ਲੋਕਾਂ ਨੇ ਕੀਤਾ ਸੈਫ-ਕਰੀਨਾ ਦੇ ਦੂਜੇ ਪੁੱਤਰ ਦਾ ਨਾਮਕਰਨ, ਬੋਲੇ ‘ਤੈਮੂਰ ਤੋਂ ਬਾਅਦ ਬਾਬਰ ਆਇਆ’

2/21/2021 1:20:26 PM

ਮੁੰਬਈ: ਬਾਲੀਵੁੱਡ ਦੀ ਮਸ਼ਹੂਰ ਜੋੜੀ ਕਰੀਨਾ ਕਪੂਰ ਖ਼ਾਨ ਅਤੇ ਸੈਫ ਅਲੀ ਖ਼ਾਨ ਦੇ ਘਰ ਖੁਸ਼ੀਆਂ ਨੇ ਦਸਤਕ ਦਿੱਤੀ ਹੈ। ਹਾਲ ਹੀ ’ਚ ਕਰੀਨਾ ਨੇ ਦੂਜੇ ਪੁੱਤਰ ਨੂੰ ਜਨਮ ਦਿੱਤਾ। ਇਹ ਖੁਸ਼ ਖ਼ਬਰੀ ਸੁਣ ਕੇ ਪ੍ਰਸ਼ੰਸਕ ਉਨ੍ਹਾਂ ਨੂੰ ਸੋਸ਼ਲ ਮੀਡੀਆ ’ਤੇ ਵਧਾਈਆਂ ਦੇ ਰਹੇ ਹਨ। ਉੱਧਰ ਕਈ ਲੋਕ ਉਨ੍ਹਾਂ ਦੇ ਦੂਜੇ ਬੱਚੇ ਦੇ ਨਾਂ ਨੂੰ ਲੈ ਕੇ ਮਜ਼ੇ ਲੈ ਰਹੇ ਹਨ। ਸੋਸ਼ਲ ਮੀਡੀਆ ’ਤੇ ਯੂਜ਼ਰਸ ਦੇ ਕੁਮੈਂਟਸ ਦੀ ਲਾਈਨ ਲੱਗੀ ਹੋਈ ਹੈ।

PunjabKesari
ਦਰਅਸਲ ਸ਼ੈਫ ਅਲੀ ਖ਼ਾਨ ਦੇ ਵੱਡੇ ਪੁੱਤਰ ਦਾ ਨਾਂ ਇਬਰਾਹਿਮ ਹੈ, ਦੂਜੇ ਪੁੱਤਰ ਨੂੰ ਬਾਬਰ ਬੁਲਾ ਰਹੇ ਹਨ। 

PunjabKesari
ਇਕ ਯੂਜ਼ਰ ਨੇ ਕੁਮੈਂਟ ਕਰਦੇ ਹੋਏ ਲਿਖਿਆ ਕਿ ਇਬਰਾਹਿਮ ਲੋਧੀ, ਤੈਮੂਰ ਅਤੇ ਬਾਬਰ, ਮਾਫ਼ ਕਰਨਾ ਕਿਸੇ ਨੂੰ ਬੁਰਾ ਤਾਂ ਨਹੀਂ ਲੱਗਾ, ਇਸ ਨੂੰ ਮਾਮੂਲੀ ਤੌਰ ’ਤੇ ਲਓ ਅਤੇ ਮੈਨੂੰ ਮਾਫ਼ ਕਰੋ। 

PunjabKesari
ਕਿਸੇ ਨੇ ਕਿਹਾ ਕਿ ਗਜਨਵੀ ਇਜ ਬੈਕ, ਤਾਂ ਕਿਸੇ ਨੇ ਲਿਖਿਆ ਕਿ-ਕਾਸ਼ ਕਰੀਨਾ ਕਪੂਰ ਧੀ ਨੂੰ ਜਨਮ ਦਿੰਦੀ।

PunjabKesari
ਦੱਸ ਦੇਈਏ ਕਿ ਕਰੀਨਾ ਕਪੂਰ ਇਸ ਵਾਰ ਪੁੱਤਰ ਨੂੰ ਜਨਮ ਦੇਣ ਦੇ ਨਾਲ ਦੂਜੇ ਬੱਚੇ ਦੀ ਮਾਂ ਬਣ ਚੁੱਕੀ ਹੈ, ਉੱਧਰ ਸੈਫ ਅਲੀ ਖ਼ਾਨ ਚੌਥੇ ਬੱਚੇ ਦੇ ਪਿਤਾ ਬਣ ਗਏ ਹਨ। ਅਦਾਕਾਰਾ ਨੇ 21 ਫਰਵਰੀ ਨੂੰ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ’ਚ ਪੁੱਤਰ ਨੂੰ ਜਨਮ ਦਿੱਤਾ। ਹਾਲਾਂਕਿ ਸੈਫ ਅਤੇ ਕਰੀਨਾ ਵੱਲੋਂ ਹਾਲੇ ਇਸ ਬਾਰੇ ’ਚ ਕੋਈ ਆਫੀਸ਼ਲ ਅਨਾਊਂਸਮੈਂਟ ਨਹੀਂ ਕੀਤੀ ਗਈ ਹੈ।

 


Aarti dhillon

Content Editor Aarti dhillon