‘ਪਟਿਆਲਾ ਬੇਬਸ’ ਅਦਾਕਾਰ ਅਨਿਰੁਧ ਦਵੇ ਦੇ ਕੋਰੋਨਾ ਪਾਜ਼ੇਟਿਵ ਆਉਣ ਤੋਂ ਬਾਅਦ ਵਿਗੜੀ ਤਬੀਅਤ, ICU ’ਚ ਦਾਖ਼ਲ

Saturday, May 01, 2021 - 09:43 AM (IST)

‘ਪਟਿਆਲਾ ਬੇਬਸ’ ਅਦਾਕਾਰ ਅਨਿਰੁਧ ਦਵੇ ਦੇ ਕੋਰੋਨਾ ਪਾਜ਼ੇਟਿਵ ਆਉਣ ਤੋਂ ਬਾਅਦ ਵਿਗੜੀ ਤਬੀਅਤ, ICU ’ਚ ਦਾਖ਼ਲ

ਨਵੀਂ ਦਿੱਲੀ: ਕੋਰੋਨਾ ਮਹਾਮਾਰੀ ਦਾ ਦੂਜਾ ਦੌਰ ਹੋਰ ਵੀ ਭਿਆਨਕ ਰੂਪ ਲੈ ਕੇ ਆਇਆ ਹੈ। ਇਸ ਦੌਰਾਨ ਕਈ ਸਾਰੇ ਲੋਕ ਅਜਿਹੇ ਹਨ ਕਿ ਇਸ ਮਹਾਮਾਰੀ ਦਾ ਸ਼ਿਕਾਰ ਹੋ ਕੇ ਠੀਕ ਵੀ ਹੋ ਗਏ ਹਨ ਪਰ ਕੁਝ ਅਜਿਹੇ ਵੀ ਹਨ ਜੋ ਵਾਇਰਸ ਦੇ ਪ੍ਰਕੋਪ ਨਾਲ ਜੂਝਦੇ ਨਜ਼ਰ ਆ ਰਹੇ ਹਨ। ਅਦਾਕਾਰ ਅਨਿਰੁਧ ਦਵੇ ਕੁਝ ਸਮੇਂ ਪਹਿਲੇ ਕੋਰੋਨਾ ਪਾਜ਼ੇਟਿਵ ਪਾਏ ਗਏ ਸਨ ਪਰ ਉਨ੍ਹਾਂ ਦੀ ਹਾਲਾਤ ਹੁਣ ਪਹਿਲਾਂ ਤੋਂ ਜ਼ਿਆਦਾ ਖਰਾਬ ਹੋ ਗਈ ਹੈ। ਅਦਾਕਾਰ ਨੂੰ ਆਈ.ਸੀ.ਯੂ. ’ਚ ਸ਼ਿਫਟ ਕੀਤਾ ਗਿਆ ਹੈ। ਇਸ ਗੱਲ ਦੀ ਜਾਣਕਾਰੀ ਉਨ੍ਹਾਂ ਦੀ ਖ਼ਾਸ ਦੋਸਤ ਨੇ ਦਿੱਤੀ ਹੈ। 
ਅਨਿਰੁਧ ਦਵੇ ਦੀ ਦੋਸਤ ਆਸਥਾ ਚੌਧਰੀ ਨੇ ਦੱਸਿਆ ਕਿ ‘ਦੋਸਤ ਅਨਿਰੁਧ ਦਵੇ ਦੀ ਸਲਾਮਤੀ ਲਈ ਦੁਆ ਕਰੋ। ਉਹ ਆਈ.ਸੀ.ਯੂ. ’ਚ ਹੈ। ਕ੍ਰਿਪਾ ਕਰਕੇ ਆਪਣੇ ਰੁੱਝੇ ਜੀਵਨ ’ਚੋਂ ਕੁਝ ਸਮਾਂ ਕੱਢ ਕੇ ਉਨ੍ਹਾਂ ਲਈ ਦੁਆ ਮੰਗੋ’। 

