'ਪਵਿੱਤਰ ਰਿਸ਼ਤਾ' ਸੀਰੀਅਲ ਨੂੰ ਹੋਏ 15 ਸਾਲ, ਮਰਹੂਮ ਸੁਸ਼ਾਂਤ ਸਿੰਘ ਰਾਜਪੂਤ ਨੂੰ ਯਾਦ ਕਰ ਭਾਵੁੱਕ ਹੋਈ ਅੰਕਿਤਾ (VIDEO)

06/02/2024 1:13:22 PM

ਮੁੰਬਈ(ਬਿਊਰੋ)- ਟੀ.ਵੀ. ਦਾ ਪਾਪੁਲਰ ਸੀਰੀਅਲ 'ਪਵਿੱਤਰ ਰਿਸ਼ਤਾ' ਨੂੰ ਅੱਜ 15 ਸਾਲ ਪੂਰੇ ਹੋ ਗਏ ਹਨ। ਇਸ ਸ਼ੋਅ ਨੇ ਕਈ ਅਦਾਕਾਰਾਂ ਦੀ ਜਿੰਦਗੀ ਨੂੰ ਬਦਲ ਦਿੱਤਾ ਹੈ। ਇਸ ਸ਼ੋਅ 'ਚ ਅੰਕਿਤਾ ਲੋਖੰਡੇ ਅਤੇ ਸੁਸ਼ਾਂਤ ਸਿੰਘ ਰਾਜਪੂਤ ਦੋਵੇਂ ਹੀ ਲੀਡ ਰੋਲ ਨਿਭਾ ਰਹੇ ਸਨ। ਇਨ੍ਹਾਂ ਦੀ ਕੇਮਿਸਟ੍ਰੀ ਨੂੰ ਲੋਕਾਂ ਨੇ ਬਹੁਤ ਪਸੰਦ ਕੀਤਾ ਸੀ ਅਤੇ ਇਹ ਜੋੜੀ ਘਰ-ਘਰ 'ਚ ਫੇਮਸ ਹੋ ਗਈ ਸੀ। ਹੁਣ 15 ਸਾਲ ਪੂਰੇ ਹੋਣ 'ਤੇ ਅੰਕਿਤਾ ਲੋਖੰਡੇ ਨੇ ਇੰਸਟਾਗ੍ਰਾਮ 'ਤੇ ਇਕ ਪੋਸਟ ਸ਼ੇਅਰ ਕੀਤੀ ਹੈ। ਇਸ ਪੋਸਟ  ਦੇ ਜ਼ਰੀਏ ਅਦਾਕਾਰਾ ਇਮੋਸ਼ਨਲ ਅਤੇ ਖੁਸ਼ ਦਿਖਾਈ ਦੇ ਰਹੀ ਹੈ। ਇਸ ਪੋਸਟ 'ਚ ਅੰਕਿਤਾ ਨੇ ਸੁਸ਼ਾਂਤ ਸਿੰਘ ਰਾਜਪੂਤ ਦਾ ਜ਼ਿਕਰ ਵੀ ਕੀਤਾ ਹੈ।

 
 
 
 
 
 
 
 
 
 
 
 
 
 
 
 

A post shared by Ankita Lokhande Jain (@lokhandeankita)

 

ਦੱਸ ਦਈਏ ਕਿ 'ਪਵਿੱਤਰ ਰਿਸ਼ਤਾ' ਦੇ 15 ਸਾਲ ਪੂਰੇ ਹੋਣ 'ਤੇ ਅੰਕਿਤਾ ਲੋਖੰਡੇ ਨੇ ਇੰਸਟਾਗ੍ਰਾਮ 'ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ। ਇਸ ਦੇ ਨਾਲ ਉਨ੍ਹਾਂ ਨੇ ਲੰਬੀ ਚੌੜੀ ਪੋਸਟ ਵਿੱਚ ਲਿਖਿਆ ਕਿ ਉਨ੍ਹਾਂ ਨੇ 'ਪਵਿੱਤਰ ਰਿਸ਼ਤਾ' 'ਚ ਅਰਚਨਾ ਦੇ ਰੂਪ 'ਚ ਆਪਣੀ ਸ਼ੁਰੂਆਤ ਸ਼ੁਰੂ ਕੀਤੀ। ਉਸ ਨੂੰ ਇਸ ਗੱਲ ਦਾ ਵੀ ਅੰਦਾਜ਼ਾ ਨਹੀਂ ਸੀ ਕਿ ਇੰਨੇ ਸਾਲਾਂ ਬਾਅਦ ਵੀ ਉਸ ਦੇ ਕਿਰਦਾਰ ਨੂੰ ਇੰਨਾ ਪਿਆਰ ਮਿਲੇਗਾ।ਇਹ ਅੱਜ ਉਸ ਦੀ ਪਹਿਚਾਣ ਬਣ ਗਈ ਹੈ। ਉਸ ਨੂੰ ਲੱਗਦਾ ਹੈ ਕਿ ਅਰਚਨਾ ਬਣਨਾ ਉਸ ਦੀ ਕਿਸਮਤ 'ਚ ਸੀ।

<

 
 
 
 
 
 
 
 
 
 
 
 
 
 
 
 

A post shared by Ankita Lokhande Jain (@lokhandeankita)

p style="text-align:justify"> 

 

ਅਦਾਕਾਰਾ ਨੇ ਇਸ ਪੋਸਟ ਵਿੱਚ ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦਾ ਵੀ ਜ਼ਿਕਰ ਕੀਤਾ ਹੈ। ਉਸ ਨੇ ਕਿਹਾ ਕਿ ਜੇ ਸੁਸ਼ਾਂਤ ਸਿੰਘ ਦਾ ਸਾਥ ਨਾ ਹੁੰਦਾ , ਇਹ ਯਾਤਰਾ ਕਦੇ ਪੂਰੀ ਨਹੀਂ ਹੋਣੀ ਸੀ। ਬਿਨਾਂ ਉਨ੍ਹਾਂ ਦੇ ਇਹ ਸਫ਼ਰੀ ਅਧੂਰਾ ਸੀ। ਅਦਾਕਾਰਾ ਨੇ ਦੱਸਿਆ ਕਿ ਜਦੋਂ ਉਸ ਨੇ ਆਪਣਾ ਕਰੀਅਰ ਸ਼ੁਰੂ ਕੀਤਾ ਸੀ ਤਾਂ ਉਸ ਨੂੰ ਐਕਟਿੰਗ ਨਹੀਂ ਆਉਂਦੀ ਸੀ, ਪਰ ਸੁਸ਼ਾਂਤ ਨੇ ਉਸ ਨੂੰ ਸਿਖਾਇਆ ਸੀ। ਅੰਕਿਤਾ ਨੇ ਇਸ ਲਈ ਮਰਹੂਮ ਸੁਸ਼ਾਂਤ ਸਿੰਘ ਰਾਜਪੂਤ ਦਾ ਧੰਨਵਾਦ ਕੀਤਾ। ਅੰਕਿਤਾ ਪੋਸਟ ਦੇ ਅੰਤ 'ਚ ਲਿਖਦੀ ਹੈ ਕਿ ਟੈਲੀਵਿਜ਼ਨ ਇੰਡਸਟਰੀ ਨੇ ਉਸ ਨੂੰ ਬਹੁਤ ਕੁਝ ਦਿੱਤਾ ਹੈ। ਇਸ ਲਈ ਇੰਡਸਟਰੀ ਦਾ ਵੀ ਧੰਨਵਾਦ ਕੀਤਾ।


Harinder Kaur

Content Editor

Related News