ਪਾਇਲ ਮਲਿਕ ਦੇ ਤਲਾਕ ਅਤੇ ਹੁਣ ਖੁਦਕੁਸ਼ੀ ਦੀ ਖ਼ਬਰ ਸੁਣ ਕੇ ਭੜਕੇ ਲੋਕ, ਲਗਾਈ ਫਟਕਾਰ

Wednesday, Jul 24, 2024 - 11:49 AM (IST)

ਮੁੰਬਈ- ਯੂਟਿਊਬਰ ਅਰਮਾਨ ਮਲਿਕ ਨੇ ਆਪਣੀਆਂ ਦੋਵੇਂ ਪਤਨੀਆਂ ਨਾਲ 'ਬਿੱਗ ਬੌਸ OTT 3' 'ਚ ਐਂਟਰੀ ਕੀਤੀ ਸੀ। ਅਰਮਾਨ ਮਲਿਕ ਦੀ ਪਹਿਲੀ ਪਤਨੀ ਬਿੱਗ ਬੌਸ ਦੇ ਘਰ ਤੋਂ ਬਾਹਰ ਆ ਚੁੱਕੀ ਹੈ ਅਤੇ ਆਪਣੇ ਵੱਖ-ਵੱਖ ਬਿਆਨਾਂ ਨੂੰ ਲੈ ਕੇ ਸੁਰਖੀਆਂ 'ਚ ਹੈ। ਕਿਹਾ ਜਾ ਰਿਹਾ ਹੈ ਕਿ ਪਾਇਲ ਮਲਿਕ ਯੂਟਿਊਬ 'ਤੇ ਵਿਊਜ਼ ਹਾਸਲ ਕਰਨ ਲਈ ਬੇਤੁਕੇ ਬਿਆਨ ਦੇ ਰਹੀ ਹੈ। ਹਾਲ ਹੀ 'ਚ ਪਾਇਲ ਮਲਿਕ ਨੇ ਅਰਮਾਨ ਮਲਿਕ ਨੂੰ ਤਲਾਕ ਦੇਣ ਅਤੇ ਟ੍ਰੋਲਿੰਗ ਕਾਰਨ ਖੁਦਕੁਸ਼ੀ ਕਰਨ ਦੀ ਗੱਲ ਕਹੀ ਸੀ। ਫਿਰ ਪਾਇਲ ਮਲਿਕ ਨੇ ਤਲਾਕ ਦੀ ਗੱਲ ਵਾਪਸ ਲੈ ਲਈ। ਯੂਟਿਊਬਰ ਦੀ ਪਹਿਲੀ ਪਤਨੀ ਦੇ ਇਸ ਰਵੱਈਏ 'ਤੇ ਲੋਕ ਗੁੱਸੇ 'ਚ ਹਨ ਅਤੇ ਪਾਇਲ ਦੀ ਜ਼ੋਰਦਾਰ ਆਲੋਚਨਾ ਕਰ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ - ਕੀ ਲੰਡਨ ਸ਼ਿਫਟ ਹੋ ਗਏ ਹਨ ਅਨੁਸ਼ਕਾ-ਵਿਰਾਟ, ਅਫਵਾਹਾਂ ਵਿਚਾਲੇ ਲੇਟੈੱਸਟ ਤਸਵੀਰ ਹੋਈ ਵਾਇਰਲ

