ਰਿਸ਼ਤਿਆਂ ਦੀਆਂ ਪਰਸਨਲ ਤੇ ਪ੍ਰੋਫੈਸ਼ਨਲ ਸਮੱਸਿਆਵਾਂ ਨੂੰ ਦਰਸਾਉਂਦੀ ਹੈ ਵੈੱਬ ਸੀਰੀਜ਼ ‘ਪਰਮਾਨੈਂਟ ਰੂਮਮੇਟਸ’

Saturday, Oct 21, 2023 - 05:30 PM (IST)

ਰਿਸ਼ਤਿਆਂ ਦੀਆਂ ਪਰਸਨਲ ਤੇ ਪ੍ਰੋਫੈਸ਼ਨਲ ਸਮੱਸਿਆਵਾਂ ਨੂੰ ਦਰਸਾਉਂਦੀ ਹੈ ਵੈੱਬ ਸੀਰੀਜ਼ ‘ਪਰਮਾਨੈਂਟ ਰੂਮਮੇਟਸ’

‘ਪਰਮਾਨੈਂਟ ਰੂਮਮੇਟਸ’ ਇਕ ਅਜਿਹੀ ਸੀਰੀਜ਼ ਹੈ, ਜਿਸ ਨੇ ਦਰਸ਼ਕਾਂ ਦੇ ਦਿਲਾਂ ’ਚ ਖ਼ਾਸ ਜਗ੍ਹਾ ਬਣਾਈ ਹੈ। ਪਹਿਲਾ ਸੀਜ਼ਨ 2014 ’ਚ, ਦੂਜਾ 2016 ’ਚ ਤੇ ਹੁਣ 7 ਸਾਲਾਂ ਦੇ ਲੰਮੇ ਇੰਤਜ਼ਾਰ ਤੋਂ ਬਾਅਦ ਤੀਜਾ ਸੀਜ਼ਨ ਵੀ ਪ੍ਰਾਈਮ ਵੀਡੀਓ ’ਤੇ ਰਿਲੀਜ਼ ਹੋ ਚੁੱਕਾ ਹੈ। ਇਸ ਸੀਰੀਜ਼ ਨੂੰ ਸ਼੍ਰੇਆਂਸ਼ ਪਾਂਡੇ ਨੇ ਡਾਇਰੈਕਟ ਕੀਤਾ ਹੈ। ਸੁਮੀਤ ਵਿਆਸ ਤੇ ਨਿਧੀ ਸਿੰਘ ਪਹਿਲੇ ਸੀਜ਼ਨ ਤੋਂ ਹੀ ਮਿਕੇਸ਼ ਤੇ ਤਾਨੀਆ ਦੇ ਕਿਰਦਾਰ ’ਚ ਨਜ਼ਰ ਆ ਰਹੇ ਹਨ। ਵੈੱਬ ਸੀਰੀਜ਼ ਦੀ ਸਟਾਰ ਕਾਸਟ ਸੁਮੀਤ ਵਿਆਸ, ਨਿਧੀ ਸਿੰਘ ਤੇ ਡਾਇਰੈਕਟਰ ਸ਼੍ਰੇਆਂਸ਼ ਪਾਂਡੇ ਨੇ ਜਗ ਬਾਣੀ/ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ਹਿੰਦ ਸਮਾਚਾਰ ਨਾਲ ਖ਼ਾਸ ਗੱਲਬਾਤ ਕੀਤੀ।

