡੈਨਿਊਬ ਪ੍ਰੋਜੈਕਟ ਵਿੱਚ ਨਿਵੇਸ਼ ਕੀਤਾ ਹੈ। ਇਸ ਤੋਂ ਪਹਿਲਾਂ, ਬਾਲੀਵੁੱਡ ਅਦਾਕਾਰ ਟਾਈਗਰ ਸ਼ਰਾਫ ਨੇ ਵੀ ਇਸੇ ਪ੍ਰੋਜੈਕਟ ਵਿੱਚ ਇੱਕ ਅਪਾਰਟਮੈਂਟ ਖਰੀਦਿਆ ਸੀ।

ਇਹ ਵੀ ਪੜ੍ਹੋ: ਜਦੋਂ ਬਾਲੀਵੁੱਡ ਦੀ ਇਸ ਹਸੀਨਾ ਨੇ ਪਤੀ ਨੂੰ ਸਬਕ ਸਿਖਾਉਣ ਲਈ ਗੈਰ-ਮਰਦ ਨਾਲ ਵਧਾਈਆਂ ਨਜ਼ਦੀਕੀਆਂ !

PunjabKesari

ਵਰਕ ਫਰੰਟ ਦੀ ਗੱਲ ਕਰੀਏ ਤਾਂ ਕੀਕੂ ਸ਼ਾਰਦਾ ਲੰਬੇ ਸਮੇਂ ਤੋਂ ਮਨੋਰੰਜਨ ਉਦਯੋਗ ਵਿੱਚ ਇੱਕ ਪ੍ਰਮੁੱਖ ਹਸਤੀ ਰਹੇ ਹਨ। ਉਨ੍ਹਾਂ ਨੇ 2003 ਵਿੱਚ ਟੀਵੀ ਸ਼ੋਅ "ਹਾਤਿਮ" ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਕਈ ਕਾਮੇਡੀ ਅਤੇ ਮਨੋਰੰਜਨ ਸ਼ੋਅ ਵਿੱਚ ਕੰਮ ਕੀਤਾ ਅਤੇ ਆਪਣੀ ਇੱਕ ਵੱਖਰੀ ਪਛਾਣ ਬਣਾ ਲਈ। ਇਸ ਸਮੇਂ ਕੀਕੂ ਸ਼ਾਰਦਾ ਦ ਗ੍ਰੇਟ ਇੰਡੀਅਨ ਕਪਿਲ ਸ਼ੋਅ ਵਿੱਚ ਨਜ਼ਰ ਆ ਰਹੇ ਹਨ।

PunjabKesari

ਇਹ ਵੀ ਪੜ੍ਹੋ: ਪਾਣੀ 299 ਰੁਪਏ ਤੇ ਡਾਈਟ ਕੋਕ 180 ਦੀ ! ਮਸ਼ਹੂਰ ਅਦਾਕਾਰ ਦੇ ਰੈਸਟੋਰੈਂਟ ਦਾ ਬਿੱਲ ਸੋਸ਼ਲ ਮੀਡੀਆ 'ਤੇ ਵਾਇਰਲ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

cherry

Content Editor

Related News