ਮਸ਼ਹੂਰ ਦੱਖਣ ਭਾਰਤੀ ਅਦਾਕਾਰ ਤੇ ਰਾਜਨੇਤਾ ਪਵਨ ਕਲਿਆਣ ਨੂੰ ਹੋਇਆ ਕੋਰੋਨਾ, ਖ਼ੁਦ ਨੂੰ ਕੀਤਾ ਇਕਾਂਤਵਾਸ

04/16/2021 6:44:24 PM

ਮੁੰਬਈ (ਬਿਊਰੋ)– ਕੋਰੋਨਾ ਵਾਇਰਸ ਵਧਦੇ ਸਮੇਂ ਦੇ ਨਾਲ ਇਕ ਖ਼ਤਰਨਾਕ ਰੂਪ ਧਾਰਨ ਕਰਦਾ ਜਾਪਦਾ ਹੈ। ਭਾਵੇਂ ਅਦਾਕਾਰ ਹੋਵੇ, ਰਾਜਨੇਤਾ ਹੋਵੇ ਜਾਂ ਆਮ ਆਦਮੀ, ਸਾਰੇ ਇਸ ਵਾਇਰਸ ਦਾ ਪ੍ਰਕੋਪ ਝੱਲ ਰਹੇ ਹਨ। ਹੁਣ ਦੱਖਣ ਭਾਰਤੀ ਅਦਾਕਾਰ ਪਵਨ ਕਲਿਆਣ ਨੂੰ ਵੀ ਕੋਰੋਨਾ ਪਾਜ਼ੇਟਿਵ ਪਾਇਆ ਗਿਆ ਹੈ। ਅਦਾਕਾਰ-ਰਾਜਨੇਤਾ ਬਾਰੇ ਕੁਝ ਸਮਾਂ ਪਹਿਲਾਂ ਇਹ ਖ਼ਬਰ ਆਈ ਸੀ ਕਿ ਉਸ ਦੀ ਪਾਰਟੀ ਦੇ ਸਟਾਫ ਦੇ ਕੁਝ ਲੋਕਾਂ ਨੂੰ ਕੋਰੋਨਾ ਪਾਜ਼ੇਟਿਵ ਪਾਇਆ ਗਿਆ ਹੈ, ਜਿਸ ਤੋਂ ਬਾਅਦ ਅਦਾਕਾਰ ਨੇ ਆਪਣੇ ਆਪ ਨੂੰ ਅਲੱਗ ਕਰ ਲਿਆ ਸੀ।

ਹੁਣ ਅਦਾਕਾਰ ਖ਼ੁਦ ਕੋਰੋਨਾ ਪਾਜ਼ੇਟਿਵ ਹੋ ਗਏ ਹਨ, ਜੋ ਸੁਪਰਸਟਾਰਜ਼ ਦੇ ਪ੍ਰਸ਼ੰਸਕਾਂ ਲਈ ਚਿੰਤਾ ਦਾ ਵਿਸ਼ਾ ਹੈ। ਉਹ ਡਾਕਟਰਾਂ ਨਾਲ ਸੰਪਰਕ ’ਚ ਹਨ।

ਇਹ ਖ਼ਬਰ ਵੀ ਪੜ੍ਹੋ : ਕੀ ਹੋ ਗਈ ਦੀਪ ਸਿੱਧੂ ਦੀ ਜ਼ਮਾਨਤ? ਦਲਜੀਤ ਕਲਸੀ ਤੋਂ ਜਾਣੋ ਸੱਚਾਈ (ਵੀਡੀਓ)

ਪਵਨ ਕਲਿਆਣ ਦੇ ਦੱਖਣੀ ਉਦਯੋਗ ਸਮੇਤ ਪੂਰੇ ਦੇਸ਼ ’ਚ ਪ੍ਰਸ਼ੰਸਕ ਹਨ। ਅਦਾਕਾਰ ਵੀ ਕੋਰੋਨਾ ਦੀ ਲਪੇਟ ’ਚ ਆ ਗਏ ਹਨ। ਹੈਰਾਨੀ ਵਾਲੀ ਗੱਲ ਇਹ ਹੈ ਕਿ ਇੰਨੀ ਜ਼ਿਆਦਾ ਦੇਖਭਾਲ ਕਰਨ ਦੇ ਬਾਅਦ ਵੀ ਉਹ ਆਪਣੇ ਆਪ ਨੂੰ ਕੋਰੋਨਾ ਵਾਇਰਸ ਤੋਂ ਬਚਾ ਨਹੀਂ ਸਕੇ। ਹਾਲ ਹੀ ’ਚ ਜਨਸੇਨਾ ਪਾਰਟੀ ਦੇ ਪ੍ਰਧਾਨ ਪਵਨ ਕਲਿਆਣ ਦੇ ਕੁਝ ਨਜ਼ਦੀਕੀ ਤੇ ਸਟਾਫ ਮੈਂਬਰ ਕੋਰੋਨਾ ਪਾਜ਼ੇਟਿਵ ਪਾਏ ਗਏ ਸਨ।