ਸ਼੍ਰੇਆਂਸ਼ ਪਾਂਡੇ

ਸਵਾਲ– ਕੀ ‘ਪਰਮਾਨੈਂਟ ਰੂਮਮੇਟਸ’ ਦਾ ਪਹਿਲਾ ਸੀਜ਼ਨ ਬਣਾਉਂਦੇ ਸਮੇਂ ਤੁਹਾਡੇ ਦਿਮਾਗ ’ਚ ਆਇਆ ਸੀ ਕਿ ਅਜਿਹਾ ਕੁਝ ਬਣਾਇਆ ਤਾਂ ਯੂਟਿਊਬ ਦੀ ਦੁਨੀਆ ’ਚ ਕੁਝ ਅਲੱਗ ਹੋ ਜਾਵੇਗਾ?
ਜਵਾਬ–
ਪਹਿਲਾ ਸੀਜ਼ਨ 2014 ’ਚ ਆਇਆ ਸੀ। ਉਸ ਸਮੇਂ ਮੈਂ ਖ਼ੁਦ ਇਸ ਦਾ ਫੈਨ ਸੀ। ਮੈਂ ‘ਪਰਮਾਨੈਂਟ ਰੂਮਮੇਟਸ’ ਦੇਖ ਕੇ ਪ੍ਰੇਰਿਤ ਹੋਇਆ ਸੀ ਪਰ ਇਸ ਸ਼ੋਅ ਨੂੰ ਬਣਾਉਣ ਪਿੱਛੇ ਵਿਚਾਰ ਇਹ ਸੀ ਕਿ ਉਸ ਸਮੇਂ ਬਹੁਤ ਘੱਟ ਮਾਧਿਅਮ ਸਨ, ਜਿਨ੍ਹਾਂ ਰਾਹੀਂ ਤੁਸੀਂ ਆਪਣੀ ਕਹਾਣੀ ਸੁਣਾ ਸਕਦੇ ਸੀ। ਟੀ. ਵੀ. ਐੱਫ. ਅਜਿਹਾ ਕੁਝ ਲਗਾਤਾਰ ਕਰ ਰਿਹਾ ਸੀ ਤਾਂ ਉਥੋਂ ਹੀ ਇਹ ਆਇਡੀਆ ਆਇਆ ਕਿ ਅਜਿਹੇ ਕਿਸੇ ਜੋੜੇ ਦੀ ਕਹਾਣੀ ਬਣਾਉਂਦੇ ਹਾਂ, ਜੋ ਕਿ ਬਿਸ਼ਵਾਪਾਤੀ ਸਰਕਾਰ ਵਲੋਂ ਲਿਖੀ ਗਈ ਸੀ। ਉਹ ਬਹੁਤ ਹੀ ਯੂਨੀਕ ਸਮਾਂ ਸੀ ਕਿਉਂਕਿ ਉਸ ਸਮੇਂ ਲਿਖਿਆ ਜਾਂਦਾ ਸੀ, ਸ਼ੂਟ ਕੀਤਾ ਜਾਂਦਾ ਸੀ, ਰਿਲੀਜ਼ ਹੁੰਦਾ ਸੀ। ਇਸ ’ਤੇ ਦਰਸ਼ਕਾਂ ਦੀ ਪ੍ਰਤੀਕਿਰਿਆ ਆਉਂਦੀ ਸੀ ਤੇ ਫਿਰ ਇਸ ਨੂੰ ਦੁਬਾਰਾ ਲਿਖਿਆ ਜਾਂਦਾ ਸੀ, ਫਿਰ ਸ਼ੂਟ ਹੁੰਦਾ ਸੀ ਤੇ ਫਿਰ ਰਿਲੀਜ਼ ਹੁੰਦਾ ਸੀ। ਇਹ ਟੀ. ਵੀ. ਐੱਫ. ਦਾ ਪਹਿਲਾ ਸ਼ੋਅ ਸੀ, ਇਹ ਬਹੁਤ ਖ਼ਾਸ ਸੀ। ਉਸ ਸਮੇਂ ਭਾਰਤ ’ਚ ਕੋਈ ਹੋਰ ਵੈੱਬ ਸੀਰੀਜ਼ ਨਹੀਂ ਬਣੀ ਸੀ। ਫਿਰ ਜਦੋਂ ਅਜਿਹਾ ਪਹਿਲਾ ਤਜਰਬਾ ਸਫਲ ਹੁੰਦਾ ਹੈ ਤਾਂ ਬਹੁਤ ਦਬਾਅ ਪੈਂਦਾ ਹੈ। ਫਿਰ ਅਸੀਂ 2016 ’ਚ ਸੀਜ਼ਨ 2 ਬਣਾਇਆ ਤੇ ਹੁਣ ਕਾਫ਼ੀ ਸਮਾਂ ਲੈਣ ਤੋਂ ਬਾਅਦ ਅਸੀਂ ਸੀਜ਼ਨ 3 ਬਣਾਇਆ ਹੈ।