ਪਾਇਲ ਮਲਿਕ ਨੇ ਕੁਝ ਦਿਨ ਪਹਿਲਾਂ ਇੱਕ ਵਲੌਗ ਸ਼ੇਅਰ ਕੀਤਾ ਸੀ, ਜਿਸ 'ਚ ਉਸ ਨੇ ਟ੍ਰੋਲਿੰਗ ਤੋਂ ਪਰੇਸ਼ਾਨ ਹੋ ਕੇ ਅਰਮਾਨ ਮਲਿਕ ਨੂੰ ਤਲਾਕ ਦੇਣ ਦੀ ਗੱਲ ਕੀਤੀ ਸੀ। ਫਿਰ ਪਾਇਲ ਮਲਿਕ ਦਾ ਨਵਾਂ ਵਲੌਗ ਆਇਆ ਜਿਸ 'ਚ ਉਹ ਯੂਜ਼ਰਸ ਦੇ ਸਵਾਲਾਂ ਦੇ ਜਵਾਬ ਦਿੰਦੀ ਨਜ਼ਰ ਆਈ। ਜਿੱਥੇ ਇੱਕ ਯੂਜ਼ਰ ਨੇ ਕੁਮੈਂਟ 'ਚ ਲਿਖਿਆ ਕਿ ਤੁਹਾਨੂੰ ਖੁਦਕੁਸ਼ੀ ਦੀ ਗੱਲ ਨਹੀਂ ਕਰਨੀ ਚਾਹੀਦੀ, ਬੱਚਿਆਂ ਬਾਰੇ ਸੋਚਣਾ ਚਾਹੀਦਾ ਹੈ। ਇਸ 'ਤੇ ਪਾਇਲ ਨੇ ਕਿਹਾ- ਉਸ ਨੂੰ ਅਜਿਹੀਆਂ ਗੱਲਾਂ ਨਹੀਂ ਕਹਿਣੀਆਂ ਚਾਹੀਦੀਆਂ ਸਨ। ਉਹ ਅੱਗੇ ਕਹਿੰਦੀ ਹੈ-ਕਿਸੇ ਨੂੰ ਇਸ ਤਰ੍ਹਾਂ ਨਹੀਂ ਸੋਚਣਾ ਚਾਹੀਦਾ, ਦੁੱਖ-ਤਕਲੀਫ਼ਾਂ ਜ਼ਿੰਦਗੀ ਵਿਚ ਰਹਿੰਦੀਆਂ ਹਨ, ਇਸ ਲਈ ਮੈਂ ਫੈਸਲਾ ਕੀਤਾ ਹੈ, ਜੋ ਵੀ ਹੈ, ਮੈਂ ਉਸ ਨਾਲ ਹੀ ਜੀਵਾਂਗੀ। 

ਪਾਇਲ ਮਲਿਕ ਨੂੰ ਕੀਤਾ ਜਾ ਰਿਹਾ ਹੈ ਟ੍ਰੋਲ 

ਪਾਇਲ ਮਲਿਕ ਦੇ ਤਲਾਕ ਅਤੇ ਕਦੇ ਖੁਦਕੁਸ਼ੀ ਦੀ ਗੱਲ ਸੁਣ ਕੇ ਲੋਕ ਭੜਕ ਗਏ, ਜਿਸ ਕਾਰਨ ਉਸ ਨੂੰ ਕਾਫੀ ਟ੍ਰੋਲ ਕੀਤਾ ਜਾ ਰਿਹਾ ਹੈ। ਪਾਇਲ ਨੂੰ ਟ੍ਰੋਲ ਕਰਨ ਵਾਲੇ ਕਈ ਤਰ੍ਹਾਂ ਦੀਆਂ ਕਹਿ ਰਹੇ ਹਨ। ਇਕ ਯੂਜ਼ਰ ਨੇ ਪਾਇਲ ਨੂੰ ਡਰਾਮਾ ਬੰਦ ਕਰਨ ਲਈ ਕਿਹਾ, ਜਦਕਿ ਦੂਜੇ ਨੇ ਪਾਇਲ ਮਲਿਕ ਨੂੰ ਪਾਖੰਡੀ ਕਿਹਾ ਅਤੇ ਇਕ ਹੋਰ ਨੇ ਉਸ ਨੂੰ ਡਰਾਮੇਬਾਜ਼ ਔਰਤ ਕਿਹਾ।


Priyanka

Content Editor

Related News