‘ਲਾਲ ਸਿੰਘ ਚੱਢਾ’ ਦੀ ਰਿਲੀਜ਼ ’ਤੇ ਪੰਜਾਬ ਅਤੇ ਦਿੱਲੀ ’ਚ ਪ੍ਰਦਰਸ਼ਨ, ਆਮਿਰ ਖ਼ਾਨ ਮੁਰਦਾਬਾਦ ਦੇ ਨਾਅਰੇ

Friday, Aug 12, 2022 - 01:11 PM (IST)

ਜਲੰਧਰ- ਬਾਲੀਵੁੱਡ ਅਦਾਕਾਰ ਆਮਿਰ ਖ਼ਾਨ ਦੀ ਫ਼ਿਲਮ ‘ਲਾਲ ਸਿੰਘ ਚੱਢਾ’ 11 ਅਗਸਤ ਨੂੰ ਰਿਲੀਜ਼ ਹੋ ਚੁੱਕੀ ਹੈ। ਫ਼ਿਲਮ ਨੇ ਜਿੱਥੇ ਪਹਿਲੇ ਦਿਨ ਬਾਕਸ ਆਫ਼ਿਸ ’ਤੇ ਹੌਲੀ ਸ਼ੁਰੂਆਤ ਕੀਤੀ ਹੈ, ਉਥੇ ਹੀ ਫ਼ਿਲਮ ਨੂੰ ਪਹਿਲੇ ਦਿਨ ਹੀ ਵਿਰੋਧ ਦਾ ਸਾਹਮਣਾ ਕਰਨਾ ਪਿਆ ਹੈ। ਹਾਲਾਂਕਿ ਫ਼ਿਲਮ ਦੇ ਰਿਲੀਜ਼ ਹੋਣ ਤੋਂ ਪਹਿਲਾਂ ਹੀ ਬਾਈਕਾਟ ਦਾ ਰੁਝਾਨ ਚੱਲ ਰਿਹਾ ਸੀ ਪਰ ਫ਼ਿਲਮ ਰਿਲੀਜ਼ ਹੋਣ ਤੋਂ ਬਾਅਦ ਫ਼ਿਲਮ ਨੂੰ ਸੋਸ਼ਲ ਮੀਡੀਆ ’ਤੇ ਦੋ ਹਿੱਸਿਆਂ ’ਚ ਵੰਡਿਆ ਗਿਆ।

PunjabKesari

ਇਹ ਵੀ ਪੜ੍ਹੋ : ਸਲਮਾਨ ਖ਼ਾਨ ਨੇ ਜਲ ਸੈਨਾ ਦੇ ਜਵਾਨਾਂ ਨਾਲ ਬਿਤਾਇਆ ਸਮਾਂ, ਅਫ਼ਸਰਾਂ ਨਾਲ ਪੁਸ਼ਅੱਪ ਕਰਦੇ ਆਏ ਨਜ਼ਰ

11 ਅਗਸਤ ਨੂੰ ਪੰਜਾਬ, ਦਿੱਲੀ ਅਤੇ ਵਾਰਾਣਸੀ ਦੇ ਸਿਨੇਮਾਘਰਾਂ ਦੇ ਬਾਹਰ ਨਾਅਰੇਬਾਜ਼ੀ ਕੀਤੀ। ਪੰਜਾਬ ਦੇ ਜਲੰਧਰ ਸ਼ਹਿਰ ’ਚ ਫ਼ਿਲਮ ਦੀ ਸਕ੍ਰੀਨਿੰਗ ਰੋਕਣ ਦੀ ਕੋਸ਼ਿਸ਼ ਕੀਤੀ ਗਈ। ਹਿੰਦੂ ਸੰਗਠਨਾਂ ਨੇ ਥੀਏਟਰ ਦੇ ਬਾਹਰ ਖੜ੍ਹੇ ਹੋ ਕੇ ਵਿਰੋਧ ਪ੍ਰਦਰਸ਼ਨ ਕੀਤਾ। ਦਿੱਲੀ ’ਚ ਥਿਏਟਰ ਮਾਲਕਾਂ ਨੂੰ ਪੁਲਸ ਬੁਲਾਉਣੀ ਪਈ।

PunjabKesari

ਜਲੰਧਰ ਦੇ ਸਿਨੇਮਾਘਰ ਦੇ ਬਾਹਰ ਇਕੱਠੇ ਹੋਏ ਕੁਝ ਲੋਕਾਂ ਨੇ ਫ਼ਿਲਮ ਨੂੰ ਧਰਮ ਵਿਰੋਧੀ ਦੱਸਿਆ।ਲੋਕਾਂ ਨੇ ਦੋਸ਼ ਲਾਇਆ ਕਿ ‘ਲਾਲ ਸਿੰਘ ਚੱਢਾ’ ਵੱਲੋਂ ਉਨ੍ਹਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਗਈ ਹੈ। ਥੀਏਟਰ ਦੇ ਬਾਹਰ ਆਮਿਰ ਖ਼ਾਨ ਨੂੰ ਹਿੰਦੂ-ਵਿਰੋਧੀ ਹੀਰੋ ਦੱਸਦੇ ਹੋਏ ਕਾਫ਼ੀ ਨਾਅਰੇਬਾਜ਼ੀ ਕੀਤੀ ਗਈ।