ਸਵਾਲ– ਤੁਸੀਂ ਇਨ੍ਹਾਂ ਸਾਲਾਂ ’ਚ ਖ਼ੁਦ ’ਚ ਕੀ ਨਵਾਂ ਵੇਖਿਆ?
ਜਵਾਬ–
ਪਿਛਲੇ 3-4 ਸਾਲਾਂ ’ਚ ਹਿਊਮਨ ਲਾਈਫ ਦੀ ਕੀਮਤ ਬਹੁਤ ਜ਼ਿਆਦਾ ਸਮਝ ’ਚ ਆ ਗਈ ਹੈ। ਹਰ ਕੋਈ ਆਪੋ-ਆਪਣਾ ਕੰਮ ਕਰਨ ਲੱਗ ਪਿਆ, ਜਿਸ ਕਾਰਨ ਹਰ ਕੰਮ ਦੀ ਇੱਜ਼ਤ ਵਧ ਗਈ। ਸਮਝੋ ਕਿ ਸਭ ਕੁਝ ਮਹੱਤਵਪੂਰਨ ਹੈ ਤੇ ਇਹ ਉਹ ਤਜਰਬੇ ਹਨ, ਜੋ ਤੁਹਾਨੂੰ ਇਕ ਬਿਹਤਰ ਵਿਅਕਤੀ ਬਣਾਉਂਦੇ ਹਨ, ਤੁਹਾਡੀ ਚੰਗੀ ਕਲਾ ’ਚ ਵੀ ਮਦਦ ਕਰਦੇ ਹਨ।

ਇਹ ਖ਼ਬਰ ਵੀ ਪੜ੍ਹੋ : ਪੰਜਾਬੀ ਅਦਾਕਾਰਾ ਦੀ ਪ੍ਰਾਪਰਟੀ ’ਤੇ ਪ੍ਰਵਾਸੀ ਨੇ ਕੀਤਾ ਕਬਜ਼ਾ, ਰੋ-ਰੋ ਸੁਣਾਇਆ ਦਰਦ (ਵੀਡੀਓ)

ਸਵਾਲ– ਇਨ੍ਹਾਂ ਸਾਲਾਂ ਦੌਰਾਨ ਸੁਮੀਤ ਤੇ ਨਿਧੀ ’ਚ ਕੀ ਬਦਲਾਅ ਆਏ?
ਜਵਾਬ–
ਬਹੁਤ ਜ਼ਿਆਦਾ ਠਹਿਰਾਅ ਆ ਗਿਆ ਹੈ ਦੋਵਾਂ ’ਚ। ਸੈੱਟ ’ਤੇ ਦੋਵੇਂ ਕਾਫੀ ਕੂਲ ਰਹਿੰਦੇ ਹਨ।

ਸੁਮੀਤ ਵਿਆਸ

ਸਵਾਲ– ਤੁਸੀਂ ਪਹਿਲੇ ਸੀਜ਼ਨ ਦਾ ਹਿੱਸਾ ਕਿਵੇਂ ਬਣੇ ਤੇ ਸ਼ੂਟ ਦਾ ਪਹਿਲਾ ਦਿਨ ਕਿਵੇਂ ਰਿਹਾ?
ਜਵਾਬ–
ਮੇਰੀ ਇਕ ਦੋਸਤ ਹੈ ਨਿਧੀ ਬਿਸ਼ਟ। ਮੈਂ ਨਾਟਕ ਕਰ ਰਿਹਾ ਸੀ ਤੇ ਉਹ ਵੀ ਉਥੇ ਕੰਮ ਕਰ ਰਹੀ ਸੀ। ਉਨ੍ਹਾਂ ਦਾ ਕੁਝ ਕੰਟੈਂਟ ਦੇਖਿਆ ਸੀ ਟੀ. ਵੀ. ਐੱਫ. ’ਤੇ। ਮੈਨੂੰ ਨਹੀਂ ਪਤਾ ਸੀ ਕਿ ਉਹ ਇਕ ਅਦਾਕਾਰ ਵੀ ਹਨ ਕਿਉਂਕਿ ਉਹ ਇਕ ਪ੍ਰਾਜੈਕਟ ’ਤੇ ਕੰਮ ਕਰ ਰਹੀ ਸੀ। ਮੈਂ ਕਿਹਾ ਕਿ ਇਹ ਬਹੁਤ ਵਧੀਆ ਹੈ ਤੇ ਮੈਂ ਵੀ ਇਹ ਕਰਨਾ ਹੈ। ਜੇ ਤੁਸੀਂ ਅਗਲਾ ਕੁਝ ਕਰੋ ਤਾਂ ਦੱਸਣਾ। ਉਨ੍ਹਾਂ ਕਿਹਾ ਕਿ ਉਹ ਸੀਰੀਜ਼ ਦੇ ਫਾਰਮੇਟ ’ਚ ਇਕ ਨਵੀਂ ਚੀਜ਼ ਦੀ ਕੋਸ਼ਿਸ਼ ਕਰ ਰਹੇ ਹਨ। ਤੁਸੀਂ ਆਏ ਤਾਂ ਆਡੀਸ਼ਨ ਕਰ ਲਓ। ਮੈਂ ਕਿਹਾ ਹਾਂ, ਮੈਂ ਆਡੀਸ਼ਨ ਕਰਾਂਗਾ। ਫਿਰ ਆਡੀਸ਼ਨ ਦਿੱਤਾ, ਜੋ ਉਨ੍ਹਾਂ ਨੂੰ ਬਹੁਤ ਪਸੰਦ ਆਇਆ। ਮੈਨੂੰ ਲੱਗਦਾ ਹੈ ਕਿ ਮੈਂ ਨਿਧੀ ਦੇ ਨਾਲ ਆਡੀਸ਼ਨ ਦਿੱਤਾ ਸੀ। ਉਹ ਆਡੀਸ਼ਨ ਨਵੀਨ ਕਸਤੂਰੀਆ ਦੇ ਘਰ ਹੋਇਆ ਸੀ। ਨਵੀਨ ਤੇ ਬਿਸ਼ਵਾਪਾਤੀ ਸਰਕਾਰ ਇਕੱਠੇ ਰਹਿੰਦੇ ਸਨ।