ਅਜਿਹੀ ਸਥਿਤੀ ’ਚ ਅਦਾਕਾਰ ਨੇ ਸਾਵਧਾਨੀ ਵਰਤਦਿਆਂ ਆਪਣੇ ਆਪ ਨੂੰ ਅਲੱਗ ਕਰ ਦਿੱਤਾ ਸੀ ਤੇ ਉਹ ਲਗਾਤਾਰ ਡਾਕਟਰਾਂ ਨਾਲ ਸੰਪਰਕ ’ਚ ਸਨ ਪਰ ਆਖਿਰਕਾਰ ਉਹ ਇੰਨੀ ਦੇਖਭਾਲ ਕਰਨ ਤੋਂ ਬਾਅਦ ਵੀ ਕੋਰੋਨਾ ਦਾ ਸ਼ਿਕਾਰ ਹੋ ਗਏ। ਉਨ੍ਹਾਂ ਨੇ ਛਾਤੀ ਦੀ ਜਕੜ ਹੋਣ ਦੀ ਸ਼ਿਕਾਇਤ ਤੋਂ ਬਾਅਦ ਨਿੱਜੀ ਹਸਪਤਾਲ ਦੇ ਡਾਕਟਰਾਂ ਨਾਲ ਸਲਾਹ ਕੀਤੀ ਹੈ। ਰਿਪੋਰਟਾਂ ਅਨੁਸਾਰ ਅਦਾਕਾਰ ਦੀ ਹਾਲਤ ਸਥਿਰ ਹੈ।

ਇਹ ਖ਼ਬਰ ਵੀ ਪੜ੍ਹੋ : ਮਸ਼ਹੂਰ ਪੰਜਾਬੀ ਗਾਇਕ ਕਾਂਬੀ ਰਾਜਪੁਰੀਆ ਕੋਰੋਨਾ ਪਾਜ਼ੇਟਿਵ, ਦੋਸਤਾਂ ਤੋਂ ਮੰਗੀ ਮੁਆਫ਼ੀ

ਦੱਸਣਯੋਗ ਹੈ ਕਿ ਅਦਾਕਾਰ 3 ਅਪ੍ਰੈਲ ਨੂੰ ਤਿਰੂਪਤੀ ’ਚ ਪੈਦਲ ਯਾਤਰਾ ’ਚ ਹਿੱਸਾ ਲੈਣ ਤੋਂ ਬਾਅਦ ਹੈਦਰਾਬਾਦ ਵਾਪਸ ਪਰਤੇ ਸਨ। ਉਨ੍ਹਾਂ ਨੇ ਆਪਣਾ ਕੋਰੋਨਾ ਟੈਸਟ ਕਰਵਾਇਆ ਸੀ, ਜਿਸ ਦੀ ਰਿਪੋਰਟ ਨੈਗੇਟਿਵ ਆਈ ਪਰ ਇਸ ਤੋਂ ਬਾਅਦ ਅਦਾਕਾਰ ਨੇ ਡਾਕਟਰਾਂ ਦੀ ਸਲਾਹ ਨੂੰ ਮੰਨਿਆ ਤੇ ਆਪਣੇ ਫਾਰਮ ਹਾਊਸ ’ਚ ਖ਼ੁਦ ਨੂੰ ਅਲੱਗ ਰੱਖ ਲਿਆ। ਹਾਲ ਹੀ ’ਚ ਅਦਾਕਾਰ ਨੇ ਹਲਕੇ ਬੁਖਾਰ ਦੀ ਸ਼ਿਕਾਇਤ ਕੀਤੀ। ਇਸ ਤੋਂ ਬਾਅਦ ਅਦਾਕਾਰ ਨੇ ਫਿਰ ਆਪਣਾ ਕੋਵਿਡ ਟੈਸਟ ਕਰਵਾਇਆ, ਜਿਸ ਦੀ ਰਿਪੋਰਟ ਪਾਜ਼ੇਟਿਵ ਆਈ ਹੈ।

ਰਿਪੋਰਟਾਂ ਅਨੁਸਾਰ ਉਨ੍ਹਾਂ ਦੇ ਰਿਸ਼ਤੇਦਾਰ ਤੇ ਦੱਖਣੀ ਅਦਾਕਾਰ ਚਿਰੰਜੀਵੀ ਤੇ ਰਾਮ ਚਰਨ ਅਦਾਕਾਰ ਪਵਨ ਕਲਿਆਣ ਨੂੰ ਉਨ੍ਹਾਂ ਦੇ ਫਾਰਮ ਹਾਊਸ ’ਤੇ ਹਰ ਸੰਭਵ ਸਹਾਇਤਾ ਪ੍ਰਦਾਨ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਫ਼ਿਲਮ ਨਿਰਮਾਤਾ ਨਾਗਾ ਵਾਮਸੀ ਅਦਾਕਾਰ ਦੀ ਮਦਦ ’ਚ ਰੁੱਝੇ ਹੋਏ ਹਨ ਤੇ ਫਾਰਮ ਹਾਊਸ ’ਚ ਹਨ।

ਕੰਮਕਾਜ ਦੀ ਗੱਲ ਕਰੀਏ ਤਾਂ ਅਦਾਕਾਰ ਇਸ ਸਮੇਂ ਆਪਣੀ ਫ਼ਿਲਮ ‘ਵਕੀਲ ਸਾਬ’ ਨੂੰ ਲੈ ਕੇ ਕਾਫੀ ਚਰਚਾ ’ਚ ਹਨ। ਫ਼ਿਲਮ ਨੇ ਤਾਬੜਤੋੜ ਕਮਾਈ ਕਰ ਲਈ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਿਰਆ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।


Rahul Singh

Content Editor

Related News