PunjabKesari
ਦੋ ਹਫ਼ਤੇ ਪਹਿਲਾਂ ਹੋਏ ਕੋਰੋਨਾ ਪਾਜ਼ੇਟਿਵ
ਅਦਾਕਾਰ ਇਕ ਹਫ਼ਤੇ ਪਹਿਲਾਂ ਭਾਵ 23 ਅਪ੍ਰੈਲ ਦੇ ਦਿਨ ਕੋਰੋਨਾ ਪਾਜ਼ੇਟਿਵ ਪਾਏ ਗਏ ਸਨ। ਇਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਸੀ ਪਰ ਜਦੋਂ ਤਬੀਅਤ ਜ਼ਿਆਦਾ ਵਿਗੜ ਗਈ ਤਾਂ ਉਨ੍ਹਾਂ ਦੀ ਸਿਹਤ ਦਾ ਧਿਆਨ ਰੱਖਦੇ ਹੋਏ ਉਨ੍ਹਾਂ ਨੂੰ ਆਈ.ਸੀ.ਯੂ. ’ਚ ਸ਼ਿਫਟ ਕਰਨਾ ਪਿਆ। 

PunjabKesari
ਅਦਾਕਾਰ ਨੇ ਕੋਰੋਨਾ ਪਾਜ਼ੇਟਿਵ ਆਉਣ ਤੋਂ ਬਾਅਦ ਆਖੀ ਇਹ ਗੱਲ
ਅਨਿਰੁਧ ਦਵੇ ਨੇ ਕੋਰੋਨਾ ਪਾਜ਼ੇਟਿਵ ਹੋਣ ਤੋਂ ਬਾਅਦ ਇਕ ਇੰਟਰਵਿਊ ’ਚ ਦੱਸਿਆ ਸੀ ਕਿ ਉਨ੍ਹਾਂ ਨੇ ਖ਼ੁਦ ਨੂੰ ਭੋਪਾਲ ਦੇ ਹੋਟਲ ’ਚ ਏਕਾਂਤਵਾਸ ਕਰ ਲਿਆ ਹੈ। ਉਨ੍ਹਾਂ ਦੇ ਮੁਤਾਬਕ ਹਾਲਾਤ ਬਹੁਤ ਖਰਾਬ ਹਨ ਅਤੇ ਇਸ ਬੀਮਾਰੀ ਨੂੰ ਗੰਭੀਰਤਾ ਨਾਲ ਲੈਣ ਦੀ ਲੋੜ ਹੈ। 

PunjabKesari
ਅਨਿਰੁਧ ਟੀ.ਵੀ. ਦੀ ਦੁਨੀਆ ਦਾ ਰਹੇ ਹਿੱਸਾ
ਅਨਿਰੁਧ ਟੀ.ਵੀ. ਦੀ ਦੁਨੀਆ ਦਾ ਮਸ਼ਹੂਰ ਨਾਂ ਹੈ ਅਤੇ ਕਈ ਸਾਰੇ ਮਸ਼ਹੂਰ ਸੀਰੀਅਲ ਦਾ ਹਿੱਸਾ ਰਹਿ ਚੁੱਕੇ ਹਨ। ਉਨ੍ਹਾਂ ਨੇ ‘ਸ਼ਕਤੀ’ ‘ਪਟਿਆਲਾ ਬੇਬਸ’ ਸਮੇਤ ਕਈ ਸਾਰੇ ਸ਼ੋਅਜ਼ ’ਚ ਨਜ਼ਰ ਆਏ ਹਨ। ਉਹ ਅਕਸ਼ੇ ਕੁਮਾਰ ਦੀ ਫ਼ਿਲਮ ‘ਬੈੱਲ ਬਾਟਮ’ ’ਚ ਵੀ ਨਜ਼ਰ ਆਉਣਗੇ। ਉਨ੍ਹਾਂ ਨੇ ਸ਼ੁਭੀ ਅਹੁਜਾ ਨਾਲ ਵਿਆਹ ਕੀਤਾ ਹੈ ਅਤੇ ਇਸ ਸਾਲ ਫਰਵਰੀ ’ਚ ਉਹ ਇਕ ਪੁੱਤਰ ਦੇ ਪਿਤਾ ਬਣੇ ਸਨ।


author

Aarti dhillon

Content Editor

Related News