ਸਵਾਲ– ਸੀਜ਼ਨ 1 ਤੋਂ ਲੈ ਕੇ 3 ਤਕ ਤੁਹਾਡੇ ’ਚ ਕੀ ਬਦਲਾਅ ਆਏ?
ਜਵਾਬ–
ਬਹੁਤ ਸਾਰੇ ਬਦਲਾਅ ਆਏ। ਕ੍ਰਾਫਟ ਈਵਾਲਵ ਹੁੰਦਾ ਹੈ। ਸ਼ੁਰੂ ’ਚ ਜਿਨ੍ਹਾਂ ਚੀਜ਼ਾਂ ਨੂੰ ਲੈ ਕੇ ਤੁਸੀਂ ਥੋੜ੍ਹੇ ਜਿਹੇ ਇਨਸਕਿਓਰ ਹੁੰਦੇ ਹੋ ਤਾਂ ਉਦੋਂ ਤੁਸੀਂ ਥੋੜ੍ਹਾ ਜ਼ਿਆਦਾ ਇਨਫਾਰਡਜ਼ ਲਾਉਂਦੇ ਹੋ। ਜਿਵੇਂ-ਜਿਵੇਂ ਤੁਸੀਂ ਕੰਮ ਕਰਦੇ ਹੋ, ਉਵੇਂ-ਉਵੇਂ ਤੁਹਾਡੇ ਕੰਮ ’ਚ ਟੈਲੇਂਟ ਦਿਸਦਾ ਹੈ। ਮੈਂ ਤੇ ਰਿਚਾ ਚੱਢਾ ਲਾਕਡਾਊਨ ਦੌਰਾਨ ਇਕ ਸ਼ਾਰਟ ਫ਼ਿਲਮ ਕਰ ਰਹੇ ਸੀ, ਸੀਨ ਦੇ ਵਿਚਕਾਰ ਮੈਂ ਡਾਇਲਾਗ ਖ਼ਤਮ ਕੀਤਾ ਤੇ ਮਹਿਸੂਸ ਕੀਤਾ ਕਿ ਮੈਂ ਕਦੇ ਵੀ ਆਪਣੀ ਪੂਰੀ ਵੋਕਲ ਰੇਂਜ ਦੀ ਵਰਤੋਂ ਹੀ ਨਹੀਂ ਕੀਤੀ ਸੀ। ਫਿਰ ਮੈਂ ਡਾਇਰੈਕਟਰ ਕੋਲ ਗਿਆ, ਉਨ੍ਹਾਂ ਨੇ ਕਿਹਾ ਕਿ ਇਹ ਚੰਗਾ ਸੀ। ਮੈਂ ਕਿਹਾ ਨਹੀਂ, ਮੈਂ ਆਪਣੇ ਕ੍ਰਾਫਟ ਨੂੰ ਲੈ ਕੇ ਕੁਝ ਮਹਿਸੂਸ ਕੀਤਾ। ਮੇਰੀ ਵੋਕਲ ਦਾ ਪੂਰਾ ਇਸਤੇਮਾਲ ਨਹੀਂ ਹੁੰਦਾ, ਅੱਗੇ ਤੋਂ ਮੈਂ ਪੂਰਾ ਕਰਾਂਗਾ। ਅਜਿਹੀ ਖੋਜ ਤੁਹਾਨੂੰ ਇਕ ਕਲਾਕਾਰ ਵਜੋਂ ਖ਼ਤਮ ਨਹੀਂ ਕਰਨੀ ਚਾਹੀਦੀ।