PunjabKesari
ਇਨ੍ਹਾਂ ਲੋਕਾਂ ਦਾ ਕਹਿਣਾ ਹੈ ਕਿ ਸਿਨੇਮਾਘਰਾਂ ’ਚ ਫਿ਼ਲਮ ਨਹੀਂ ਚੱਲਣ ਦੇਣਗੇ। ਰਿਪੋਟਰਾਂ ਮੁਤਾਬਕ ਇਸ ਸਮੂਹ ਨੇ ਡੀ.ਸੀ.ਪੀ ਨੂੰ ਚਿੱਠੀ ਵੀ ਲਿੱਖੀ ਹੈ। ਇਸ ਦੇ ਨਾਲ ਦੂਜੇ ਪਾਸੇ ਫ਼ਿਲਮ ਅਤੇ ਆਮਿਰ ਖ਼ਾਨ ਦੇ ਸਮਰਥਕਾਂ ਨੇ ਇਸ ਵਿਰੋਧ ਨੂੰ ਲੈ ਕੇ ਆਪਣੀ ਨਾਰਾਜ਼ਗੀ ਜਤਾਈ ਹੈ। ਕਿਹਾ ਗਿਆ ਹੈ ਕਿ ਅਸੀਂ ਫ਼ਿਲਮ ਦਾ ਬਾਈਕਾਟ ਨਹੀਂ ਹੋਣ ਦੇਵਾਂਗੇ ਅਤੇ ਅਸੀਂ ਇਹ ਦੇਖਣ ਲਈ ਖੜ੍ਹੇ ਹਾਂ ਕਿ ਫ਼ਿਲਮ ਨੂੰ ਕੌਣ ਰੋਕਦਾ ਹੈ।

ਇਹ ਵੀ ਪੜ੍ਹੋ : ਰਾਜੂ ਸ਼੍ਰੀਵਾਸਤਵ ਨੂੰ ਅਜੇ ਤੱਕ ਨਹੀਂ ਆਇਆ ਹੋਸ਼, ਦਿਲ ਦਾ ਦੌਰਾ ਪੈਣ ਮਗਰੋਂ ਬ੍ਰੇਨ ਹੋਇਆ ਡੈਮੇਜ

ਤੁਹਾਨੂੰ ਦੱਸ ਦੇਈਏ ਕਿ ਲਾਲ ਸਿੰਘ ਚੱਡਾ ਦਾ ਵਿਰੋਧ ਕੋਈ ਨਵੀਂ ਗੱਲ ਨਹੀਂ ਹੈ। ਅਸਹਿਣਸ਼ੀਲਤਾ ਵਾਲੇ ਬਿਆਨ ਤੋਂ ਬਾਅਦ ਤੋਂ ਹੀ ਆਮਿਰ ਨੂੰ ਹਿੰਦੂ ਵਿਰੋਧੀ ਕਹਿ ਕੇ ਘੇਰਿਆ ਜਾਂਦਾ ਹੈ। ਇਸ ਤੋਂ ਪਹਿਲਾਂ ਫ਼ਿਲਮ ‘ਪੀ.ਕੇ’ ’ਚ ਹਿੰਦੂ ਭਾਵਨਾਵਾਂ ਦਾ ਮਜ਼ਾਕ ਉਡਾਉਣ ਨੂੰ ਲੈ ਕੇ ਆਮਿਰ ਖ਼ਾਨ ਵਿਰੋਧ ਹੋਇਆ ਸੀ।

PunjabKesari

ਫ਼ਿਲਮ ਦੀ ਗੱਲ ਕਰੀਏ ਤਾਂ ਲਾਲ ਸਿੰਘ ਚੱਢਾ ਅੰਗਰੇਜ਼ੀ ਫ਼ਿਲਮ ਫੋਰੈਸਟ ਗੰਪ ਦਾ ਹਿੰਦੀ ਰੀਮੇਕ ਹੈ। ਫ਼ਿਲਮ ’ਚ ਆਮਿਰ ਖ਼ਾਨ ਦੇ ਨਾਲ ਕਰੀਨਾ ਕਪੂਰ, ਨਾਗਾ ਚੈਤੰਨਿਆ ਅਤੇ ਮੋਨਾ ਸਿੰਘ ਨੇ ਕੰਮ ਕੀਤਾ ਹੈ। ਇਸ ਫ਼ਿਲਮ ਨੂੰ ਬਣਾਉਣ ’ਚ ਕਰੀਬ 180 ਕਰੋੜ ਰੁਪਏ ਲੱਗੇ ਸਨ।ਕਮਾਈ ਦੀ ਗੱਲ ਕਰੀਏ ਤਾਂ ਪਹਿਲੇ ਦਿਨ ਦੇ ਅੰਕੜਿਆਂ ਮੁਤਾਬਕ ਫ਼ਿਲਮ ਨੇ ਪਹਿਲੇ ਦਿਨ 12 ਤੋਂ 13 ਕਰੋੜ ਰੁਪਏ ਦੀ ਕਮਾਈ ਕੀਤੀ  ਹੈ।


Shivani Bassan

Content Editor

Related News