ਬੁਰਜ ਖਲੀਫਾ ’ਤੇ ਦਿਖਾਇਆ ਜਾਵੇਗਾ ਸ਼ਾਹਰੁਖ ਖ਼ਾਨ ਦੀ ਫ਼ਿਲਮ ‘ਪਠਾਨ’ ਦਾ ਟਰੇਲਰ
Saturday, Jan 14, 2023 - 03:23 PM (IST)
ਮੁੰਬਈ (ਬਿਊਰੋ)– ‘ਪਠਾਨ’ ਫ਼ਿਲਮ ਇਸ ਸਾਲ ਦੀ ਸਭ ਤੋਂ ਵੱਧ ਉਡੀਕੀ ਜਾਣ ਵਾਲੀ ਫ਼ਿਲਮ ਬਣ ਗਈ ਹੈ। ਫ਼ਿਲਮ ’ਚ ਦਰਸ਼ਕਾਂ ਨੂੰ ਜ਼ਬਰਦਸਤ ਤੇ ਬੇਮਿਸਾਲ ਐਕਸ਼ਨ ਸੀਨ ਦੇਖਣ ਨੂੰ ਮਿਲਣਗੇ। ਆਦਿਤਿਆ ਚੋਪੜਾ ਦੀ ਇਸ ਫ਼ਿਲਮ ’ਚ ਬਾਲੀਵੁੱਡ ਦੇ ਵੱਡੇ ਸਿਤਾਰੇ ਸ਼ਾਹਰੁਖ ਖ਼ਾਨ, ਦੀਪਿਕਾ ਪਾਦੁਕੋਣ ਤੇ ਜੌਨ ਅਬ੍ਰਾਹਮ ਆਪਣੀ ਅਦਾਕਾਰੀ ਦੇ ਜੌਹਰ ਦਿਖਾਉਂਦੇ ਨਜ਼ਰ ਆਉਣਗੇ।
ਇਹ ਖ਼ਬਰ ਵੀ ਪੜ੍ਹੋ : ਟਾਪ 10 Highest Streamed Rappers ਦੀ ਲਿਸਟ 'ਚ ਸਿੱਧੂ ਨੇ ਡਰੇਕ ਨੂੰ ਪਛਾੜ ਹਾਸਲ ਕੀਤਾ ਵੱਡਾ ਮੁਕਾਮ
ਇਸ ਦੌਰਾਨ ਯਸ਼ਰਾਜ ਫ਼ਿਲਮਜ਼ ਨੇ ਇਕ ਹੋਰ ਵੱਡਾ ਐਲਾਨ ਕੀਤਾ ਹੈ। ਸ਼ਾਹਰੁਖ ਖ਼ਾਨ ਇਨ੍ਹੀਂ ਦਿਨੀਂ ਇੰਟਰਨੈਸ਼ਨਲ ਲੀਗ ਟੀ-20 ਨੂੰ ਲੈ ਕੇ ਮਿਡਲ ਈਸਟ ’ਚ ਹਨ। ਉਥੇ ਉਹ ਬੁਰਜ ਖਲੀਫਾ ’ਤੇ ‘ਪਠਾਨ’ ਫ਼ਿਲਮ ਦਾ ਟਰੇਲਰ ਦੇਖਣਗੇ।
ਇੰਟਰਨੈਸ਼ਨਲ ਡਿਸਟ੍ਰੀਬਿਊਸ਼ਨ ਦੇ ਵਾਈਸ ਪ੍ਰੈਜ਼ੀਡੈਂਟ ਨੈਲਸਨ ਡਿਸੂਜ਼ਾ ਨੇ ਕਿਹਾ ਕਿ ‘ਪਠਾਨ’ ਦਾ ਦਰਸ਼ਕਾਂ ਨੂੰ ਬੇਸਬਰੀ ਨਾਲ ਇੰਤਜ਼ਾਰ ਹੈ। ਦੁਬਈ ਵੀ ‘ਪਠਾਨ’ ਤੇ ਸ਼ਾਹਰੁਖ ਖ਼ਾਨ ਨੂੰ ਸੈਲੀਬ੍ਰੇਟ ਕਰੇਗਾ।
ਇਸ ਫ਼ਿਲਮ ਦਾ ਟਰੇਲਰ ਬੁਰਜ ਖਲੀਫਾ ਵਿਖੇ ਪ੍ਰਦਰਸ਼ਿਤ ਕੀਤਾ ਜਾਵੇਗਾ। ਸ਼ਾਹਰੁਖ ਖ਼ਾਨ ਇਨ੍ਹੀਂ ਦਿਨੀਂ ਇੰਟਰਨੈਸ਼ਨਲ ਲੀਗ ਟੀ-20 ਨੂੰ ਲੈ ਕੇ ਯੂ. ਏ. ਈ. ’ਚ ਹੀ ਹਨ। ਉਹ ਦੁਨੀਆ ਦੇ ਸਭ ਤੋਂ ਵਧੀਆ ਆਰਕੀਟੈਕਚਰ ਦੇ ਨਮੂਨੇ ਬੁਰਜ ਖਲੀਫਾ ਵਿਖੇ ‘ਪਠਾਨ’ ਦੇ ਟਰੇਲਰ ਦੇ ਪ੍ਰਦਰਸ਼ਨ ਦੌਰਾਨ ਉਥੇ ਮੌਜੂਦ ਹੋਣਗੇ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।