ਨਿਧੀ ਸਿੰਘ

ਸਵਾਲ– ਜਦੋਂ ਤੁਹਾਨੂੰ ਇਸ ਦੇ ਲਈ ਕਾਲ ਆਈ ਤਾਂ ਤੁਹਾਡਾ ਪਹਿਲਾ ਰਿਐਕਸ਼ਨ ਕੀ ਸੀ?
ਜਵਾਬ–
ਮੈਂ ਉਦੋਂ ਪੂਰਾ ਸਮਾਂ ਅਦਾਕਾਰੀ ਨਹੀਂ ਕਰਦੀ ਸੀ। ਮੈਂ ਥਿਏਟਰ ਕਰ ਰਹੀ ਸੀ ਤੇ ਉਦੋਂ ਮੇਰੀ ਅਦਾਕਾਰੀ ਦੀ ਇਕ ਵੀਡੀਓ ਵਾਇਰਲ ਹੋ ਗਈ, ਜਿਸ ਕਾਰਨ ਲੋਕ ਮੈਨੂੰ ਜਾਣਨ ਲੱਗੇ ਤੇ ਟੀ. ਵੀ. ਐੱਫ. ਨਾਲ ਮੈਂ ਇਕ-ਦੋ ਸਕੈਚਿਜ਼ ਕੀਤੇ ਸਨ ਪਰ ਅਦਾਕਾਰੀ ਨਹੀਂ ਕੀਤੀ। ਹਾਂ, ਮੈਂ ਅਦਾਕਾਰੀ ਕਰਨਾ ਚਾਹੁੰਦੀ ਸੀ ਤੇ ਜਦੋਂ ਮੈਨੂੰ ਇਸ ਦੀ ਕਾਲ ਆਈ ਤਾਂ ਮੈਨੂੰ ਕਿਹਾ ਗਿਆ ਕਿ ਤੁਹਾਨੂੰ ਇਸ ਦੇ ਲਈ ਆਡੀਸ਼ਨ ਦੇਣਾ ਪਵੇਗਾ। ਦੱਸਿਆ ਗਿਆ ਕਿ ਇਹ ਇਕ ਸੀਰੀਜ਼ ਹੈ। ਮੈਂ ਪੁੱਛਿਆ ਕਿ ਕੀ ਇਹ ਟੀ. ਵੀ. ਸੀਰੀਜ਼ ਹੈ? ਉਨ੍ਹਾਂ ਕਿਹਾ ਕਿ ਨਹੀਂ, ਇਹ ਯੂਟਿਊਬ ਸੀਰੀਜ਼ ਹੈ। ਮੈਂ ਫਿਰ ਕਈ ਸਵਾਲ ਪੁੱਛੇ ਤੇ ਉਸ ਨੇ ਕਿਹਾ ਕਿ ਤੁਸੀਂ ਆ ਕੇ ਸਕ੍ਰਿਪਟ ਪੜ੍ਹ ਸਕਦੇ ਹੋ ਪਰ ਤੁਹਾਨੂੰ ਆਡੀਸ਼ਨ ਦੇਣਾ ਪਵੇਗਾ। ਫਿਰ ਮੈਂ ਜਾ ਕੇ ਸਕ੍ਰਿਪਟ ਪੜ੍ਹੀ ਤੇ ਉਨ੍ਹਾਂ ਨੇ ਕਿਹਾ ਕਿ ਤੁਹਾਡੇ ਮੇਲ ਅਦਾਕਾਰ ਆ ਰਹੇ ਹਨ। ਮੈਂ ਮੁੜ ਕੇ ਦੇਖਿਆ ਤਾਂ ਸੁਮੀਤ ਨੂੰ ਉਥੋਂ ਆਉਂਦਾ ਦੇਖਿਆ। ਮੈਂ ਡਰ ਗਈ ਸੀ ਕਿਉਂਕਿ ਮੈਂ ਸੁਮੀਤ ਦਾ ਕੰਮ ਦੇਖਿਆ ਸੀ। ਉਸ ਨੇ ਬਹੁਤ ਸਾਰੇ ਪਲੇਅ ਕੀਤੇ ਸਨ। ਮੈਂ ਸੋਚਿਆ ਸੀ ਕਿ ਇਹ ਵੈੱਬ ਸੀਰੀਜ਼ ਉਪਲੱਬਧ ਨਹੀਂ ਹੋਵੇਗੀ ਤੇ ਮੇਰਾ ਸਮਾਂ ਬਰਬਾਦ ਹੋ ਗਿਆ। ਫਿਰ ਮੈਂ ਇਸ ਦੇ ਲਈ ਕਈ ਆਡੀਸ਼ਨ ਦਿੱਤੇ ਤੇ ਕਈ ਦਿਨਾਂ ਤਕ ਮੈਨੂੰ ਕਾਲ ਵੀ ਨਹੀਂ ਆਈ। ਮੈਂ ਸੋਚਿਆ ਕਿ ਨਹੀਂ ਮਿਲੇਗੀ ਪਰ ਇਕ ਦਿਨ ਮੈਨੂੰ ਕਾਲ ਆ ਗਈ।

