ਮਸ਼ਹੂਰ ਅਦਾਕਾਰ ਦਾ ਹੋਇਆ ਦਿਹਾਂਤ ! ਭਿਆਨਕ ਹਾਦਸੇ 'ਚ ਗਈ ਜਾਨ, ਸਾਊਥ ਇੰਡਸਟਰੀ 'ਚ ਛਾਇਆ ਮਾਤਮ

Monday, May 11, 2026 - 10:49 AM (IST)

ਮਸ਼ਹੂਰ ਅਦਾਕਾਰ ਦਾ ਹੋਇਆ ਦਿਹਾਂਤ ! ਭਿਆਨਕ ਹਾਦਸੇ 'ਚ ਗਈ ਜਾਨ, ਸਾਊਥ ਇੰਡਸਟਰੀ 'ਚ ਛਾਇਆ ਮਾਤਮ

ਤੇਲੰਗਾਨਾ (ਏਜੰਸੀ)- ਤੇਲੰਗਾਨਾ ਦੇ ਹੈਦਰਾਬਾਦ ਵਿੱਚ ਭਿਆਨਕ ਸੜਕ ਹਾਦਸੇ ਵਿੱਚ ਤੇਲਗੂ ਅਦਾਕਾਰ ਭਰਤ ਕਾਂਤ ਅਤੇ ਇੱਕ ਹੋਰ ਵਿਅਕਤੀ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਹ ਹਾਦਸਾ ਆਦਿਬਾਤਲਾ ਪੁਲਸ ਸਟੇਸ਼ਨ ਦੀ ਸੀਮਾ ਅਧੀਨ ਆਊਟਰ ਰਿੰਗ ਰੋਡ (ORR) 'ਤੇ ਐਗਜ਼ਿਟ ਨੰਬਰ 12 ਦੇ ਨੇੜੇ ਵਾਪਰਿਆ, ਜਦੋਂ ਉਨ੍ਹਾਂ ਦੀ ਕਾਰ ਇਕ ਟਰੱਕ ਦੇ ਪਿਛਲੇ ਹਿੱਸੇ ਨਾਲ ਟਕਰਾ ਗਈ।

ਇਹ ਵੀ ਪੜ੍ਹੋ: 'ਦੋ ਦਿਨਾਂ 'ਚ ਦਿਓ 10 ਕਰੋੜ ਨਹੀਂ ਤਾਂ ਮਾਰ ਦਿਆਂਗੇ ਗੋਲੀ' ! ਮਸ਼ਹੂਰ YouTuber ਨੂੰ ਮਿਲੀ ਧਮਕੀ

PunjabKesari

ਪੁਲਸ ਨੇ ਕਿਹਾ ਕਿ ਹਾਦਸਾ ਦੇਰ ਰਾਤ ਵਾਪਰਿਆ ਸੀ। ਅਧਿਕਾਰੀਆਂ ਨੇ ਕੇਸ ਦਰਜ ਕਰਕੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਇਸ ਹਾਦਸੇ ਵਿੱਚ ਮਾਰੇ ਗਏ ਦੂਜੇ ਵਿਅਕਤੀ ਦੀ ਪਛਾਣ ਅਜੇ ਤੱਕ ਅਧਿਕਾਰਤ ਤੌਰ 'ਤੇ ਸਾਂਝੀ ਨਹੀਂ ਕੀਤੀ ਗਈ ਹੈ। ਪੁਲਸ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ: "ਮੈਂ ਪਾਗਲ ਆਂ ਜੋ ਸਿਆਸਤ 'ਚ ਆਵਾਂ..?", ਦੋਸਾਂਝਾਵਾਲੇ ਨੇ ਰਾਜਨੀਤੀ 'ਚ ਆਉਣ ਤੋਂ ਮੁੜ ਕੀਤੀ ਕੋਰੀ 'ਨਾਂਹ'

ਭਾਰਤ ਕਾਂਤ ਤੇਲਗੂ ਫਿਲਮ ਇੰਡਸਟਰੀ ਦੇ ਇੱਕ ਉੱਭਰਦੇ ਹੋਏ ਅਦਾਕਾਰ ਸਨ। ਉਨ੍ਹਾਂ ਦੇ ਸਭ ਤੋਂ ਮਹੱਤਵਪੂਰਨ ਕੰਮਾਂ ਵਿੱਚ 2021 ਦੀ ਫਿਲਮ 'ਗ੍ਰਾਮਮ' ਅਤੇ 2024 ਦੀ ਫਿਲਮ 'ਟੇਨੈਂਟ' ਸ਼ਾਮਲ ਸਨ, ਜਿਸ ਵਿੱਚ ਉਸਨੇ ਮੁੱਖ ਭੂਮਿਕਾ ਨਿਭਾਈ ਸੀ। ਇਸ ਤੋਂ ਇਲਾਵਾ ਉਹ 'ਗੀਤਾਂਜਲੀ' ਅਤੇ 'ਪਾਰਵਤੀ ਪਰਮੇਸ਼ਵਰਲੂ' ਵਰਗੀਆਂ ਵੈੱਬ ਸੀਰੀਜ਼ ਵਿੱਚ ਵੀ ਨਜ਼ਰ ਆਇਆ ਸੀ।

ਇਹ ਵੀ ਪੜ੍ਹੋ: ਜਿਸਮ ਫਰੋਸ਼ੀ ਨਾਲ ਕਮਾਇਆ ਪੈਸਾ, ਬਾਥਰੂਮ 'ਚੋਂ ਨਿਕਲੇ ਨੋਟਾਂ ਦੇ ਢੇਰ ! ਜਦੋਂ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਨੇ...

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

cherry

Content Editor

Related News