ਬੰਗਲਾਦੇਸ਼ ਦੇ ਮਸ਼ਹੂਰ ਹਿੰਦੂ ਗਾਇਕ ਦੇ ਘਰ ਨੂੰ ਲੋਕਾਂ ਨੇ ਲਗਾਈ ਅੱਗ, 3000 ਮਿਊਜ਼ਿਕ ਯੰਤਰਾਂ ਨੂੰ ਕੀਤਾ ਬਰਬਾਦ

Wednesday, Aug 07, 2024 - 01:51 PM (IST)

ਬੰਗਲਾਦੇਸ਼ ਦੇ ਮਸ਼ਹੂਰ ਹਿੰਦੂ ਗਾਇਕ ਦੇ ਘਰ ਨੂੰ ਲੋਕਾਂ ਨੇ ਲਗਾਈ ਅੱਗ, 3000 ਮਿਊਜ਼ਿਕ ਯੰਤਰਾਂ ਨੂੰ ਕੀਤਾ ਬਰਬਾਦ

ਵੈੱਬ ਡੈਸਕ- ਬੰਗਲਾਦੇਸ਼ 'ਚ ਸਿਆਸੀ ਉਥਲ-ਪੁਥਲ ਤੋਂ ਬਾਅਦ ਫੌਜ ਨੇ ਸੱਤਾ 'ਤੇ ਕਬਜ਼ਾ ਕਰ ਲਿਆ ਹੈ। ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਵੀ ਅਸਤੀਫਾ ਦੇਣ ਤੋਂ ਬਾਅਦ ਦੇਸ਼ ਛੱਡ ਕੇ ਭੱਜ ਗਈ ਹੈ। ਇਸ ਸਮੇਂ ਬੰਗਲਾਦੇਸ਼ 'ਚ ਸਥਿਤੀ ਬਹੁਤ ਖਰਾਬ ਹੋ ਚੁੱਕੀ ਹੈ ਅਤੇ ਕਈ ਥਾਵਾਂ 'ਤੇ ਹਿੰਸਾ ਦੀਆਂ ਖਬਰਾਂ ਆ ਰਹੀਆਂ ਹਨ। ਇਸ ਦੌਰਾਨ, ਬੰਗਲਾਦੇਸ਼ 'ਚ ਚੱਲ ਰਹੀ ਅਸ਼ਾਂਤੀ ਦੇ ਦੌਰਾਨ, ਕਤਲ ਅਤੇ ਘਰਾਂ ਨੂੰ ਅੱਗ ਲਗਾਉਣ ਦੀਆਂ ਕਈ ਦਿਲ ਦਹਿਲਾ ਦੇਣ ਵਾਲੀਆਂ ਖਬਰਾਂ ਆ ਰਹੀਆਂ ਹਨ।ਹੁਣ ਢਾਕਾ 'ਚ ਹਿੰਦੂ ਗਾਇਕ ਰਾਹੁਲ ਆਨੰਦ ਦੇ ਘਰ ਨੂੰ ਅੱਗ ਲਾਉਣ ਦੀ ਖ਼ਬਰ ਹੈ। ਖਬਰਾਂ ਮੁਤਾਬਕ ਇਸ ਘਟਨਾ ਤੋਂ ਪਹਿਲਾਂ ਰਾਹੁਲ ਆਪਣੇ ਪਰਿਵਾਰ ਸਮੇਤ ਫਰਾਰ ਹੋ ਚੁੱਕੇ ਸਨ।

 

ਭੀੜ ਨੇ ਆਨੰਦ ਦਾ ਘਰ ਕੀਤੀ ਲੁੱਟਖੋਹ
ਖਬਰਾਂ ਮੁਤਾਬਕ ਆਨੰਦ, ਉਸ ਦੀ ਪਤਨੀ ਅਤੇ ਉਸ ਦਾ ਬੇਟਾ ਇਸ ਹਮਲੇ ਤੋਂ ਸੁਰੱਖਿਅਤ ਬਚ ਨਿਕਲਣ 'ਚ ਕਾਮਯਾਬ ਹੋ ਗਏ ਪਰ ਹਮਲਾਵਰਾਂ ਨੇ ਕਲਾਕਾਰ ਦੇ ਘਰ ਵਿੱਚ ਜੋ ਵੀ ਮਿਲਿਆ, ਲੁੱਟ ਲਿਆ। ਭੀੜ ਨੇ ਕੀਮਤੀ ਸਮਾਨ ਚੋਰੀ ਕਰ ਲਿਆ ਅਤੇ ਘਰ ਨੂੰ ਤਬਾਹ ਕਰ ਦਿੱਤਾ, ਜਿਸ 'ਚ ਆਨੰਦ ਦੇ 3,000 ਤੋਂ ਵੱਧ ਹੱਥ ਨਾਲ ਬਣੇ ਸੰਗੀਤ ਯੰਤਰਾਂ ਦਾ ਸੰਗ੍ਰਹਿ ਵੀ ਸ਼ਾਮਲ ਹੈ।

 

ਐਕਸ ਉੱਪਰ ਇੱਕ ਯੂਜ਼ਰ ਨੇ ਬੰਗਲਾਦੇਸ਼ 'ਚ ਆਨੰਦ ਦੇ ਘਰ ਦੀਆਂ ਤਸਵੀਰਾਂ ਅਤੇ ਵੀਡੀਓ ਦੀ ਇੱਕ ਸੀਰੀਜ਼ ਸਾਂਝੀਆਂ ਕੀਤੀਆਂ ਹਨ। ਸੂਤਰ ਨੇ ਕਿਹਾ ਕਿ ਹਮਲਾਵਰਾਂ ਨੇ ਪਹਿਲਾਂ ਗੇਟ ਤੋੜਿਆ ਅਤੇ ਫਿਰ ਘਰ 'ਚ ਭੰਨਤੋੜ ਕਰਨੀ ਸ਼ੁਰੂ ਕਰ ਦਿੱਤੀ। ਇੱਕ ਪਰਿਵਾਰਕ ਸੂਤਰ ਨੇ ਦੱਸਿਆ, "ਉਹ ਫਰਨੀਚਰ ਅਤੇ ਸ਼ੀਸ਼ੇ ਤੋਂ ਲੈ ਕੇ ਕੀਮਤੀ ਸਮਾਨ ਤੱਕ ਸਭ ਕੁਝ ਲੈ ਗਏ। ਇਸ ਤੋਂ ਬਾਅਦ, ਉਹਨਾਂ ਨੇ ਰਾਹੁਲ ਦੇ ਸੰਗੀਤਕ ਸਾਜ਼ਾਂ ਦੇ ਨਾਲ-ਨਾਲ ਪੂਰੇ ਘਰ ਨੂੰ ਅੱਗ ਲਗਾ ਦਿੱਤੀ।" ਤੁਹਾਨੂੰ ਦੱਸ ਦੇਈਏ ਕਿ ਸੰਗੀਤਕਾਰ, ਗੀਤਕਾਰ ਅਤੇ ਗਾਇਕ ਰਾਹੁਲ ਆਨੰਦ ਢਾਕਾ 'ਚ ਜੋਲਰ ਗਾਨ ਨਾਮ ਦਾ ਇੱਕ ਪ੍ਰਸਿੱਧ ਸਥਾਨਕ ਬੈਂਡ ਚਲਾਉਂਦੇ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Priyanka

Content Editor

Related News