ਸਵਾਲ– ਸੀਜ਼ਨ ਬਦਲੇ ਤਾਂ ਤੁਹਾਡੇ ’ਚ ਕੀ-ਕੀ ਬਦਲਾਅ ਆਏ?
ਜਵਾਬ–
ਮੈਂ ਸਮੇਂ ਦੇ ਨਾਲ-ਨਾਲ ਮੈਂਟਲ ਤੇ ਸਰੀਰਕ ਅਲਾਈਨਮੈਂਟ ਬਾਰੇ ਜਾਣਿਆ। ਮੈਂ ਆਪਣੇ ਆਪ ਨੂੰ ਮਾਨਸਿਕ ਤੇ ਸਰੀਰਕ ਤੌਰ ’ਤੇ ਫਿੱਟ ਰੱਖਣਾ ਚਾਹੁੰਦੀ ਹਾਂ ਕਿਉਂਕਿ ਇਸ ਦਾ ਤੁਹਾਡੀ ਸ਼ਖ਼ਸੀਅਤ ’ਤੇ ਵੀ ਬਹੁਤ ਪ੍ਰਭਾਵ ਪੈਂਦਾ ਹੈ।

ਸਵਾਲ– ਜਦੋਂ ਤੁਸੀਂ ਸੁਮੀਤ ਨੂੰ ਪਹਿਲੀ ਵਾਰ ਦੇਖਿਆ ਤਾਂ ਤੁਹਾਡਾ ਰਿਐਕਸ਼ਨ ਕੀ ਸੀ?
ਜਵਾਬ–
ਜਦੋਂ ਮੈਂ ਪਹਿਲੀ ਵਾਰ ਸੁਮੀਤ ਨੂੰ ਦੇਖਿਆ ਤਾਂ ਮੈਂ ਸ਼ਾਂਤ ਹੀ ਹੋ ਗਈ ਸੀ ਕਿਉਂਕਿ ਉਨ੍ਹਾਂ ਕੋਲ ਕਾਫੀ ਤਜਰਬਾ ਸੀ ਪਰ ਸ਼ੂਟ ਦੌਰਾਨ ਸੁਮੀਤ ਨੇ ਕਾਫੀ ਚਿੱਲ ਕੀਤਾ। ਬਾਅਦ ’ਚ ਮੈਨੂੰ ਕਿਹਾ ਕਿ ਬਹੁਤ ਚੰਗਾ ਕੀਤਾ ਤੂੰ’ ਉਸ ਤੋਂ ਬਾਅਦ ਅਸੀਂ ਬਰਾਬਰ ਹੋ ਗਏ ਤੇ ਫਿਰ ਦੋਸਤ ਬਣ ਗਏ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਆਰਟੀਕਲ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।


author

Rahul Singh

Content Editor

Related News